HOME ਕਵਿਤਾ**ਹਰਪ੍ਰੀਤ ਪੱਤੋ

ਕਵਿਤਾ**ਹਰਪ੍ਰੀਤ ਪੱਤੋ

1
ਹਰਪ੍ਰੀਤ ਪੱਤੋ

*ਮੇਰੇ ਦੇਸ਼ ਦਾ ਤਿਰੰਗਾ*

ਸੋਹਣਾਂ ਨੀਂ ਝੰਡਾ ਇਹ ਸਹੀਓ
ਮੇਰੇ ਦੇਸ਼ ਦਾ।
ਸਾਨੀ ਨਹੀਂ ਕੋਈ ਦੁਨੀਆਂ ‘ਚ
ਏਸ ਦਾ।

ਦੇਵੇ ਸਭ ਤਾਂਈ ਹੋਕਾ ਜਦ ਹਵਾ
ਵਿੱਚ ਝੁੱਲਦਾ।
ਸ਼ਾਂਤੀ, ਖੁਸ਼ਹਾਲੀ ਦਾ ਪੁਜਾਰੀ
ਭਲਾ ਮੰਗੇ ਕੁੱਲ ਦਾ।

ਸਾਰੇ ਧਰਮਾਂ ਦਾ ਸਾਂਝਾ ਏਕੇ
ਦਾ ਪ੍ਰਤੀਕ ਹੈ।
ਸਾਡੀ ਕਰੇ ਅਗਵਾਈ ਰਵੇ ਸਾਨੂੰ
ਹੁਕਮ ਦੀ ਉਡੀਕ ਹੈ।

ਕੁਰਬਾਨੀ ਦਾ ਮੁਜੱਸਮਾ ਸ਼ਹੀਦਾਂ
ਸਿਰ ਤਾਜ਼ ਹੈ।
ਸ਼ਹਾਦਤਾਂ ਦੇ ਖ਼ੂਨ ਵਿੱਚ ਰੰਗਿਆ
ਨਾ ਕਿਸੇ ਦਾ ਮੁਥਾਜ ਹੈ।

ਇਸ ਦੀ ਛਾਂ ਹੇਠ ਮੌਜਾਂ ਅਸੀਂ
ਮਾਣੀਏ।
ਦੇਸ਼ ਲਈ ਜਿਉਣਾ ਮਰਨਾ ਇਹ
ਹੀ ਅਸੀਂ ਜਾਣੀਏਂ।

ਉੱਚੀ ਤੇ ਸੁੱਚੀ ਸਦਾ ਰੱਖਣੀ
ਇਹਦੀ ਸ਼ਾਨ ਹੈ।
ਸਾਰੇ ਦੇਸ਼ ਵਾਸੀਆਂ ਨੂੰ ਤਿਰੰਗੇ
ਉੱਤੇ ਮਾਣ ਹੈ।

ਝੁਕਦਾ ਇਹ ਜਦ ਸਨਮਾਨ
ਵਿੱਚ ਝੁਕਦਾ।
ਵੈਰੀ ਵੀ ਵੇਖ ਇਹਨੂੰ, ਮਾਂ ਦੀ
ਬੁੱਕਲ ਵਿੱਚ ਲੁਕਦਾ।

‘ਪੱਤੋ’ ਇਸ ਕਰਕੇ ਤਿਰੰਗਾ
ਮਹਾਨ ਹੈ,।
ਮੇਰੇ ਦੇਸ਼ ਦਾ ਤਿਰੰਗਾ ਝੰਡਾ
ਮਹਾਨ ਹੈ।

ਪਿੰਡ ਪੱਤੋ ਹੀਰਾ ਸਿੰਘ ( ਮੋਗਾ )
ਫੋਨ ਨੰਬ 9465821417

Previous articleਕਵਿਤਾਵਾਂ/ਮੂਲ ਚੰਦ ਸ਼ਰਮਾ
Next articleਮਿਸ਼ਨਰੀ ਗਾਇਕ ਜੀਵਨ ਮੈਹਮੀ ਦੇ ਘਰ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ।