(ਸਮਾਜ ਵੀਕਲੀ)
ਕਿੱਥੇ ਗਏ ਵਾਅਦੇ ਤੇ ਦਾਅਵੇ
——————————-
ਕੰਪਿਊਟਰ ਟੀਚਰ ਲੰਮੇਂ ਸਮੇਂ ਤੋਂ ,
ਇੱਕ ਹੀ ਮੰਗ ਲਈ ਲੜਦੇ ਨੇ ।
ਭੁੱਖ ਹੜਤਾਲ ਤੋਂ ਮਰਨ ਵਰਤ ਵੱਲ ,
ਪੌੜੀ ਪੌੜੀ ਜਾਂਦੇ ਚੜ੍ਹਦੇ ਨੇ ।
ਕਹਿਣ ਸਾਨੂੰ ਜੇ ਪੱਕਿਆਂ ਕੀਤੈ ,
ਤਾਂ ਫ਼ਿਰ ਪੂਰੇ ਹੱਕ ਵੀ ਦੇ ਦਿਓ ;
ਰਾਤੀਂ ਮੁੱਖ ਮੰਤਰੀ ਦੇ ਘਰ ਅੱਗੇ ,
ਵੇਖੇ ਠੰਢ ਵਿੱਚ ਠੁਰ ਠੁਰ ਕਰਦੇ ਨੇ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9478408898 , 9914836037