HOME ਕਵਿਤਾ ਸਕੂਲ ਅਤੇ “ਮਾਤ-ਭਾਸ਼ਾ ਦੀ ਹੋਣੀਂ” ਗੀਤ ਦਾ ਲੋਕ ਅਰਪਣ 01ਫਰਵਰੀ ਨੂੰ

ਕਵਿਤਾ ਸਕੂਲ ਅਤੇ “ਮਾਤ-ਭਾਸ਼ਾ ਦੀ ਹੋਣੀਂ” ਗੀਤ ਦਾ ਲੋਕ ਅਰਪਣ 01ਫਰਵਰੀ ਨੂੰ

ਧੂਰੀ   (ਸਮਾਜ ਵੀਕਲੀ)  (ਰਮੇਸ਼ਵਰ ਸਿੰਘ) ਪੰਜਾਬੀ ਸਾਹਿਤ ਸਭਾ ਧੂਰੀ ਦਾ ਮਹੀਨਾਵਾਰ ਸਾਹਿਤਕ ਸਮਾਗਮ ਹਰ ਵਾਰੀ ਦੀ ਤਰ੍ਹਾਂ ਪਹਿਲੇ ਐਤਵਾਰ 01 ਫਰਵਰੀ ਨੂੰ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਵਿਖੇ 10 ਵਜੇ ਸਵੇਰੇ ਕੀਤਾ ਜਾਵੇਗਾ, ਜਿਸ ਵਿੱਚ ਸਭਾ ਦੇ ਪ੍ਰਧਾਨ ਮੂਲ ਚੰਦ ਸ਼ਰਮਾ ਦੁਆਰਾ ਲਿਖਿਆ ਅਤੇ ਏ.ਆਈ ਤਕਨੀਕ ਨਾਲ਼ ਰਿਕਾਰਡ ਕੀਤਾ ਸੱਭਿਆਚਾਰਕ ਗੀਤ ” ਮਾਤ-ਭਾਸ਼ਾ ਦੀ ਹੋਣੀਂ ” ਲੋਕ ਅਰਪਣ ਕੀਤਾ ਜਾਵੇਗਾ । ਇਹ ਗੀਤ ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਹੈ ਜਿਸ ਵਿੱਚ ਮਾਤ ਭਾਸ਼ਾ ਪੰਜਾਬੀ ਅਤੇ ਗੁਰਮੁਖੀ ਲਿੱਪੀ ਪ੍ਰਤੀ ਪੰਜਾਬੀਆਂ ਦੇ ਹੋ ਰਹੇ ਮੋਹ ਭੰਗ ਬਾਰੇ ਫਿਕਰਮੰਦੀ ਦੇ ਜ਼ਿਕਰ ਦੇ ਨਾਲ਼ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਸਾਡੀ ਭਾਸ਼ਾ ਨੂੰ ਰੋਜ਼ਗਾਰ ਦੀ ਭਾਸ਼ਾ ਨਾ ਬਣਾਉਂਣ ਗੱਲ ਕਰਦਿਆਂ ਲੋਕਾਂ ਨੂੰ ਇਕੱਠੇ ਅਤੇ ਸੁਚੇਤ ਕਰਨ ਦਾ ਸੰਕੇਤ ਮਾਤਰ ਜ਼ਿਕਰ ਵੀ ਹੈ ਤਾਂ ਕਿ ਜਨ ਸਮੂਹ ਦੇ ਸਹਿਯੋਗ ਨਾਲ਼ ਮੌਜੂਦਾ ਸਰਕਾਰਾਂ ਨੂੰ ਸਮੇਂ ਸਮੇਂ ‘ਤੇ ਬਣਾਏ ਭਾਸ਼ਾ ਕਾਨੂੰਨਾਂ ਨੂੰ ਅਮਲੀ ਰੂਪ ਦੇਣ ਲਈ ਮਜ਼ਬੂਰ ਕੀਤਾ ਜਾ ਸਕੇ । ਇਸ ਤੋਂ ਇਲਾਵਾ ਜਨਵਰੀ ਮਹੀਨੇ ਤੋਂ ਸ਼ੁਰੂ ਕੀਤੇ ਗਏ ” ਕਵਿਤਾ ਸਕੂਲ ” ਦੇ ਪਿਛਲੇ ਪਾਠ ਦੀ ਦੁਹਰਾਈ ਅਤੇ ਅਗਲਾ ਪਾਠ ਪੜ੍ਹਾ ਕੇ ਨਵਾਂ ਤਰਹ ਮਿਸ਼ਰਾ ਵੀ ਦਿੱਤਾ ਜਾਵੇਗਾ । ਇਸ ਕਾਰਜ ਲਈ ਕਵਿਤਾ ਸਕੂਲ ਦੇ ਅਧਿਆਪਕ , ਛੰਦ ਸ਼ਾਸਤਰ ਵਿਦਵਾਨ ਅਤੇ ਸਿੱਖਿਆ ਸ਼ਾਸਤਰੀ ਸ. ਜੰਗ ਸਿੰਘ ਫ਼ੱਟੜ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ ।ਪ੍ਰੈੱਸ ਨਾਲ਼ ਇਹ ਜਾਣਕਾਰੀ ਸਾਂਝੀ ਕਰਦਿਆਂ ਸਭਾ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਮੀਮਸਾ ਨੇ ਦੱਸਿਆ ਕਿ ਅਖ਼ੀਰ ਵਿੱਚ ਬਸੰਤ ਰੁੱਤ ਅਤੇ ਮਾਂ ਬੋਲੀ ਨੂੰ ਸਮਰਪਿਤ ਕਵੀ ਦਰਬਾਰ ਕਰਨ ਦੇ ਨਾਲ਼ ਨਾਲ਼ ਫਰਵਰੀ ਮਹੀਨੇ ਵਿੱਚ ਜਨਮੇਂ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਅਣਪਛਾਤੀ ਬੱਸ ਨੇ ਐਕਟਿਵਾ ਸਕੂਟਰੀ ਨੂੰ ਮਾਰੀਂ ਫੇਟ,ਐਕਟਿਵਾ ਤੇ ਸਵਾਰ ਪਿਉ ਧੀ ਗੰਭੀਰ ਜ਼ਖਮੀ, ਜਾਨੀ ਨੁਕਸਾਨ ਦਾ ਬਚਾਅ ਐਕਟਿਵਾ ਸਕੂਟਰੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ
Next articleਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ