HOME ਇਤਿਹਾਸਿਕ ਸਥਾਨ ਅੰਬੇਡਕਰ ਭਵਨ ਵਿਖੇ ਬੁੱਧ ਪੂਰਨਿਮਾ ਸਮਾਗਮ 12 ਨੂੰ

ਇਤਿਹਾਸਿਕ ਸਥਾਨ ਅੰਬੇਡਕਰ ਭਵਨ ਵਿਖੇ ਬੁੱਧ ਪੂਰਨਿਮਾ ਸਮਾਗਮ 12 ਨੂੰ

3
ਮਾਨਯੋਗ  ਭਿੱਖੂ ਚੰਦਰ ਕੀਰਤੀ ਜੀ ਦੀ ਫਾਈਲ ਫੋਟੋ   

ਮਾਨਯੋਗ  ਭਿੱਖੂ ਚੰਦਰ ਕੀਰਤੀ ਜੀ ਦੇਣਗੇ ਧੰਮ ਦੇਸਨਾ

ਜਲੰਧਰ  (ਸਮਾਜ ਵੀਕਲੀ)   : ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਵੱਲੋਂ ਬੁੱਧ ਪੂਰਨਿਮਾ ਦਾ ਸਮਾਗਮ ਇਤਿਹਾਸਿਕ ਸਥਾਨ ਅੰਬੇਡਕਰ ਭਵਨ,  ਡਾ.  ਅੰਬੇਡਕਰ ਮਾਰਗ, ਜਲੰਧਰ ਵਿਖੇ ਰਮਾਬਾਈ ਅੰਬੇਡਕਰ ਯਾਦਗਾਰ ਹਾਲ ਵਿੱਚ ਬੜੀ ਧੂਮ ਧਾਮ ਅਤੇ ਸ਼ਰਧਾ ਨਾਲ ਉਤਸ਼ਾਹ ਪੂਰਵਕ 12 ਮਈ ਨੂੰ ਸ਼ਾਮ 4.00 ਵਜੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸਮਾਗਮ ਨੂੰ ਅੰਬੇਡਕਰ ਭਵਨ ਟਰੱਸਟ (ਰਜਿ.) ਅਤੇ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.), ਪੰਜਾਬ ਯੂਨਿਟ ਦਾ ਸਹਿਯੋਗ ਪ੍ਰਾਪਤ ਹੈ। ਮਾਨਯੋਗ  ਭਿੱਖੂ ਚੰਦਰ ਕੀਰਤੀ ਜੀ ਬੁੱਧ ਵਿਹਾਰ, ਤਰਖਾਣ ਮੁਜਾਰਾ,  (ਫਿਲੌਰ) ਧੰਮ ਦੇਸਨਾ ਦੇਣਗੇ ਅਤੇ ਪ੍ਰਮੁੱਖ ਬੁੱਧੀਜੀਵੀ ਬੁਲਾਰੇ ਸਮਾਗਮ ਵਿੱਚ ਆਪਣੇ ਵਿਚਾਰ ਪੇਸ਼ ਕਰਨਗੇ। ਅੰਬੇਡਕਰ ਮਿਸ਼ਨ ਸੁਸਾਇਟੀ ਨੇ ਸਾਰਿਆਂ ਨੂੰ ਇਸ ਸਮਾਗਮ ਵਿੱਚ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਇਹ ਜਾਣਕਾਰੀ ਅੰਬੇਡਕਰ ਮਿਸ਼ਨ ਸੁਸਾਇਟੀ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਦਿੱਤੀ।

ਬਲਦੇਵ ਰਾਜ ਭਾਰਦਵਾਜ

 ਜਨਰਲ ਸਕੱਤਰ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਸਿਧਾਂਤ-ਏ-ਸ਼ਸ਼ਤਰ 
Next articleਜੰਗ/ ਕਵਿਤਾ