ਮੇਲੇ ਦੌਰਾਨ ਪ੍ਰਸਿੱਧ ਗਾਇਕ ਕਮਲ ਖਾਨ,ਹੈਪੀ ਲਾਪਰਾਂ, ਦੀਪੀ ਦਿਲਪ੍ਰੀਤ ਕਰਨਗੇ ਲੋਕਾਂ ਦਾ ਮਨੋਰੰਜਨ
ਸਵਰਗੀ ਮੁਖਤਿਆਰ ਸਿੰਘ ਮੁੱਤੀ ਦੀ ਮਿੱਠੀ ਯਾਦ ਵਿੱਚ ਲੱਗੇਗਾ ਮੁਫਤ ਮੈਡੀਕਲ ਕੈਂਪ – ਮੇਜਰ ਸਿੰਘ ਯੂ ਕੇ
ਕਪੂਰਥਲਾ, (ਸਮਾਜ ਵੀਕਲੀ) ( ਵਿਸੇਸ ਪ੍ਰਤੀਨਿਧ ) – ਧੰਨ ਧੰਨ ਬਾਬਾ ਮੀਰਾ ਸ਼ਾਹ ਹੁਸੈਨ ਜੀ ਦਾ ਸਲਾਨਾ ਮੇਲਾ ਪ੍ਰਵਾਸੀ ਭਾਰਤੀਆਂ ਇਲਾਕੇ ਦੀ ਸੰਗਤ,ਮਾਤਾ ਕਰਤਾਰ ਕੌਰ ਦੇ ਪਰਿਵਾਰ ਤੇ ਗੋਲਡਨ ਵਿਰਸਾ ਯੂ ਕੇ ਦੇ ਸਾਂਝੇ ਸਹਿਯੋਗ ਨਾਲ ਪਿੰਡ ਕਰਾ ਰਾਮ ਸਿੰਘ ਵਿਖੇ ਬੜੀ ਸ਼ਰਧਾ ਤੇ ਉਤਸਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਵਾਸੀ ਭਾਰਤੀ ਤੇ ਸਭਿਆਚਾਰਰ ਤੇ ਖੇਡ ਪ੍ਰਮੋਟਰ ਮੇਜਰ ਸਿੰਘ ਯੂ ਕੇ ਨੇ ਪ੍ਰਧਾਨ ਅਵਤਾਰ ਸਿੰਘ, ਸੰਤੋਖ ਸਿੰਘ, ਨਵਤੇਜ ਸਿੰਘ, ਸੁਖਵਿੰਦਰ ਸਿੰਘ,ਬਲਵਿੰਦਰ ਸਿੰਘ, ਕਰਨੈਲ ਸਿੰਘ ਹਰਜੀਤ ਸਿੰਘ, ਵਿਕਾਸ ਕੁਮਾਰ, ਜਸਵੰਤ ਸਿੰਘ,ਨਵਾਬ ਸਿੰਘ, ਸੰਦੀਪ ਸਿੰਘ, ਅਜੀਤ ਚੌਧਰੀ, ਗੁਰਪ੍ਰੀਤ ਸਿੰਘ ਆਦਿ ਪ੍ਰਬੰਧਕਾਂ ਦੀ ਹਾਜ਼ਰੀ ਵਿੱਚ ਦੱਸਿਆ ਕਿ ਇਹ ਮੇਲਾ 18 ਜੂਨ ਦਿਨ ਵੀਰਵਾਰ ਨੂੰ ਮਨਾਇਆ ਜਾ ਰਿਹਾ ਹੈ ਇਸ ਸਵੇਰੇ 10 ਵਜੇ ਚਾਦਰ ਚੜਾਉਣ ਦੀ ਪਵਿੱਤਰ ਰਸਮ ਅਦਾ ਕੀਤੀ ਜਾਵੇਗੀ। ਇਸ ਉਪਰੰਤ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ। ਜਿਸ ਵਿੱਚ ਪ੍ਰਸਿੱਧ ਗਾਇਕ ਕਮਲ ਖਾਨ ਜਿੱਥੇ ਆਪਣੀ ਕਲਾ ਦਾ ਜਾਦੂ ਬਿਖਰੇਨਗੇ। ਉੱਥੇ ਹੀ ਪ੍ਰਸਿੱਧ ਲੋਕ ਗਾਇਕ ਹੈਪੀ ਲਾਪਰਾਂ ਤੇ ਦੀਪੀ ਦਿਲਪ੍ਰੀਤ ਦੀ ਦੋ ਗਾਣਾ ਜੋੜੀ ਆਪਣੇ ਚਰਚਿਤ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕਰਨਗੇ। ਇਸ ਮੇਲੇ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਸਾਂਸਦ ਚਰਨਜੀਤ ਸਿੰਘ ਚੰਨੀ, ਰਾਣਾ ਗੁਰਜੀਤ ਸਿੰਘ ਵਿਧਾਇਕ ਕਪੂਰਥਲਾ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਧਾਇਕ ਸ਼ਾਹਕੋਟ ਤੇ ਰਾਣਾ ਇੰਦਰ ਪ੍ਰਤਾਪ ਸਿੰਘ ਵਿਧਾਇਕ ਸੁਲਤਾਨਪੁਰ ਲੋਧੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ ਇਸ ਤੋਂ ਇਲਾਵਾ ਇਸ ਮੇਲੇ ਦੌਰਾਨ ਸਵਰਗੀ ਮੁਖਤਿਆਰ ਸਿੰਘ ਮੁੱਤੀ ਦੀ ਮਿੱਠੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਪਿਮਸ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਸਵੇਰੇ 9:30 ਤੋਂ ਸਾਢੇ ਚਾਰ ਵਜੇ ਤੱਕ ਮੁਫਤ ਮੈਡੀਕਲ ਕੈਂਪ ਵੀ ਲਗਾਇਆ ਜਾ ਰਿਹਾ ਹੈ। ਸਿਰਫ ਮੇਲੇ ਨੂੰ ਸਫਲ ਬਣਾਉਣ ਬਣਾਉਣ ਲਈ ਪ੍ਰਵਾਸੀ ਭਾਰਤੀ ਰਾਜਵੀਰ ਸਮਰਾ ਯੂ ਕੇ, ਗੈਰੀ ਤਿਮੋਵਾਲ ਯੂ ਕੇ, ਗੁਰਜੰਟ ਸੰਧੂ ਤੇ ਸੋਨਾ ਗਿੱਲ ਵਿਸ਼ੇਸ਼ ਸਹਿਯੋਗ ਦੇ ਰਹੇ ਹਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



