(ਸਮਾਜ ਵੀਕਲੀ)
ਦਿਲਾਂ ਦੇ ਰਾਹਾਂ ‘ਚ ਪਿਆਰ ਦੀ ਰੋਸ਼ਨੀ ਰਹੇ,
ਸਾਂਝੇਦਾਰੀ ਨਾਲ ਹੀ ਜ਼ਿੰਦਗੀ ਸਜੀ ਰਹੇ।
ਹੱਥ ਫੜੀਏ ਤਾਂ ਤੂਫ਼ਾਨ ਵੀ ਠਹਿਰ ਜਾਂਦੇ,
ਇੱਕ ਦੂਜੇ ਦੇ ਸਾਥ ਨਾਲ ਹੌਂਸਲਾ ਬਣਿਆ ਰਹੇ।
ਸੁੱਖਾਂ ‘ਚ ਵੀ, ਦੁੱਖਾਂ ‘ਚ ਵੀ ਨਾ ਛੱਡੀਏ ਕਦੇ,
ਰਿਸ਼ਤਿਆਂ ਦੀ ਮਹਿਕ ਹਮੇਸ਼ਾਂ ਖਿੜੀ ਰਹੇ।
ਬੋਲ ਮਿੱਠੇ ਹੋਣ, ਨੀਅਤਾਂ ਸਾਫ਼ ਹੋਣ,
ਭਰੋਸੇ ਦੀ ਚਾਨਣ ਹਰ ਦਿਲ ‘ਚ ਭਰੀ ਰਹੇ।
ਸਾਂਝੇ ਹੱਥਾਂ ਨਾਲ ਹੀ ਚਲਦੇ ਨੇ ਸਫ਼ਰ ਸਾਰੇ,
ਦੋਸਤੀਆਂ ਦਾ ਰੰਗ ਸਦੀਵਾਂ ਰਮੀ ਰਹੇ।
ਬਲਵਿੰਦਰ ਸਿੰਘ ਧੱਮੂ
ਸਮਾਣਾ (ਪਟਿਆਲਾ)
88377 34306



