HOME ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਬੁੱਕ ਐਂਡ ਬੈਗ ਕੀਪਿੰਗ ਪ੍ਰਤਿਯੋਗਿਤਾ

ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਬੁੱਕ ਐਂਡ ਬੈਗ ਕੀਪਿੰਗ ਪ੍ਰਤਿਯੋਗਿਤਾ

2

ਕਪੂਰਥਲਾ   (ਸਮਾਜ ਵੀਕਲੀ)   ( ਕੌੜਾ) – ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਡਾਇਰੈਕਟਰ ਇੰਜ. ਹਰਨਿਆਮਤ ਕੌਰ ਦੀ ਅਗਵਾਈ ‘ਚ ਨਰਸਰੀ ਤੋਂ ਪਹਿਲੀ ਜਮਾਤ ਦੇ ਵਿਦਿਆਰਥੀ ਦਰਮਿਆਨ ‘ਬੁੱਕ ਐਂਡ ਬੈਗ ਕੀਪਿੰਗ’ ਅਤੇ ‘ਆਈਡੀਅਲ ਸਟੂਡੈਂਟ’ ਦੀ ਪ੍ਰਤਿਯੋਗਿਤਾ ਕਰਵਾਈ ਗਈ। ਇਸ ਪ੍ਰਤੀਯੋਗਿਤਾ ਰਾਹੀਂ ਛੋਟੇ ਵਿਦਿਆਰਥੀਆਂ ਨੂੰ ਆਪਣੀਆਂ ਕਿਤਾਬਾਂ ਅਤੇ ਬੈਗ ਨੂੰ ਸਾਫ ਸੁਥਰਾ ਰੱਖਣ ਦੇ ਮਹੱਤਵ ਨੂੰ ਸਮਝਾਇਆ ਗਿਆ l ਆਈਡੀਅਲ ਸਟੂਡੈਂਟਸ ਦੀ ਪ੍ਰਤੀਯੋਗਿਤਾ ਵਿਚ ਪਹਿਲੀ ਰੋਜ਼ ਜਮਾਤ ਦੀ ਸੇਜਲਪ੍ਰੀਤ ਕੌਰ, ਪਹਿਲੀ ਜੈਸਮੀਨ ਜਮਾਤ ਦੀ ਅਨੰਨਿਆ ਵਰਮਾ ਅਤੇ ਪਹਿਲੀ ਲਿਲੀ ਜਮਾਤ ਦਾ ਅੰਸੁਲ ਜੇਤੂ ਰਹੇ l ਯੂ ਕੇ ਜੀ ਰੋਜ਼ ਦਾ ਕਰਮਜੋਤ ਸਿੰਘ ਅਤੇ ਯੂ ਕੇ ਜੀ ਜੈਸਮੀਨ ਦੀ ਗੁਰਕੀਰਤ ਕੌਰ ਜੇਤੂ ਰਹੇ l ਐਲ ਕੇ ਜੀ ਰੋਜ਼ ਜਮਾਤ ‘ਚੋਂ ਵਾਰਿਸ ਸਿੰਘ ਅਤੇ ਐਲ ਕੇ ਜੀ ਜੈਸਮੀਨ ਜਮਾਤ ‘ਚੋਂ ਨਵਰਤ ਸਿੰਘ ਜੇਤੂ ਰਹੇ lਇਸੇ ਤਰ੍ਹਾਂ ਨਰਸਰੀ ਰੋਜ਼ ਦਾ ਜੋਰਾਵਰ ਸਿੰਘ ਅਤੇ ਨਰਸਰੀ ਜੈਸਮੀਨ ਦੀ ਅਸੀਸ ਕੌਰ ਜੇਤੂ ਰਹੇ l ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਡਾਇਰੈਕਟਰ ਇੰਜ. ਹਰਨਿਆਮਤ ਕੌਰ ਅਤੇ ਪ੍ਰਸਾਸ਼ਕ ਇੰਜ. ਨਿਮਰਤਾ ਕੌਰ ਅਤੇ ਹੋਰ ਸਟਾਫ ਮੈਂਬਰ ਹਾਜਰ ਸਨ l ਜੇਤੂ ਰਹੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ l

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਲੜਕਿਆਂ ਲਈ ਸਕਾਊਟਿੰਗ ਦੇ ਐਡੀਸਨ 2026 ਦੀ ਘੁੰਢ ਚੁਕਾਈ ਸਮਾਗਮ ਤਾਰਾ ਦੇਵੀ ਵਿਖੇ ਸੰਪੰਨ।
Next articleਆਈ.ਐਮ.ਏ. ਲੁਧਿਆਣਾ ਨੇ ਅਕਾਦਮਿਕ ਸੀਐਮਈ ਨਾਲ ਡਾਕਟਰ ਦਿਵਸ ਮਨਾਇਆ ਅਤੇ ਉੱਘੇ ਸੀਨੀਅਰ ਡਾਕਟਰਾਂ ਨੂੰ ਸਨਮਾਨਿਤ ਕੀਤਾ