HOME ਭਾਈਚਾਰਕ ਸਾਂਝ ਤੇ ਆਜ਼ਾਦੀ ਦੀ ਸਲਾਮਤੀ ਲਈ ਆਰ.ਐਸ.ਐਸ. ਦੇ ਘਾਤਕ ਮਨਸੂਬੇ ਪਛਾੜੋ...

ਭਾਈਚਾਰਕ ਸਾਂਝ ਤੇ ਆਜ਼ਾਦੀ ਦੀ ਸਲਾਮਤੀ ਲਈ ਆਰ.ਐਸ.ਐਸ. ਦੇ ਘਾਤਕ ਮਨਸੂਬੇ ਪਛਾੜੋ : ਜਗਰੂਪ

ਲੋਕ ਹਿਤਾਂ ਦੀ ਰਾਖੀ ਲਈ ਸਾਮਰਾਜੀ ਤੇ ਕਾਰਪੋਰੇਟੀ ਲੁੱਟ ਦਾ ਫਸਤਾ ਵੱਢੋ -ਮਹੀਪਾਲ 

ਸ਼੍ਰੀ ਮੁਕਤਸਰ ਸਾਹਿਬ;  (ਸਮਾਜ ਵੀਕਲੀ)  ‘ਫਾਸ਼ੀ ਹਮਲਿਆਂ ਵਿਰੋਧੀ ਫਰੰਟ’ ‘ਚ ਸ਼ਾਮਲ ਪਾਰਟੀਆਂ ਸੀ.ਪੀ.ਆਈ.,  ਆਰ.ਐਮ.ਪੀ.ਆਈ. ਤੇ ਸੀ.ਪੀ.ਆਈ. (ਐਮ.ਐਲ.) ਨਿਊ ਡੈਮੋਕਰੇਸੀ ਵਲੋਂ ‘ਕਾਮਰੇਡ ਦਿਆ ਸਿੰਘ ਪ੍ਰੇਮ ਭਵਨ’, ਸ਼੍ਰੀ ਮੁਕਤਸਰ ਸਾਹਿਬ ਵਿਖੇ  ਜਿਲ੍ਹਾ ਪੱਧਰੀ ਨੁਮਾਇੰਦਾ ਕਨਵੈਨਸ਼ਨ ਸੱਦੀ ਗਈ। ਪ੍ਰਧਾਨਗੀ ਹਰਲਾਭ ਸਿੰਘ, ਹਰਜੀਤ ਸਿੰਘ ਮਦਰੱਸਾ ਤੇ ਨੌਨਿਹਾਲ ਸਿੰਘ ਨੇ ਕੀਤੀ। ਮੰਚ ਸੰਚਾਲਕ ਦੇ ਫਰਜ ਜਗਜੀਤ ਸਿੰਘ ਜੱਸੇਆਣਾ ਨੇ ਨਿਭਾਏ। ਸਾਥੀ ਜਗਰੂਪ ਸਿੰਘ, ਮਹੀਪਾਲ ਤੇ ਪਵਨ ਕੁਮਾਰ ਮੁੱਖ ਬੁਲਾਰੇ ਸਨ। ਬੋਹੜ ਸਿੰਘ ਸੁਖਨਾ ਤੇ ਜਸਵਿੰਦਰ ਸਿੰਘ ਵੱਟੂ ਨੇ ਵੀ ਵਿਚਾਰ ਰੱਖੇ।  ਬੁਲਾਰਿਆਂ ਨੇ ਤਾਨਾਸ਼ਾਹੀ ਤਰਜ਼ ਦਾ ਧਰਮ ਅਧਾਰਤ, ਪਿਛਾਖੜੀ ਹਕੂਮਤ ਕਾਇਮ ਕਰਨ ਦੇ ਰਾਸ਼ਟਰ ਸੋਇਮ ਸੇਵਕ ਸੰਘ (ਆਰ.ਐਸ.ਐਸ.) ਦੇ ਫਿਰਕੂ-ਫਾਸ਼ੀ ਏਜੰਡੇ ਤੋਂ ਦੇਸ਼ ਵਾਸੀਆਂ, ਖਾਸਕਰ ਕਿਰਤੀ ਸ਼੍ਰੇਣੀ ਨੂੰ ਚੇਤੰਨ ਤੇ ਜਥੇਬੰਦ ਕਰ ਕੇ ਤਿੱਖਾ ਤੇ ਬੱਝਵਾਂ ਘੋਲ ਵਿੱਢਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਹਿੰਦੂਤਵੀ ਫਰਜ਼ੀ ਰਾਸ਼ਟਰਵਾਦੀ ਖਰੂਦੀ ਟੋਲਿਆਂ ਵਲੋਂ ਫਿਰਕੂ ਵੰਡ ਤਿੱਖੀ ਕਰਨ ਲਈ ਦੇਸ਼ ਭਰ ‘ਚ ਘੱਟ ਗਿਣਤੀ ਮੁਸਲਮਾਨ ਤੇ ਈਸਾਈ ਭਾਈਚਾਰਿਆਂ ‘ਤੇ ਕੀਤੇ ਜਾ ਰਹੇ ਕਾਤਲਾਨਾ ਹਮਲਿਆਂ ਖਿਲਾਫ਼ ਵੀ ਗਰਜ਼ਵੀਂ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ।  ਆਗੂਆਂ ਨੇ ਕਿਹਾ ਕਿ ਆਰ.ਐਸ.ਐਸ. ਦੇ ਦਲਿਤਾਂ-ਔਰਤਾਂ ਦੇ ਘੋਰ ਮਨੂੰਵਾਦੀ ਵਿਚਾਰ ਚੌਖਟੇ ਖਿਲਾਫ ਤਿੱਖਾ ਤੇ ਬੱਝਵਾਂ ਵਿਚਾਰਧਾਰਕ ਯੁੱਧ ਵਿੱਢਣਾ ਸਮੇਂ ਦੀ ਪਲੇਠੀ, ਮਹੱਤਵਪੂਰਨ ਲੋੜ ਹੈ।  ਉਨ੍ਹਾਂ ਕਿਰਤੀ ਲੋਕਾਈ ਨੂੰ ਕੰਗਾਲ ਕਰਕੇ ਸਾਮਰਾਜੀ ਜਰਵਾਣਿਆਂ, ਬਹੁਕੌਮੀ ਕਾਰਪੋਰੇਸ਼ਨਾਂ ਤੇ ਕਾਰਪੋਰੇਟਾਂ ਦੀ ਲੁੱਟ ਦਾ ਨਿਜਾਮ ਸਦੀਵੀਂ ਕਾਇਮ ਰੱਖਣ ਲਈ ਘੜੀਆਂ ਗਈਆਂ ਕੇਂਦਰੀ ਦੀ ਮੋਦੀ ਸਰਕਾਰ ਤੇ ਪ੍ਰਾਂਤਕ ਸਰਕਾਰਾਂ ਵਲੋਂ ਲਾਗੂ ਕੀਤੀਆਂ ਜਾ ਰਹੀਆਂ, ਨਵ ਉਦਾਰਵਾਦੀ ਨੀਤੀਆਂ ਖਿਲਾਫ ਲੋਕ ਘੋਲ ਵੀ ਪ੍ਰਚੰਡ ਕਰਨ ਦੀ ਅਪੀਲ ਕੀਤੀ ਹੈ।
ਜਾਰੀ ਕਰਤਾ : ਜਸਵਿੰਦਰ ਸਿੰਘ ਵੱਟੂ, ਵਾਹਦ ਦੀਦਾਵਰ, ਮਜੀਯ ਚਾਵਰਾ 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਛੜੀਆਂ ਦੇ ਮੇਲੇ ਵਿੱਚ ਭਾਜਪਾ ਨੇਤਾ ਮਨਪ੍ਰੀਤ ਸਿੰਘ (ਬੰਨੀ) ਸੰਧੂ ਨੇ ਲਗਵਾਈ ਹਾਜ਼ਰੀ
Next articleਸਾਂਝੇਦਾਰੀ