HOME ਕਵਿਤਾਵਾਂ/ਮੂਲ ਚੰਦ ਸ਼ਰਮਾ

ਕਵਿਤਾਵਾਂ/ਮੂਲ ਚੰਦ ਸ਼ਰਮਾ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਜਨਮ ਅਸ਼ਟਮੀ ਤੇ ਸੰਗਰਾਂਦ
——————————–
ਨਾ ਹੀ ਹੁਣ ਤੀਆਂ ਤੀਜ ਦੀਆਂ ,
ਨਾ ਭਾਦੋਂ ਦੇ ਮੁਕਲਾਵੇ ।
ਨਾ ਗਰਮੀ ਵਿੱਚ ਕੰਮ ਕਰਨਾ,
ਜੱਟਾਂ ਨੂੰ ਸਾਧ ਬਣਾਵੇ ।
ਹਿੰਦੂ, ਮੁਸਲਿਮ, ਸਿੱਖ, ਇਸਾਈ ,
ਸਭ ਇੱਕੋ ਭਾਈਚਾਰਾ ।
ਮਿਲ ਜਨਮ ਅਸ਼ਟਮੀ ਦੇ ਨਾਲ਼ ,
ਭਾਦੋਂ ਦੀ ਸੰਗਰਾਂਦ ਮਨਾਵੇ।

ਭਾਦੋਂ , ਛਾਂ ਅਤੇ ਆਕਸੀਜਨ
——————————-
ਜਿਸ ਭਾਦੋਂ ਨੂੰ ਚੰਦਰੀ ਆਖਦੇ ,
ਅਪਣਾ ਰੰਗ ਵਿਖਾਊਗੀ ।
ਦੋ ਘੜੀਆਂ ਤਾ ਏ.ਸੀ ਕੂਲਰਾਂ ,
ਦੀ ਵੀ ਬੱਸ ਕਰਾਊਗੀ ।
ਜਿੱਥੇ ਵੀ ਕੋਈ ਵਿਹਲੀ ਥਾਂ ਹੈ ,
ਮਿਲ ਕੇ ਬੂਟੇ ਲਾ ਲਈਏ ;
ਜੇਕਰ ਛਾਂ ਦੀ ਲੋੜ ਨਹੀਂ ਵੀ ,
ਆਕਸੀਜਨ ਮਿਲ ਜਾਊਗੀ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
      9914836037

 

Previous article23 ਅਗਸਤ ਨੂੰ ਪੰਜਾਬ ਸੰਭਾਲੋ ਮੁਹਿੰਮ ਤਹਿਤ ਜੁਲਮ ਦੇ ਖਿਲਾਫ ਚੱਬੇਵਾਲ ਪਹੁੰਚੋ –ਯਸ਼ ਭੱਟੀ
Next articleਕਵਿਤਾ**ਹਰਪ੍ਰੀਤ ਪੱਤੋ