ਜਾਤੀ ਪ੍ਰਬੰਧ ਔਰਤ ਦੀ ਗੁਲਾਮੀ ਨੂੰ ਹੋਰ ਵੀ ਪੀਢਾ ਕਰਦਾ ਹੈ : ਇਸਤਰੀ ਜਾਗ੍ਰਿਤੀ ਮੰਚ

ਦਲਿਤ ਡਾਕਟਰ ਪੰਪੋਸ ਦੇ ਕਾਤਲਾਂ ਨੂੰ ਗਿ੍ਫ਼ਤਾਰ ਕਰਨ ਦੀ ਮੰਗ

ਜਲੰਧਰ (ਸਮਾਜ ਵੀਕਲੀ): ਇਸਤ੍ਰੀ ਜਾਗ੍ਰਿਤੀ ਮੰਚ ਦੇ ਸੂਬਾ ਸਕੱਤਰ ਅਮਨਦੀਪ ਕੌਰ ਦਿਉਲ ਤੇ ਸੂਬਾ ਪ੍ਰੈਸ ਸਕੱਤਰ ਜਸਵੀਰ ਕੌਰ ਜੱਸੀ ਨੇ ਕਿਹਾ ਡਾਕਟਰ ਪੰਪੋਸ ਕਤਲ ਸਮਾਜ ਚੋਂ ਜਾਤੀ ਪ੍ਰਬੰਧ ਦੇ ਭਿਆਨਕ ਰੂਪ ਤੇ ਦਲਿਤ ਵਰਗ ਨਾਲ ਹੁੰਦੇ ਧੱਕੇ ਨੂੰ ਪ੍ਰਗਟ ਕਰਦਾ ਹੈ।ਜਾਤੀ ਪ੍ਰਬੰਧ ਦੇ ਚੱਲਦਿਆਂ ਲੜਕੀਆਂ ਦਾ ਕਿਸੇ ਵੀ ਖੇਤਰ ਵਿੱਚ ਪਹੁੰਚਣ ਲਈ ਬਹੁਤ ਸੰਘਰਸ਼ ਕਰਨਾ ਪੈਂਦਾ ਪਰ ਜੇ ਕਿਧਰੇ ਔਰਤ ਦਲਿਤ ਵਰਗ ਚੋਂ ਹੋਵੇ ਤਾਂ ਵਿਤਕਰਾ ਹੋਰ ਵੀ ਵੱਧ ਜਾਂਦਾ ਹੈ। ਕਿਉਂਕਿ ਜਾਤੀ ਪ੍ਰਬੰਧ ਔਰਤਾਂ ਦੀ ਗੁਲਾਮੀ ਨੂੰ ਹੋਰ ਵੀ ਪੱਕਾ ਕਰਦਾ ਹੈ। ਉਨ੍ਹਾਂ ਕਿਹਾ ਕਿ ਰੋਹਿਤ ਵੇਮੁਲਾ,ਦਰਸ਼ਨ ਸੌਲੰਕੀ ਅਤੇ ਹੁਣ ਡਾਕਟਰ ਪੰਪੋਸ਼ ਇਹ ਸਾਰੇ ਮੰਨੂਵਾਦੀ ਸ਼ੈਤਾਨੀ ਜਾਤੀ ਪ੍ਬੰਧ ਦੇ ਕਤਲ ਹਨ।

ਉਨ੍ਹਾਂ ਕਿਹਾ ਕਿ ਮੈਡੀਕਲ ਚੋਂ 95% ਤੇ MBBS ਚ 90% ਨੰਬਰ ਲੈ ਕੇ ਡਾਕਟਰ ਬਣੀ SC ਸਮਾਜ ਚੋਂ 25 ਸਾਲਾ ਡਾਕਟਰ ਪੰਪੋਸ਼ ਨੂੰ ਸਾਥੀ ਅਖੌਤੀ ਉੱਚ ਜਾਤੀ ਡਾਕਟਰਾਂ ਅਤੇ ਮੈਨੇਜਮੈਂਟ ਨੇ ਜਾਤੀ ਸੂਚਕ ਸ਼ਬਦਾਂ ਨਾਲ਼ ਚਿੜਾ ਚਿੜਾ ਕੇ ਮਾਨਸਿਕ ਤੇ ਸਮਾਜਿਕ ਰੂਪ ਵਿੱਚ ਪ੍ਰੇਸ਼ਾਨ ਕਰਦਿਆ ਉਸਨੂੰ ਕਤਲ ਕਰ ਦਿੱਤਾ ਗਿਆ। ਲੜਕੀ ਨਾਲ ਰਾਬਤਾ ਨਾ ਹੋਣ ਕਾਰਨ ਗੁਰੂ ਰਾਮਦਾਸ ਹਸਪਤਾਲ ਤੇ ਕਾਲਜ਼ ਸ੍ਰੀ ਅਮ੍ਰਿਤਸਰ ਸਾਹਿਬ ਵਿਖੇ ਪੁੱਜਣ ਤੇ ਉਸਦੀ ਮਾਂ ਨੂੰ ਉਸਦੀ ਲੜਕੀ ਦੀ ਲਾਸ਼ ਹੋਸਟਲ ਦੇ ਕਮਰੇ ਚ ਪੱਖੇ ਨਾਲ਼ ਲਟਕਦੀ ਮਿਲੀ। ਕਮਿਸ਼ਨਰੇਟ ਪੁਲਿਸ ਵਲੋਂ ਦਰਜ ਕੀਤੇ ਗਏ ਮੁਕੱਦਮੇ ਅਨੁਸਾਰ ਕਸੂਰਵਾਰਾਂ ਨੂੰ ਗਿਰਫ਼ਤਾਰ ਕਰਕੇ ਸ਼ਖਤ ਸਜ਼ਾਵਾਂ ਦੇਣ ਦੀ ਬਜਾਏ ਕਿਸੇ ਦਬਾਅ ਹੇਠ ਉਹਨਾਂ ਨੂੰ ਬਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ।

ਇਸ ਸਮੇਂ ਉਨਾਂ ਕਿਹਾ ਕਿ ਸਮੂਹ ਇਨਸਾਫ਼ਪਸੰਦ ਲੋਕਾਂ ਨੂੰ ਰਹਿੰਦੇ ਕਸੂਰਵਾਰਾਂ ਨੂੰ ਕੇਸ ਵਿੱਚ ਨਾਮਜਦ ਕਰਵਾਉਣ,ਸਮੂਹ ਕਸੂਰਵਾਰਾਂ ਨੂੰ ਤੁਰੰਤ ਗਿ੍ਫ਼ਤਾਰ ਕਰਵਾ ਕੇ ਸਖ਼ਤ ਸਜ਼ਾਵਾਂ ਦਿਵਾਉਣ ਦੇ ਨਾਲ ਨਾਲ ਇਸ ਗੰਦੇ ਜਾਤੀਵਾਦੀ ਸਿਸਟਮ ਵਿਰੁੱਧ ਅਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਇਸਤਰੀ ਜਾਗ੍ਰਿਤੀ ਮੰਚ ਦੀ ਸੂਬਾ ਪ੍ਰੈੱਸ ਸਕੱਤਰ ਜਸਵੀਰ ਕੌਰ ਜੱਸੀ ਤੇ ਨਾਰੀ ਮੁਕਤੀ ਸੰਘ ਦੀ ਆਗੂ ਯੁੱਧਜੀਤ ਕੌਰ ਦੀਦਾਵਰ ਨੇ ਪੀੜਤ ਪਰਿਵਾਰ ਨਾਲ ਇੱਕਮੁੱਠਤਾ ਪ੍ਰਗਟ ਕਰਦਿਆਂ ਕਸੂਰਵਾਰਾਂ ਨੂੰ ਤੁਰੰਤ ਗਿਰਫ਼ਤਾਰ ਕਰਕੇ ਮਿਸਾਲੀ ਸਜ਼ਾ ਦੇਣ ਦੀ ਮੰਗ ਕੀਤੀ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਸਮੇਂ ਦੀ ਗੱਲ”
Next articleਤਲਵੰਡੀ ਚੌਧਰੀਆਂ ਦੀ ਦਾਣਾ ਮੰਡੀ ਵਿੱਚ ਅੱਜ ਲੋਕ ਸੁਵਿਧਾ ਕੈਂਪ ਦੀ ਹੋਵੇਗੀ ਸ਼ੁਰੂਆਤ – ਚੰਦੀ, ਸਾਬੀ, ਸੰਧੂ