ਪੋਜੇਵਾਲ ਪੁਲਸ ਵਲੋਂ 10 ਗ੍ਰਾਮ ਹੈਰੋਇਨ ਸਮੇਤ ਇਕ ਔਰਤ ਕਾਬੂ

ਸੜੋਆ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਥਾਣਾ ਪੋਜੇਵਾਲ ਦੀ ਪੁਲਸ ਵਲੋਂ ਇਕ ਔਰਤ ਨੂੰ 10 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਥਾਣਾ ਮੁਖੀ ਐਸ ਆਈ ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏ ਐਸ ਆਈ ਬਲਵੀਰ ਸਿੰਘ ਸਮੇਤ ਪੁਲਸ ਪਾਰਟੀ ਬਰਾਏ ਗਸ਼ਤ ਅਤੇ ਚੈਕਿੰਗ ਦੇ ਸੰਬੰਧ ਵਿੱਚ ਨਾਕਾ ਸਿੰਘਪੁਰ ਤੋਂ ਥੋੜਾ ਅੱਗੇ ਸ਼੍ਰੀ ਆਨੰਦਪੁਰ ਸਾਹਿਬ ਰੋਡ ਵਿਖੇ ਮੌਜੂਦ ਸੀ ਤਾ ਸ਼ਾਮ 7-15 ਦੇ ਕਰੀਬ ਸ਼੍ਰੀ ਆਨੰਦਪੁਰ ਸਾਹਿਬ ਰੋਡ ਤੋਂ ਨਾਕਾ ਸਿੰਘਪੁਰ ਵੱਲ ਨੂੰ ਇਕ ਔਰਤ ਪੈਦਲ ਆਉਂਦੀ ਵਿਖਾਈ ਦਿੱਤੀ। ਜਿਸ ਨੇ ਪੁਲਸ ਪਾਰਟੀ ਨੂੰ ਵੇਖ ਕੇ ਆਪਣੇ ਸੱਜੇ ਹੱਥ ਨਾ ਇਕ ਮੋਮੀ ਪਾਰਦਰਸ਼ੀ ਲਿਫਾਫਾ ਸੜਕ ਕਿਨਾਰੇ ਸੁੱਟ ਦਿੱਤਾ ਤੇ ਆਪ ਪਿੱਛੇ ਨੂੰ ਮੁੜਨ ਲੱਗੀ। ਜਿਸ ਨੂੰ ਏ ਐਸ ਆਈ ਨੇ ਲੇਡੀ ਕਾਂਸਟੇਬਲ ਤਾਨੀਆ ਰਾਣੀ ਅਤੇ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਸੀਮਾ ਰਾਣੀ ਪਤਨੀ ਮਨਦੀਪ ਕੁਮਾਰ ਵਾਸੀ ਲੰਗੜੋਆ ਥਾਣਾ ਸਦਰ ਨਵਾਂਸ਼ਹਿਰ ਦੱਸਿਆ। ਉਕਤ ਔਰਤ ਵਲੋਂ ਸੁੱਟੇ ਪਾਰਦਰਸ਼ੀ ਲਿਫਾਫੇ ਨੂੰ ਚੁੱਕ ਕੇ ਤਲਾਸ਼ੀ ਕਰਨ ਤੇ ਉਸ ਵਿੱਚੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਉਕਤ ਔਰਤ ਖਿਲਾਫ ਮੁੱਢਲੀ ਕਾਰਵਾਈ ਅਮਲ ਵਿੱਚ ਲਿਆਉਂਦੇ ਹੋਏ ਥਾਣਾ ਪੋਜੇਵਾਲ ਵਿਖੇ ਮੁਕੱਦਮਾ ਨੰਬਰ 56 ਅ:/ਧ: 21-61-85 ਤਹਿਤ ਦਰਜ ਰਜਿਸਟਰ ਕੀਤਾ ਗਿਆ। ਉਕਤ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਹੈਬੋਵਾਲ ਨੂੰ ਸਿੰਘਪੁਰ ਨਾਲ ਜੋੜਨ ਵਾਲੀ ਸੜਕ ਦੀ ਹਾਲਤ ਹੋਈ ਹੋਰ ਖਸਤਾ,ਭਾਜਪਾ ਬੀਤ ਮੰਡਲ ਪ੍ਰਧਾਨ ਨੇ ਸੰਘਰਸ਼ ਦੀ ਚਿਤਾਵਨੀ ਦਿੱਤੀ
Next articleਸ੍ਰੀ ਗੁਰੂ ਨਾਨਕ ਚਰਨਸਰ ਗੁਰਦੁਆਰਾ ਸਾਹਿਬ ਵਿਖੇ ਕਰਵਾਈ ਗਈ ਨੌਵੀਂ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ ਸ਼ਾਨੋ ਸ਼ੌਕਤ ਨਾਲ ਸਮਾਪਤ।