HOME ਜੰਗ/ ਕਵਿਤਾ

ਜੰਗ/ ਕਵਿਤਾ

2
ਮਹਿੰਦਰ ਸਿੰਘ ਮਾਨ

(ਸਮਾਜ ਵੀਕਲੀ)

ਜਦ ਸ਼ੁਰੂ ਹੋ ਜਾਵੇ ਜੰਗ,
ਇਹ ਕਰ ਦੇਵੇ ਸਭ ਨੂੰ ਤੰਗ।
ਝੁਲਸ ਜਾਵੇ ਕੋਈ ਪੂਰਾ ਹੀ,
ਜਲ ਜਾਣ ਕਿਸੇ ਦੇ ਅੰਗ।
ਮਾਰੂ ਹਥਿਆਰਾਂ ਬਾਰੇ ਸੁਣ ਕੇ,
ਹਰ ਕੋਈ ਰਹਿ ਜਾਵੇ ਦੰਗ।
ਅੰਤ ‘ਚ ਕਿਸੇ ਨੂੰ ਕੁਝ ਨਾ ਮਿਲੇ,
ਇਹ ਕਰੇ ਦੋਹਾਂ ਦੇਸ਼ਾਂ ਨੂੰ ਨੰਗ।
ਜਿਹੜਾ ਜੰਗ ਜਾਣ ਕੇ ਛੇੜੇ,
ਉਸ ਨੇ ਪੀਤੀ ਹੁੰਦੀ ਆ ਭੰਗ।
ਲੋਕਾਂ ਤੋਂ ਪੈਣ ਲਾਅਨਤਾਂ ਇਸ ਨੂੰ,
ਜਦ ਜੰਗ ਪਾਵੇ ਰੰਗ ‘ਚ ਭੰਗ।
ਸ਼ਾਲਾ! ਕਿਸੇ ਮੁਟਿਆਰ ਦੀ,
ਜੰਗ ਕਰਕੇ ਨਾ ਟੁੱਟੇ ਵੰਗ।
ਬੈਠ ਕੇ ਸਾਰੇ ਮਸਲੇ ਹੱਲ ਕਰੋ,
ਹਾਕਮਾਂ ਤੋਂ ਹੈ ਸਾਡੀ ਇਹ ਮੰਗ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ ਕੇਨਾਲ ਰੋਡ ਨਵਾਂ ਸ਼ਹਿਰ-144514
ਫੋਨ    -9915803554
Previous articleਇਤਿਹਾਸਿਕ ਸਥਾਨ ਅੰਬੇਡਕਰ ਭਵਨ ਵਿਖੇ ਬੁੱਧ ਪੂਰਨਿਮਾ ਸਮਾਗਮ 12 ਨੂੰ
Next articleਓਰੀਐਂਟ ਸਕੂਲ ਵਿਖੇ ਮੌਕ ਡ੍ਰਿਲ ਕਰਵਾਈ ਗਈ