ਰਾਏਕੋਟ (ਸਮਾਜ ਵੀਕਲੀ) (ਗੁਰਭਿੰਦਰ ਗੁਰੀ ) ਸ਼੍ਰੀ ਗੁਰੂ ਰਵਿਦਾਸ ਭਗਤ ਜੀ ਦੇ 649 ਵੇ ਪ੍ਰਕਾਸ਼ ਪੁਰਬ ਦੀ ਖੁਸ਼ੀ ‘ਚ ਗੁਰੂਦੁਆਰਾ ਭਗਤ ਰਵਿਦਾਸ ਜੀ ਪਿੰਡ ਬੱਸੀਆਂ ਦੀ ਪ੍ਰਬੰਧਕੀ ਕਮੇਟੀ ਵੱਲੋ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਫੁੱਲਾਂ ਨਾਲ ਸਜਾਈ ਗਈ ਪਾਲਕੀ ‘ਚ ਸੁਸ਼ੋਭਿਤ ਸਨ। ਨਗਰ ਕੀਰਤਨ ਅੱਗੇ ਗੱਤਕਾ ਪਾਰਟੀਆਂ ਆਪਣੀ ਕਲਾ ਜੌਹਰ ਦਿਖਾ ਰਹੀਆਂ ਸਨ । ਸੰਗਤਾਂ ਦਾ ਵਿਸ਼ਾਲ ਕਾਫਿਲਾ ਗੁਰਬਾਣੀ ਦਾ ਜਾਪ ਕਰਦਾ ਜਾ ਰਿਹਾ ਸੀ ਅਤੇ ਨਗਰ ਕੀਰਤਨ ਦੀ ਸ਼ੋਭਾ ਵਧਾ ਰਿਹਾ ਸੀ।ਨਗਰ ਕੀਰਤਨ ਗੁਰੂਦੁਆਰਾ ਭਗਤ ਰਵਿਦਾਸ ਤੋ ਸ਼ੁਰੂ ਹੋ ਕੇ ਪਿੰਡ ਦੇ ਵੱਖ-ਵੱਖ ਪੜਾਵਾ ਦੀ ਪ੍ਰਕਰਮਾ ਕਰਦਾ ਹੋਇਆ ਦੇਰ ਸ਼ਾਮ ਗੁਰੂਦੁਆਰਾ ਸਾਹਿਬ ਵਾਪਸ ਪਹੁੰਚ ਕੇ ਸਮਾਪਤ ਹੋਇਆ। ਨਗਰ ਕੀਰਤਨ ਦਾ ਸੰਗਤਾ ਵੱਲੋ ਨਿੱਘਾ ਸਵਾਗਤ ਕੀਤਾ ਗਿਆ ਅਤੇ ਜਗ੍ਹਾ-ਜਗ੍ਹਾ ਲੰਗਰ ਲਗਾਏ ਗਏ ਸਨ। ਨਗਰ ਕੀਰਤਨ ਦੌਰਾਨ ਪ੍ਰਸਿੱਧ ਕਵੀਸ਼ਰੀ ਜੱਥਾ ਸਰਪੰਚ ਸੁਖਦੇਵ ਸਿੰਘ ਬਰੂਵਾਲਾ ਵੱਲੋ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਗਿਆ ਅਤੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲੱਗਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਗੁਰੂਦੁਆਰਾ ਕਮੇਟੀ ਪ੍ਰਧਾਨ ਦਰਸ਼ਨ ਸਿੰਘ, ਮਾਸਟਰ ਅਮਨਦੀਪ ਸਿੰਘ ਮੀਤ ਪ੍ਰਧਾਨ, ਅਵਤਾਰ ਸਿੰਘ ਪੱਪੂ ਖਜ਼ਾਨਚੀ, ਸਰਪੰਚ ਸੁਖਵਿੰਦਰ ਸਿੰਘ ਕਲੇਰ, ਦਰਸ਼ਨ ਸਿੰਘ ਯੂਐਸਏ, ਸੂਬੇਦਾਰ ਰਮੇਸ਼ ਸਿੰਘ, ਹੈਪੀ ਬੱਸੀਆਂ,ਡਾ ਰੂਪ ਸਿੰਘ, ਡਾ ਹਰਪ੍ਰੀਤ ਸਿੰਘ,ਗ੍ਰੰਥੀ ਰਾਜਵਿੰਦਰ ਸਿੰਘ, ਚਰਨਜੀਤ ਸਿੰਘ ਸਟੇਜ ਸੈਕਟਰੀ,ਪਿੰਦਰ ਸਿੰਘ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



