HOME ਪੰਜਾਬ ਵਿੱਚ ਕਣਕਾਂ ਨੂੰ ਲੱਗੀ ਅੱਗ ਨੇ ਕਿਸਾਨਾਂ ਦਾ ਲੱਕ ਤੋੜਿਆ- ਹਰਜਿੰਦਰ...

ਪੰਜਾਬ ਵਿੱਚ ਕਣਕਾਂ ਨੂੰ ਲੱਗੀ ਅੱਗ ਨੇ ਕਿਸਾਨਾਂ ਦਾ ਲੱਕ ਤੋੜਿਆ- ਹਰਜਿੰਦਰ ਖੇੜਾ 

ਮਾਛੀਵਾੜਾ ਸਾਹਿਬ   (ਸਮਾਜ ਵੀਕਲੀ)   ਬਲਬੀਰ ਸਿੰਘ ਬੱਬੀ :- ਇਸ ਵਾਰ ਕਣਕ ਦੀ ਵਾਢੀ ਦੇ ਸੀਜ਼ਨ ਦੌਰਾਨ ਸਮੁੱਚੇ ਪੰਜਾਬ ਦੇ ਅਲੱਗ ਅਲੱਗ ਇਲਾਕਿਆਂ ਵਿੱਚੋਂ ਕਣਕ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵੱਡੀ ਗਿਣਤੀ ਵਿੱਚ ਸਾਹਮਣੇ ਆ ਰਹੀਆਂ ਹਨ ਜੋ ਬਹੁਤ ਹੀ ਚਿੰਤਾਜਨਕ ਹਨ। ਕਿਸਾਨ ਆਪਣੀ ਫਸਲ ਨੂੰ ਪੁੱਤਾ ਵਾਂਗੂੰ ਪਾਲਦਾ ਹੈ ਉਸ ਦੀ ਦੇਖ ਭਾਲ ਤੋਂ ਬਾਅਦ ਜਦੋਂ ਉਸਦੇ ਵੱਢਣ ਦਾ ਸਮਾਂ ਆਉਂਦਾ ਹੈ ਤਾਂ ਫਿਰ ਜਦੋਂ ਕਿਸੇ ਦੀ ਕਣਕ ਅੱਗ ਦੀ ਭੇਟ ਚੜਦੀ ਹੈ ਤਾਂ ਉਸ ਵਿਅਕਤੀ ਦਾ ਹੀ ਦਿਲ ਪੁੱਛਿਆ ਜਾਣਦਾ ਹੈ ਜਿਸ ਦੇ ਸਾਹਮਣੇ ਉਸ ਦੀ ਪੁੱਤਾ ਵਾਂਗੂ ਪਾਲੀ ਹੋਈ ਫਸਲ ਜਲ਼ ਜਾਂਦੀ ਹੈ। ਅੱਗ ਲੱਗਣ ਦੀਆਂ ਘਟਨਾਵਾਂ ਤਾਂ ਅੱਗੇ ਵੀ ਵਾਪਰਦੀਆਂ ਹਨ ਪਰ ਇਸ ਵਾਰ ਲਗਾਤਾਰ ਹੀ ਰੋਜ਼ਾਨਾ ਅਨੇਕਾਂ ਥਾਵਾਂ ਉੱਤੇ ਅੱਗ ਲੱਗਣ ਦੀਆਂ ਜੋ ਘਟਨਾਵਾਂ ਵਾਪਰ ਰਹੀਆਂ ਹਨ ਉਹ ਹੈਰਾਨ ਕਰਨ ਵਾਲੀਆਂ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਮਾਛੀਵਾੜਾ ਸਾਹਿਬ ਤੋਂ ਆੜਤੀ ਆਗੂ ਹਰਜਿੰਦਰ ਸਿੰਘ ਖੇੜਾ ਨੇ ਪੱਤਰਕਾਰਾਂ ਨਾਲ ਕੀਤਾ। ਸ੍ਰੀ ਖੇੜਾ ਦਾ ਇਹ ਕਹਿਣਾ ਸੀ ਕਿ ਪੰਜਾਬ ਵਿੱਚ ਖੇਤੀ ਦਾ ਧੰਦਾ ਸਰਕਾਰਾ ਦੀਆਂ ਗਲਤ ਨੀਤੀਆਂ ਕਾਰਨ ਪਹਿਲਾਂ ਹੀ ਬਹੁਤ ਮੁਸ਼ਕਿਲ ਵਿੱਚ ਹੈ ਮਹਿੰਗੇ ਬੀਜ ਮਹਿੰਗੇ ਰੇਅ ਸਪਰੇ ਨਕਲੀ ਖਾਦਾਂ ਆਦਿ ਨੇ ਪਹਿਲਾਂ ਹੀ ਕਿਸਾਨਾਂ ਦਾ ਬੁਰਾ ਹਾਲ ਕੀਤਾ ਪਿਆ ਹੈ ਤੇ ਅੱਗੋਂ ਪੱਕੀ ਹੋਈ ਫਸਲ ਨੂੰ ਜਦੋਂ ਅਜਿਹੀ ਮਾਰ ਪੈਂਦੀ ਹੈ ਤਾਂ ਆਰਥਿਕ ਤੌਰ ਉੱਤੇ ਤਾਂ ਕਿਸਾਨ ਟੁੱਟਦੇ ਹੀ ਹਨ ਉਸ ਤੋਂ ਬਿਨਾਂ ਸਾਰਾ ਪਰਿਵਾਰ ਹੀ ਸਦਮੇ ਵਿੱਚ ਆ ਜਾਂਦਾ ਹੈ ਮੌਜੂਦਾ ਸਮੇਂ ਸੋਸ਼ਲ ਮੀਡੀਆ ਉੱਪਰ ਆਪਾਂ ਸਭ ਕੁਝ ਦੇਖ ਰਹੇ ਹਾਂ ਕਿ ਕਿਵੇਂ ਕਿਸਾਨ ਇੱਕ ਦੂਜੇ ਦੇ ਗਲ ਲੱਗ ਕੇ ਰੋਂਦੇ ਹਨ ਤੇ ਇਹ ਦ੍ਰਿਸ਼ ਝੱਲੇ ਨਹੀਂ ਜਾਂਦੇ ਉਹਨਾਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਸਰਕਾਰਾਂ ਜੇਕਰ ਅੱਗ ਨਾਲ ਪੀੜਤ ਕਿਸਾਨਾਂ ਦੀ ਬਾਂਹ ਫੜਨ ਤਾਂ ਉਹਨਾਂ ਦੇ ਖਜ਼ਾਨਿਆਂ ਨੂੰ ਕੋਈ ਘਾਟਾ ਨਹੀਂ ਪੈ ਸਕਦਾ ਤੇ ਅੱਗ ਦੀ ਭੇਟ ਚੜੀ ਕਣਕ ਦਾ ਮੁਆਵਜਾ ਕਿਸਾਨ ਨੂੰ ਮਿਲ ਜਾਵੇ ਤਾਂ ਕੁਝ ਨਾ ਕੁਝ ਸੰਵਰ ਸਕਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਰਕਾਰੀ ਪ੍ਰਾਇਮਰੀ ਸਕੂਲ ਭੈਣੀ ਦਰੇੜਾ ਦੇ ਬੱਚਿਆਂ ਨੂੰ ਆਈ ਕਾਰਡ ਦਿੱਤੇ ਗਏ।
Next articleਅੰਨਦਾਤਾ