
ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਮਾਛੀਵਾੜਾ ਸਾਹਿਬ ਤੋਂ ਪੱਤਰਕਾਰੀ ਦੀਆਂ ਸੇਵਾਵਾਂ ਨਿਭਾ ਰਹੇ ਪੱਤਰਕਾਰ ਤੇ ਪੰਜਾਬੀ ਲੇਖਕ ਬਲਬੀਰ ਸਿੰਘ ਬੱਬੀ ਤੱਖਰਾਂ ਦੇ ਮਾਤਾ ਜੀ ਚੜਾਈ ਕਰ ਗਏ ਸਨ ਅੱਜ ਉਹਨਾਂ ਦੀ ਯਾਦ ਦੇ ਵਿੱਚ ਮਾਛੀਵਾੜਾ ਸਾਹਿਬ ਵਿੱਚ ਐਸ ਜੀ ਬੀ ਚੈਰੀਟੇਬਲ ਹਸਪਤਾਲ ਭੂਰੀ ਵਾਲਿਆਂ ਦੇ ਵਿੱਚ ਇੱਕ ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੈਡੀਕਲ ਕੈਂਪ ਦਾ ਉਦਘਾਟਨ ਸੁਰਜੀਤ ਸਿੰਘ ਮਾਂਗਟ ਬਾਬਾ ਗੁਰਨਾਮ ਸਿੰਘ ਧੰਨੂਰ ਤੇ ਗੁਰਚਰਨ ਸਿੰਘ ਬੇਟ ਮੰਡ ਸਾਬਕਾ ਥਾਣੇਦਾਰਾਂ ਨੇ ਸਾਂਝੇ ਤੌਰ ਉੱਤੇ ਕੀਤਾ। ਇਸ ਮੌਕੇ ਸੰਸਥਾ ਦੇ ਮੁੱਖ ਪ੍ਰਬੰਧਕ ਚਰਨਜੀਤ ਸਿੰਘ ਥੋਪੀਆ ਨੇ ਇਸ ਕੈਂਪ ਵਿੱਚ ਆਏ ਹੋਏ ਸਾਰੇ ਹੀ ਲੋਕਾਂ ਨੂੰ ਜੀ ਆਇਆ ਆਖਿਆ। ਬਾਬਾ ਗੁਰਨਾਮ ਸਿੰਘ ਸਾਬਕਾ ਥਾਣੇਦਾਰ ਧਨੂੰਰ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਸ ਤਰ੍ਹਾਂ ਮੈਡੀਕਲ ਕੈਂਪ ਲਗਾ ਕੇ ਲੋੜਵੰਦਾਂ ਦੀ ਸੇਵਾ ਕਰਨਾ ਹੀ ਮਾਤਾ ਜੀ ਨੂੰ ਸੱਚੀ ਸ਼ਰਧਾਜਲੀ ਹੈ। ਸੁਰਜੀਤ ਸਿੰਘ ਮਾਂਗਟ ਨੇ ਕਿਹਾ ਕਿ ਸਾਡੇ ਇਲਾਕੇ ਵਿੱਚ ਇਹ ਚੈਰੀਟੇਬਲ ਹਸਪਤਾਲ ਬਹੁਤ ਸ਼ਾਨਦਾਰ ਤਰੀਕੇ ਨਾਲ ਚੱਲ ਰਿਹਾ ਹੈ ਤੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੈ। ਸਾਬਕਾ ਥਾਣੇਦਾਰ ਗੁਰਚਰਨ ਸਿੰਘ ਮੰਡ ਨੇ ਵਿਚਾਰ ਸਾਂਝੇ ਕਰਦਿਆਂ ਹੋਇਆਂ ਕਿਹਾ ਕਿ ਇਸ ਕੈਂਪ ਵਿੱਚ ਆ ਕੇ ਬਹੁਤ ਕੁਝ ਦੇਖਣ ਨੂੰ ਨਵਾਂ ਮਿਲਿਆ ਹੈ ਤੇ ਖੁਸ਼ੀ ਹੋਈ ਹੈ ਅਜਿਹੇ ਕੈਂਪ ਲੱਗਣੇ ਬਹੁਤ ਜਰੂਰੀ ਹਨ ਤੇ ਅਸੀਂ ਪ੍ਰਬੰਧਕਾਂ ਦੇ ਨਾਲ ਸੇਵਾ ਲਈ ਸਦਾ ਹਾਜ਼ਰ ਹਾਂ। ਕਾਂਗਰਸੀ ਆਗੂ ਪਰਮਿੰਦਰ ਤਿਵਾੜੀ ਤੱਖਰਾਂ ਨੇ ਇਸ ਲੋੜਵੰਦਾਂ ਲਈ ਲਗਾਏ ਗਏ ਮੈਡੀਕਲ ਕੈਂਪ ਦੀ ਸਰਾਹਨਾ ਕੀਤੀ। ਅੱਖਾਂ ਦੰਦਾਂ ਤੇ ਹੱਡੀਆਂ ਦੇ ਮਾਹਰ ਡਾਕਟਰ ਇਸ ਕੈਂਪ ਵਿੱਚ ਪੁੱਜੇ ਹੋਏ ਸਨ। ਜਿਨ੍ਹਾਂ ਕੈਂਪ ਵਿੱਚ ਆਏ ਹੋਏ ਮਰੀਜ਼ਾਂ ਦਾ ਚੈੱਕ ਅੱਪ ਕੀਤਾ। ਵੱਡੀ ਗਿਣਤੀ ਵਿੱਚ ਲੋਕਾਂ ਨੇ ਇਸ ਕੈਂਪ ਵਿੱਚ ਸ਼ਮੂਲੀਅਤ ਕਰਕੇ ਚੈੱਕ ਅੱਪ ਕਰਵਾਇਆ। ਇਸ ਕੈਂਪ ਵਿੱਚ ਡਾਕਟਰ ਕਿਰਪਾਲ ਸਿੰਘ ਮਹੰਤ ਐਮ ਐਸ ਸੀ, ਬੀ ਐਸ ਸੀ ਖੇਤੀਬਾੜੀ ਅਫਸਰ ਫਤਹਿਗੜ੍ਹ ਸਾਹਿਬ ਉਚੇਚੇ ਤੌਰ ਉੱਤੇ ਪੁੱਜੇ ਜੋ ਪਿੰਡ ਤੱਖਰਾਂ ਦੇ ਦੋਹਤੇ ਹਨ। ਡਾਕਟਰ ਵਿਸ਼ਾਲ ਗਰਗ ਹੱਡੀਆਂ ਦੇ ਮਾਹਰ ਲੁਧਿਆਣਾ ਤੋਂ ਆਪਣੀ ਟੀਮ ਦੇ ਨਾਲ ਇਸ ਕੈਂਪ ਵਿੱਚ ਪੁੱਜੇ ਹੋਏ ਸਨ। ਡਾਕਟਰ ਸੁਰਿੰਦਰ ਪਾਲ ਸਿੰਘ, ਡਾਕਟਰ ਹਰਪ੍ਰੀਤ ਸਿੰਘ, ਡਾਕਟਰ ਦੀਪ ਕੁਮਾਰ, ਗੁਰਪ੍ਰੀਤ ਕੌਰ ਜਸਵੀਰ ਕੌਰ ਹਰਪ੍ਰੀਤ ਕੌਰ ਇਸ ਕੈਂਪ ਦੇ ਵਿੱਚ ਮੈਡੀਕਲ ਸੇਵਾਵਾਂ ਨਿਭਾ ਰਹੀਆਂ ਸਨ। ਸੰਸਥਾ ਦੇ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਸੁਖਦੇਵ ਸਿੰਘ ਸਮਸਪੁਰ, ਕੁਲਦੀਪ ਸਿੰਘ ਤੱਖਰਾਂ, ਅੰਮ੍ਰਿਤ ਸਿੰਘ ਤੱਖਰਾਂ, ਮਨਜਿੰਦਰ ਸਿੰਘ ਤੱਖਰਾਂ, ਅਸ਼ੋਕ ਖੁਰਾਣਾ, ਸੁਮਨਪ੍ਰੀਤ ਚੌਹਾਨ, ਪੱਤਰਕਾਰ ਰਾਜਦੀਪ ਸਿੰਘ ਅਲਬੇਲਾ, ਦਰਸ਼ਨ ਚੋਪੜਾ, ਰਾਜੀਵ ਕੁਮਾਰ ਰੋਜ਼ੀ, ਨਰੇਸ਼ ਭਾਟੀਆ, ਪਰਮਜੀਤ ਕੌਰ ਸਰਪੰਚ ਲੁਬਾਣਗੜ,ਸ਼ਿਵਚਰਨ ਸ਼ਰਮਾਂ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



