ਕਵਿਤਾਵਾਂ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਪੁਰਾਣੇ ਮਾਡਲਾਂ ਦਾ ਰੁਦਨ
—————————-
ਅੱਜ ਕੱਲ੍ਹ ਦੀਆਂ ਨੂੰਹਾਂ ਪਾਰਲਰ ਵਿੱਚ ,
ਲੈ ਜਾਣ ਖ਼ਸਮ ਨੂੰ ਘੇਰ ਕੇ ।
ਨਹੀਂ ਤਾਂ ਦੂਸਰਾ ਤੀਰ ਚਲਾਉਂਦੀਆਂ ਨੇ ,
ਅੱਖੀਆਂ ‘ਚੋਂ ਅੱਥਰੂ ਕੇਰ ਕੇ ।
ਅਸੀਂ ਤਾਂ ਘਰੇਂ ਬਣਾਈ ਰਿੰਡਾਂ ਦੀ ਹੀ ,
ਸਾਬਣ ਨਾਲ਼ ਨ੍ਹਾ ਲੈਂਦੀਆਂ ਸੀ ;
ਜਾਂ ਫਿਰ ਸਰ ਜਾਂਦਾ ਸੀ ਅਪਣਾ ਤਾਂ ,
ਅੱਡੀਆਂ ‘ਤੇ ਝਾਵਾਂ ਫੇਰ ਕੇ ।

ਦੁਨੀਆਂ ਦਾ ਸਭ ਤੋਂ ਵੱਡਾ ਲੋਕ ਰਾਜ
————————————–
ਕੁੱਝ ਬਿਨਾਂ ਲੜੇ ਕੁੱਝ ਹਾਰੇ ਹੋਏ ਵੀ ,
ਝੰਡੀਆਂ ਵਾਲ਼ੀਆਂ ਕਾਰਾਂ ਲੈ ਗਏ ।
ਕੁੱਝ ਪਿਓ ਦਾਦਿਆਂ ਦੇ ਸਿਰ ‘ਤੇ ਵੀ ,
ਬੱਸ ਲੁੱਟ ਕੇ ਮੌਜ ਬਹਾਰਾਂ ਲੈ ਗਏ ।
ਰੁਲ਼ਦੂ ਬਾਕੀਆਂ ਵਾਂਗੂੰ ਹੈਰਾਨ ਨਹੀਂ ,
ਏਦਾਂ ਮੁੱਢ ਕਦੀਮੋਂ ਚਲਦਾ ਆਇਐ ,
ਰਾਂਝੇ ਮੱਝੀਆਂ ਚਾਰਦੇ ਹੀ ਰਹਿ ਗਏ ,
ਸੈਦੇ ਖੇੜੇ ਕੱਢ ਕੇ ਧਾਰਾਂ ਲੈ ਗਏ ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬੀ ਲਿਖਾਰੀ ਸਭਾ ਮਕਸੂਦੜਾ ਦੀ ਚੋਣ ਹੋਈ
Next article,,,,,,,,,,,,ਪੰਜਵੇਂ ਗੁਰੂ,,,,,,,,,,