*ਸੰਵਿਧਾਨ ਬਚਾਓ ਚੇਤਨਾ ਮਾਰਚ ਵਿੱਚ ਸੈਕੜੇ ਮੋਟਰਸਾਈਕਲ ਤੇ ਵਾਹਨ ਹੋਏ ਸ਼ਾਮਲ ਤੇ ਪਿੰਡਾਂ ਵਿੱਚ ਦਿੱਤਾ ਸੰਵਿਧਾਨ ਬਚਾਉਣ ਦਾ ਹੋਕਾ*
*ਨਫ਼ਰਤ ਫੈਲਾਉਣ ਵਾਲਿਆਂ ਤੇ ਭਾਈਚਾਰਕ ਸਾਂਝ ਨੂੰ ਤੋੜਨ ਵਾਲਿਆਂ ਤੋਂ ਸਾਵਧਾਨ ਰਹਿਣ ਦੀ ਮੁੱਖ ਲੋੜ*
ਫਿਲੌਰ, ਅੱਪਰਾ (ਸਮਾਜ ਵੀਕਲੀ) ਦੀਪਾਲ਼ੋਕ ਇਨਸਾਫ਼ ਮੰਚ ਤਹਿਸੀਲ ਫਿਲੌਰ ਦੇ ਸੱਦੇ ਤੇ ਅੰਬੇਡਕਰੀ ਸਭਾਵਾਂ ਦੇ ਸਹਿਯੋਗ ਨਾਲ ਡਾਕਟਰ ਬੀ ਆਰ ਅੰਬੇਡਕਰ ਜੀ ਦੇ 134ਵੇਂ ਜਨਮ ਦਿਹਾੜੇ ਮੌਕੇ ਤਹਿਸੀਲ ਪੱਧਰੀ ਵਿਸ਼ਾਲ ,”ਸੰਵਿਧਾਨ ਬਚਾਓ ਚੇਤਨਾ ਮਾਰਚ” ਸ਼ਹਿਰ ਫਿਲੌਰ ਤੋਂ ਕੱਢਿਆ ਗਿਆ ਜਿਹੜਾ ਸ਼ਹਿਰ ਫਿਲੌਰ ਦੇ ਲਾਗਲੇ ਪਿੰਡਾਂ ਦੀ ਪ੍ਰਕਰਮਾ ਕਰਦਾ ਹੋਇਆ ਗੁਰੂ ਰਵਿਦਾਸ ਮੰਦਿਰ ਨੂਰ ਮਹਿਲ ਰੋਡ ਫਿਲੌਰ ਵਿਖੇ ਸਮਾਪਤ ਹੋਇਆ। ਸੰਵਿਧਾਨ ਬਚਾਓ ਚੇਤਨਾ ਮਾਰਚ ਲਈ ਲੋਕ ਡਾਕਟਰ ਅੰਬੇਡਕਰ ਚੌਂਕ ਫਿਲੌਰ ਵਿਖ਼ੇ ਇਕੱਠੇ ਹੋਏ ਅਤੇ ਬਾਬਾ ਸਾਹਿਬ ਦੀ ਪ੍ਰਤਿਮਾ ਤੇ ਫੁਲਮਲਾਵਾਂ ਭੇਂਟ ਕਰਨ ਤੇ ਲੱਡੂ ਵੰਡਣ ਤੋਂ ਬਾਅਦ ਸੰਵਿਧਾਨ ਬਚਾਓ ਚੇਤਨਾ ਮਾਰਚ ਰਵਾਨਾ ਹੋਇਆ ਜਿਸ ਵਿਚ ਵੱਡੀ ਗਿਣਤੀ ਵਿੱਚ ਮੋਟਰ ਸਾਇਕਲ, ਤੇ ਕਾਰਾ ਵਿੱਚ ਸਵਾਰ ਲੋਕ ਕਾਫ਼ਲੇ ਬੰਨ ਕੇ ਸ਼ਾਮਲ ਹੋਏ। ਇਸ ਮੌਕੇ ਲ਼ੋਕ ਇਨਸਾਫ਼ ਮੰਚ ਤਹਿਸੀਲ ਫਿਲੌਰ ਦੇ ਆਗੂਆਂ ਪ੍ਰਧਾਨ ਜਰਨੈਲ ਫਿਲੌਰ, ਮੁੱਖ ਬੁਲਾਰੇ ਐਡਵੋਕੇਟ ਸੰਜੀਵ ਭੌਰਾ, ਸਕੱਤਰ ਪਰਸ਼ੋਤਮ ਫਿਲੌਰ, ਸੀਨੀਅਰ ਮੀਤ ਪ੍ਰਧਾਨ ਮਾਸਟਰ ਹੰਸ ਰਾਜ, ਵਿੱਤ ਸਕੱਤਰ ਡਾਕਟਰ ਸੰਦੀਪ ਕੁਮਾਰ, ਪ੍ਰੈੱਸ ਸਕੱਤਰ ਜਸਵੰਤ ਬੋਧ, ਕੋਰ ਕਮੇਟੀ ਮੈਬਰ ਡਾਕਟਰ ਅਸ਼ੋਕ ਕੁਮਾਰ, ਅਮਰਜੀਤ ਲਾਡੀ ਮਹਿਸਮਪੁਰ, ਰਾਮਜੀ ਦਾਸ ਗੰਨਾ ਪਿੰਡ, ਕੁਲਦੀਪ ਲੰਬਰਦਾਰ, ਹਨੀ ਸੰਤੋਖਪੁਰਾ, ਹਰਮੇਸ਼ ਰਾਹੀ, ਸੁਨੀਲ ਗੰਨਾ ਪਿੰਡ ਆਦਿ ਆਗੂਆਂ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਦੇਸ਼ ਵਿਰੋਧੀ ਤਾਕਤਾਂ ਆਪਸੀ ਭਾਈਚਾਰੇ ਨੂੰ ਤੋੜਨ ਲਈ ਯਤਨਸ਼ੀਲ ਹਨ ਜਿਸ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ ਅਤੇ ਭਾਈਚਾਰਕ ਸਾਂਝਾਂ ਕਾਇਮ ਰੱਖਣ ਲਈ ਪਿੰਡ ਪਿੰਡ ਹੋਕਾ ਦਿੱਤਾ ਜਾਵੇਗਾ। ਆਗੂਆਂ ਨੇ ਕਿਹਾ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਭਾਰਤੀ ਸੰਵਿਧਾਨ ਨੂੰ ਖਤਮ ਕਰਨ ਵੱਲ ਵੱਧ ਰਹੀਆਂ ਹਨ ਅਤੇ ਭਾਰਤੀ ਸੰਵਿਧਾਨ ਦੇ ਨਿਯਮਾਂ ਦੀ ਲਗਾਤਾਰ ਅਵੱਗਿਆ ਕਰਕੇ ਲੋਕਤੰਤਰ ਨੂੰ ਪੁਲਿਸਤੰਤਰ ਵਿੱਚ ਬਦਲਿਆ ਜਾ ਰਿਹਾ ਹੈ ਅਤੇ ਸ਼ਾਂਤਮਈ ਅੰਦੋਲਨ ਕਰਨ ਵਾਲਿਆਂ ਦੀ ਜੁਬਾਨ ਬੰਦ ਕਰਨ ਲਈ ਓਹਨਾਂ ਤੇ ਕਾਲ਼ੇ ਕਾਨੂੰਨ ਲਾਗੂ ਕਰਕੇ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਇਸ ਕਰਕੇ ਮੁੱਖ ਮਸਲਾ ਸੰਵਿਧਾਨ ਨੂੰ ਬਚਾਉਣ ਦਾ ਹੈ, ਅਗਰ ਸਵਿਧਾਨ ਹੀ ਨਾ ਬਚਿਆ ਤਾਂ ਦੇਸ਼ ਟੁੱਟ ਜਾਵੇਗਾ। ਇਸ ਮੌਕੇ ਭਾਰੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਜਿਹਨਾਂ ਵਿੱਚ ਬਿਹਾਰੀ ਲਾਲ, ਅਜਮੇਰ ਲਾਡੀ, ਸੋਮ ਨਾਥ, ਬਲਵਿੰਦਰਵੀਰ ਕੁਮਾਰ, ਤਰਸੇਮ ਲਾਲ, ਸੰਦੀਪ ਕੁਮਾਰ, ਖੀਰਾ ਲਾਲ, ਰਵੀ ਭੌਰਾ, ਜਸਵੀਰ ਚੁੰਬਰ, ਗਰੀਬ ਦਾਸ ਨੀਂਹਰ, ਸਤਨਾਮ ਕਤਪਲੋਂ, ਰਮਨ ਭੁਲੇਵਾਲ, ਗਗਨ ਕੁਮਾਰ, ਲੁਭਾਇਆ ਭੈਣੀ, ਜਸਵਿੰਦਰ ਬਿੱਲੂ, ਮਾਸਟਰ ਕੁਲਵੰਤ ਰੁੜਕਾ, ਜੋਗਿੰਦਰ ਪਾਲ ਕਾਲ਼ਾ, ਕੁਲਦੀਪ ਦਾਰਾਪੁਰ , ਸੰਦੀਪ ਕਲਾਥ ਹਾਊਸ, ਸਰੂਪ ਕਲੇਰ, ਜਸਵੀਰ ਸੰਧੂ, ਵਿਜੈ ਬੰਗੜ, ਅਨਮੋਲ ਦੀਪ, ਸੁਨੀਲ ਕੁਮਾਰ ਬੰਗੜ, ਦੀਪਕੀ, ਜੱਸਾ, ਰਿੰਪੀ, ਨਿਤਿਨ, ਸ਼ਿੰਦਰਪਾਲ, ਸੰਨੀ, ਸੌਰਵ, ਹਰਮੇਸ਼ ਲਾਲ, ਗੁਰਬਚਨ ਰਾਮ, ਕਰਨੈਲ,ਧਰਮਿੰਦਰ, ਸ਼ਮੀ ਕਪੂਰ, ਸੁਨੀਤਾ ਫਿਲੌਰ, ਅੰਜੂ ਵਿਰਦੀ, ਕਮਲ਼ਾ ਦੇਵੀ, ਰੇਖਾ ਰਾਣੀ ਪੰਚ, ਸਰੋਜ ਰਾਣੀ, ਸਮਰੀਤ, ਗੇਜੋਂ, ਸੁਰਜੀਤ ਕੌਰ, ਨੀਨਾ, ਮੰਮਤਾ, ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj