HOME ਅਣਪਛਾਤੀ ਬੱਸ ਨੇ ਐਕਟਿਵਾ ਸਕੂਟਰੀ ਨੂੰ ਮਾਰੀਂ ਫੇਟ,ਐਕਟਿਵਾ ਤੇ ਸਵਾਰ ਪਿਉ ਧੀ...

ਅਣਪਛਾਤੀ ਬੱਸ ਨੇ ਐਕਟਿਵਾ ਸਕੂਟਰੀ ਨੂੰ ਮਾਰੀਂ ਫੇਟ,ਐਕਟਿਵਾ ਤੇ ਸਵਾਰ ਪਿਉ ਧੀ ਗੰਭੀਰ ਜ਼ਖਮੀ, ਜਾਨੀ ਨੁਕਸਾਨ ਦਾ ਬਚਾਅ ਐਕਟਿਵਾ ਸਕੂਟਰੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ

2
ਨਵਾਂਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਪਿੰਡ ਜਮੀਤਗੜ੍ਹ ਭੱਲਾ ਦੇ ਕੋਲ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਕੁਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟ੍ਰੋਲਰ ਰੂਮ ਨਵਾਂਸ਼ਹਿਰ ਤੋਂ ਇਤਲਾਹ ਮਿਲੀ ਕਿ  ਪਿੰਡ ਜਮੀਤਗੜ੍ਹ ਭੱਲਾ ਦੇ ਕੋਲ ਐਕਸੀਡੈਂਟ ਹੋ ਗਿਆ ਹੈ ਉਹ ਤਰੁੰਤ ਆਪਣੀ ਟੀਮ ਲੈ ਕੇ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਐਕਟਿਵਾ ਸਕੂਟਰੀ ਪੀ ਬੀ ,02 ਸੀ ਈ 2705ਜਿਸ ਨੂੰ ਗਗਨਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਰੈਲਮਾਜਰਾ ਥਾਣਾ ਕਾਠਗੜ੍ਹ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਚਲਾ ਰਿਹਾ ਸੀ ਅਤੇ ਉਸ ਦੇ ਮਗਰ ਉਸ ਦੀ ਬੇਟੀ ਏਕਨੂਰ ਕੌਰ ਬੈਠੀ ਸੀ। ਜੋ ਕਿ ਬਲਾਚੌਰ ਸਾਇਡ ਤੋਂ ਆਪਣੇ ਪਿੰਡ ਰੈਲ ਮਾਜਰਾ ਨੂੰ ਜਾ ਰਿਹਾ ਸੀ। ਰਾਹਗੀਰ ਦੇ ਦੱਸਣ ਮੁਤਾਬਿਕ ਜਦੋਂ ਉਹ ਪਿੰਡ ਜਮੀਤਗੜ੍ਹ ਭੱਲਾ ਦੇ ਨੇੜੇ ਪਹੁੰਚੀਆਂ ਤਾਂ  ਪਿੱਛੋ ਆ ਰਹੀ ਅਣਪਛਾਤੀ ਬੱਸ ਐਕਟਿਵਾ ਸਕੂਟਰੀ ਨੂੰ ਫੇਟ ਮਾਰ ਕੇ ਮੌਕੇ ਤੋਂ ਫਰਾਰ ਹੋ ਗਿਆ  ।ਜਿਸ ਨਾਲ  ਐਕਟਿਵਾ ਸਕੂਟਰੀ ਤੇ ਸਵਾਰ ਗਗਨਦੀਪ ਤੇ ਉਨ੍ਹਾਂ ਦੀ ਬੇਟੀ ਏਕਨੂਰ ਗੰਭੀਰ ਜ਼ਖਮੀ ਹੋ ਗਈ । ਜਿਨ੍ਹਾਂ ਨੂੰ ਇਲਾਜ ਲਈ ਨੈਸ਼ਨਲ ਹਾਈਵੇ ਅਥਾਰਟੀ ਦੀ ਐਬੂਲੈਂਸ ਰਾਹੀ ਸਿਵਲ ਹਸਪਤਾਲ ਰੋਪੜ੍ਹ ਲਿਜਾਇਆ ਗਿਆ ਅਤੇ ਹਾਦਸੇ ਵਿੱਚ ਐਕਟਿਵਾ ਸਕੂਟਰੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਜਾਨੀ ਨੁਕਸਾਨ ਦਾ ਬਚਾਅ ਹੋ ਗਿਆ ।ਐਸ ਐਸ ਐਫ ਦੀ ਟੀਮ ਵਲੋਂ ਐਕਟਿਵਾ ਸਕੂਟਰੀ ਨੂੰ ਸੁਰੱਖਿਅਤ ਜਗ੍ਹਾ ਤੇ ਖੜ੍ਹਾ ਦਿੱਤਾ  । ਇਸ ਹਾਦਸੇ ਦੀ ਖਬਰ  ਥਾਣਾ ਕਾਠਗੜ੍ਹ ਤੇ ਕੰਟ੍ਰੋਲਰ ਨਵਾਂਸ਼ਹਿਰ ਨੂੰ ਦਿੱਤੀ ਗਈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਨੈਸ਼ਨਲ ਹਾਈਵੇ ਤੇ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਵਿੱਚ ਹਾਦਸੇ ਹੋਣ ਦਾ ਡਰ
Next articleਕਵਿਤਾ ਸਕੂਲ ਅਤੇ “ਮਾਤ-ਭਾਸ਼ਾ ਦੀ ਹੋਣੀਂ” ਗੀਤ ਦਾ ਲੋਕ ਅਰਪਣ 01ਫਰਵਰੀ ਨੂੰ