ਅਨੰਦਪੁਰ ਸਾਹਿਬ ਦੀ ਵਿਸਾਖੀ

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ)

1699 ਵਿਚ ਸਾਜਿਆ ਪੰਥ ਖਾਲਸਾ,
ਜਿਸ ਦੀ ਜਗਤ ਤੇ ਹੋਂਦ ਹਸਤੀ ਨਿਆਰੀ।
ਜ਼ੁਲਮ ਖਿਲਾਫ਼ ਲੜਦੇ ਸਾਬਤ ਸੂਰਤ ਸਿੰਘ,
ਸਰਬੰਸ ਆਪਣਾ ਵਾਰਿਆ, ਜਾਨ ਆਪਣੀ ਵੀ ਵਾਰੀ।

ਭਾਰਤ ਦੇ ਵੱਖਰੇ ਵੱਖਰੇ ਭਾਗਾਂ ਤੋਂ ਚੁਣੇ,
ਵੱਖੋ-ਵੱਖਰੀਆਂ ਜਾਤਾਂ, ਕਿਤਿਆਂ ਵਿਚੋਂ ਲਏ ਪੰਜ ਪਿਆਰੇ।
ਦਯਾ ਰਾਮ ਬਾਣੀਆਂ ਲਹੌਰ ਖੇਤਰ ਵਿੱਚੋਂ,
ਮੇਰਠ ਦਾ ਧਰਮ ਦਾਸ ਜੱਟ ਕਿਰਸਾਣ ਗੁਰੂ ਅੱਗੇ ਸੀਸ ਵਾਰੇ।

ਹਿੰਮਤ ਰਾਏ ਮਾਸ਼ਕੀ ਉੱਠਿਆ ਜਗਨਨਾਥ ਪੁਰੀ ਵਾਲਾ,
ਅਗਲਾ ਸੀਸ ਵਾਰਨ ਵਾਲਾ ਸੀ ਛੀਂਬਾ ਮੋਹਕਮ ਚੰਦ ਦਵਾਰਕਾ ਗੁਜਰਾਤ।
ਬਿਦਰ ਕਰਨਾਟਕਾ ਦਾ ਸਾਹਿਬ ਚੰਦ ਨਾਈ ਆਖ਼ਰੀ ਪਿਆਰਾ,
ਗੁਰੂ ਸਾਹਿਬ ਦੀ ਦੂਰ ਅੰਦੇਸ਼ੀ ਕਮਾਲ, ਦਿਵਾਈ ਗੁਲਾਮੀ ਤੋਂ ਨਿਜਾਤ।

ਅਫਗਾਨਾਂ ਤੇ ਮੁਗਲਾਂ ਨਾਲ ਟੱਕਰ ਵਿੱਚ ਉਨ੍ਹਾਂ ਨੂੰ ਪਛਾੜਿਆ,
ਗੁਜਰਾਤ ਤੋਂ ਉੜੀਸਾ ਤੱਕ, ਕਸ਼ਮੀਰ, ਪੰਜਾਬ ਤੋਂ ਗੰਗਾ ਘਾਟੀ।
ਦੱਖਣ ਦੀ ਪਠਾਰ ਤੋਂ, ਉਤਰ ਦਖਣ ਮਾਲਾ ਵਿਚ ਪਰੋਇਆ।
ਖਾਲਸੇ ਦੇ ਕੁਰਬਾਨੀਆਂ ਦੇ ਇਤਿਹਾਸ ਨੇ ਬਾਜ਼ੀ ਲਾਤੀ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleKCR delighted over Telangana villages bagging maximum national awards
Next articleCongress protests against PM across Maharashtra