HOME * ਬੌਧ ਗਯਾ ਮੁਕਤੀ ਅੰਦੋਲਨ ਤਹਿਤ ਬੁੱਧ ਵਿਹਾਰ ਸਿਧਾਰਥ ਨਗਰ ਤੋਂ ਮਿਸ਼ਾਲ...

* ਬੌਧ ਗਯਾ ਮੁਕਤੀ ਅੰਦੋਲਨ ਤਹਿਤ ਬੁੱਧ ਵਿਹਾਰ ਸਿਧਾਰਥ ਨਗਰ ਤੋਂ ਮਿਸ਼ਾਲ ਮਾਰਚ ਕੱਢਿਆ ਗਿਆ

2

* ਬੌਧ ਗਯਾ ਮੁਕਤੀ ਅੰਦੋਲਨ ਤਹਿਤ ਬੁੱਧ ਵਿਹਾਰ ਸਿਧਾਰਥ ਨਗਰ ਤੋਂ ਮਿਸ਼ਾਲ ਮਾਰਚ ਕੱਢਿਆ ਗਿਆ
* ਬੋਧ ਗਯਾ ਮੰਦਰ ਐਕਟ 1949 ਨੂੰ ਰੱਦ ਕਰਨ ਦੀ ਜ਼ੋਰਦਾਰ ਮੰਗ- ਐਡਵੋਕੇਟ ਸਾਂਪਲਾ
* ਮਿਸ਼ਾਲ ਮਾਰਚ ਸ਼ਾਂਤਮਈ ਢੰਗ ਨਾਲ ਹੋਵੇਗਾ -਼ਭੰਤੇ ਚੰਦਰ ਕੀਰਤੀ

ਸਮਾਜ ਵੀਕਲੀ ਯੂ ਕੇ

ਜਲੰਧਰ, 10 ਅਗਸਤ (ਪਰਮਜੀਤ ਜੱਸਲ)- ਅੱਜ ਪੰਜਾਬ ਦੇ ਬੁੱਧਿਸਟਾਂ ਵੱਲੋਂ ਬੁੱਧ ਵਿਹਾਰ, ਸਿਧਾਰਥ ਨਗਰ ਜਲੰਧਰ ਤੋਂ “ਮਿਸ਼ਾਲ ਮਾਰਚ ” ਭਿਖਸ਼ੂ ਸੰਘ ‘ਚ ਸ਼ਾਮਿਲ ਭੰਤੇ ਚੰਦਰ ਕੀਰਤੀ ਜੀ,ਭੰਤੇ ਰੇਵਤ ਜੀ, ਭਿਖਸ਼ੂਣੀ ਧੰਮ ਜੋਤੀ ਆਗਰਾ, ਭਿਖਸ਼ੂਣੀ ਧੰਮ ਨੰਦਾ ਸਹਾਰਨਪੁਰ, ਭਿਖਸ਼ੂਣੀ ਖੇਮਾ ਆਗਰਾ ਅਤੇ ਬੋਧੀ ਆਗੂ ਐਡਵੋਕੇਟ ਹਰਭਜਨ ਸਾਂਪਲਾ ਪ੍ਰਧਾਨ ਤਕਸ਼ਿਲਾ ਮਹਾਂਬੁੱਧ ਵਿਹਾਰ ਲੁਧਿਆਣਾ,ਹੁਸਨ ਲਾਲ ਬੌਧ, ਬਲਦੇਵ ਜੱਸਲ, ਪ੍ਰਿੰਸੀਪਲ ਪਰਮਜੀਤ ਜੱਸਲ, ਬਲਦੇਵ ਰਾਜ ਭਾਰਦਵਾਜ, ਚੰਚਲ ਬੌਧ ਅਤੇ ਅੰਬੇਡਕਰੀ ਬੋਧੀ ਭਾਈਚਾਰਾ ਪੰਜਾਬ ਦੀ ਅਗਵਾਈ ‘ਚ ਭਾਰੀ ਗਿਣਤੀ ਵਿੱਚ ਕੱਢੀ ਗਈ। ਆਲ ਇੰਡੀਆ ਬੁੱਧਿਸਟ ਫੋਰਮ ਪੰਜਾਬ ਦੇ ਮਿਸ਼ਨਰੀ ਸਾਥੀ ਕੇਂਦਰ ਸਰਕਾਰ ਅਤੇ ਬਿਹਾਰ ਦੀ ਸਰਕਾਰ ਤੋਂ ਮੰਗ ਕਰ ਰਹੇ ਸਨ ਕਿ ਬੋਧ ਗਯਾ ਮੰਦਰ ਐਕਟ 1949 ਨੂੰ ਰੱਦ ਕੀਤਾ ਜਾਵੇ ਅਤੇ ਬੋਧ ਗਯਾ ਮਹਾਂਬੁੱਧ ਮਹਾਂਵਿਹਾਰ ਦਾ ਕੰਟਰੋਲ ਨਿਰੋਲ ਬੋਧੀਆ ਨੂੰ ਸੌਂਪਿਆ ਜਾਵੇ।

ਬੋਧੀ ਭਾਈਚਾਰੇ ਦੇ ਸਾਥੀਆਂ ਦੇ ਨਾਅਰਿਆਂ ਦੀ ਗੂੰਜ ਕੇਂਦਰ ਸਰਕਾਰ ਅਤੇ ਬਿਹਾਰ ਦੀ ਸਰਕਾਰ ਤੱਕ ਪਹੁੰਚ ਰਹੀ ਸੀ। “ਬੁੱਧ ਧੰਮ ਦੀ ਕੀ ਪਹਿਚਾਣ, ਮਾਨਵ ਮਾਨਵ ਏਕ ਸਮਾਨ।” “ਡਾ. ਅੰਬੇਡਕਰ ਜੀ ,ਅਮਰ ਰਹੇ ਅਮਰ ਰਹੇ।” “ਬੋਧ ਗਯਾ ਮਹਾਂਵਿਹਾਰ ਨੂੰ ਗੈਰ ਬੋਧੀਆਂ ਤੋਂ, ਮੁਕਤ ਕਰੋ ਮੁਕਤ ਕਰੋ।” ” ਬੋਧ ਗਯਾ ਮੰਦਰ ਐਕਟ 1949 ਨੂੰ ਰੱਦ ਕਰੋ ਰੱਦ ਕਰੋ।” ਕੇਂਦਰ ਦੀ ਮੋਦੀ ਸਰਕਾਰ -ਮੁਰਦਾਬਾਦ ਮੁਰਦਾਬਾਦ। ਬਿਹਾਰ ਸਰਕਾਰ, ਮੁਰਦਾਬਾਦ ਮੁਰਦਾਬਾਦ। “ ਆਦਿ ਨਾਅਰਿਆਂ ਨਾਲ ਆਕਾਸ਼ ਗੂੰਜ ਰਿਹਾ ਸੀ। ਬੋਧੀ ਭਾਈਚਾਰੇ ਦੇ ਲੋਕ ਗਰਮੀ ਦੀ ਤਪਸ਼ ਨੂੰ ਝੱਲਦੇ ਹੋਏ, ਅੰਦੋਲਨ ਕਰ ਰਹੇ ਸਨ। ਇਹ ਮਿਸ਼ਾਲ ਮਾਰਚ ਬੁੱਧ ਵਿਹਾਰ ਸਿਧਾਰਥ ਨਗਰ ਤੋਂ ਚੱਲ ਕੇ ਬੂਟਾਂ ਮੰਡੀ ਚੌਂਕ, ਸਤਿਗੁਰੂ ਰਵਿਦਾਸ ਧਾਮ ਬੂਟਾਂ ਮੰਡੀ, ਸਤਿਗੁਰੂ ਰਵਿਦਾਸ ਚੌਂਕ, ਭਾਰਗੋ ਕੈਂਪ, ਡਾ. ਅੰਬੇਡਕਰ ਚੌਂਕ ਤੋਂ ਹੁੰਦਾ ਹੋਇਆ ਆਬਾਦਪੁਰਾ ਅਤੇ ਡਾ. ਅੰਬੇਡਕਰ ਭਵਨ ਜਲੰਧਰ ਵਿਖੇ ਸਮਾਪਤ ਹੋਇਆ। ਜਿੱਥੇ ਪਹੁੰਚ ਕੇ ਵੱਖ -ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਜਿਹਨਾਂ ‘ਚ ਧੰਮਾਂਚਾਰੀ ਬਲਦੇਵ ਜੱਸਲ, ਭੰਤੇ ਚੰਦਰ ਕੀਰਤੀ, ਭੰਤੇ ਰੇਵਤ, ਐਡਵੋਕੇਟ ਹਰਭਜਨ ਸਾਂਪਲਾ ਪ੍ਰਧਾਨ ਤਕਸ਼ਿਲਾ ਮਹਾਂਬੁੱਧ ਮਹਾਂਵਿਹਾਰ ਲੁਧਿਆਣਾ,ਬਲਦੇਵ ਰਾਜ ਭਾਰਦਵਾਜ, ਪ੍ਰਿੰਸੀਪਲ ਪਰਮਜੀਤ ਜੱਸਲ, ਹੁਸਨ ਲਾਲ ਬੌਧ, ਚੰਚਲ ਬੌਧ, ਜਗਦੀਸ਼ ਦੀਸ਼ਾ ਬਸਪਾ ਆਗੂ, ਰਮੇਸ਼ ਕੌਲ ਫਗਵਾੜਾ ਬਸਪਾ ਆਗੂ, ਸ਼੍ਰੀਮਤੀ ਸੀਤਾ ਕੌਲ ਫਗਵਾੜਾ, ਜਸਵਿੰਦਰ ਵਰਿਆਣਾ ਸਾਬਕਾ ਪ੍ਰਧਾਨ ਸਮਤਾ ਸੈਨਿਕ ਦਲ, ਸਵਰਨ ਦਾਸ ਬਸਤੀ ਦਾਂਨਿਸ਼ਮੰਦਾ ਆਦਿ ਆਗੂਆਂ ਨੇ ਸੰਬੋਧਨ ਕੀਤਾ।

ਭਿਖਸ਼ੂ ਚੰਦਰ ਕੀਰਤੀ ਨੇ ਕਿਹਾ ਕਿ ਤਥਾਗਤ ਬੁੱਧ ਨੇ ਹਮੇਸ਼ਾ ਸ਼ਾਂਤੀ ਦਾ ਉਪਦੇਸ਼ ਦਿੱਤਾ ਹੈ। ਸਾਨੂੰ ਇਹ ਮਿਸ਼ਾਲ ਮਾਰਚ ਸ਼ਾਂਤੀ ਨਾਲ ਪੂਰੇ ਦੇਸ਼ ਵਿੱਚ ਕੱਢਣ ਦੀ ਵੱਡੀ ਜਰੂਰਤ ਹੈ। ਐਡਵੋਕੇਟ ਹਰਭਜਨ ਸਾਂਪਲਾ ਪ੍ਰਧਾਨ ਤਕਸ਼ਿਲਾ ਮਹਾਂਬੁੱਧ ਮਹਾਂਵਿਹਾਰ ਲੁਧਿਆਣਾ ਵੱਲੋਂ ਕੇਂਦਰ ਸਰਕਾਰ ਅਤੇ ਬਿਹਾਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਬੌਧ ਗਯਾ ਮੰਦਰ ਐਕਟ 1949 ਨੂੰ ਰੱਦ ਕੀਤਾ ਜਾਵੇ ਅਤੇ ਬੌਧ ਗਯਾ ਮਹਾਂਵਿਹਾਰ ਦਾ ਕੰਟਰੋਲ ਨਿਰੋਲ ਬੋਧੀਆਂ ਨੂੰ ਸੌਂਪਿਆ ਜਾਵੇ। ਉਹਨਾਂ ਇਹ ਵੀ ਕਿਹਾ ਕਿ ਮਿਸ਼ਾਲ ਮਾਰਚ ਪੂਰੇ ਪੰਜਾਬ ਵਿੱਚ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੱਢਿਆ ਜਾਵੇਗਾ। ਜਿਸ ਨਾਲ ਆਲ ਇੰਡੀਆ ਬੁੱਧਿਸ਼ਟ ਫੋਰਮ ਦੇ ਜਨਰਲ ਸਕੱਤਰ ਸ੍ਰੀ ਅਕਾਸ਼ ਲਾਮਾ ਦੇ ਹੱਥ ਮਜਬੂਤ ਹੋਣਗੇ, ਜੋ ਬੋਧ ਗਯਾ ਮੁਕਤੀ ਅੰਦੋਲਨ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ। ਸ੍ਰੀ ਸਾਂਪਲਾ ਜੀ ਨੇ ਕਿਹਾ ਕਿ ਇਹ ਅੰਦੋਲਨ 134 ਸਾਲਾਂ ਤੋਂ ਚੱਲ ਰਿਹਾ ਹੈ। ਬੀਟੀ ਐਕਟ 1949 ਧਾਰਮਿਕ ਘੱਟ ਗਿਣਤੀਆਂ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ । ਉਹਨਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਬੋਧ ਗਯਾ ਦਾ ਡੀ.ਐਮ. ਸਿਰਫ ਹਿੰਦੂ ਹੀ ਰਿਹਾ, ਜੋ ਬਾਕੀ ਧਰਮਾਂ ਦੇ ਅਧਿਕਾਰਾਂ ਦਾ ਉਲੰਘਣ ਹੈ।

ਬਲਦੇਵ ਰਾਜ ਜੱਸਲ ਨੇ ਕਿਹਾ ਕਿ ਸਾਨੂੰ ਸ਼ਾਂਤਮਈ ਤਰੀਕੇ ਨਾਲ ਇਸ ਅੰਦੋਲਨ ਨੂੰ ਅੱਗੇ ਵੱਧਣ ਲਈ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ। ਬਲਦੇਵ ਰਾਜ ਭਾਰਦਵਾਜ ਨੇ ਕਿਹਾ ਕਿ ਤਥਾਗਤ ਬੁੱਧ ਨੇ ਮਾਨਵ ਮਾਨਵ ਏਕ ਸਮਾਨ ਦੀ ਵਿਚਾਰਧਾਰਾ ‘ਤੇ ਜ਼ੋਰ ਦਿੱਤਾ ਹੈ। ਜਗਦੀਸ਼ ਦੀਸ਼ਾ ਬਸਪਾ ਆਗੂ ਨੇ ਕਿਹਾ ਕਿ ਸਾਨੂੰ ਇੱਕਜੁੱਟ ਹੋ ਕੇ ਇਸ ਅੰਦੋਲਨ ਲਈ ਤਨ, ਮਨ, ਧੰਨ ਨਾਲ ਸਾਥ ਦੇਣਾ ਚਾਹੀਦਾ ਹੈ। ਪ੍ਰਿੰਸੀਪਲ ਪਰਮਜੀਤ ਜੱਸਲ ਨੇ ਕਿਹਾ ਕਿ ਤੁਹਾਡੀ ਏਕਤਾ ਜਰੂਰ ਇਕ ਦਿਨ ਰੰਗ ਲਿਆਵੇਗੀ ਤੇ ਬੌਧ ਗਯਾ ਮਹਾਂਵਿਹਾਰ ਨਿਰੋਲ ਬੋਧੀਆ ਨੂੰ ਮਿਲ ਕੇ ਹੀ ਰਹੇਗਾ, ਆਪਣਾ ਸੰਘਰਸ਼ ਜਾਰੀ ਰੱਖਣਾ। ਰਮੇਸ਼ ਕੌਲ ਬਸਪਾ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਬਿਹਾਰ ਦੀ ਸਰਕਾਰ ਹਮੇਸ਼ਾ ਬੋਧੀਆਂ ਨਾਲ ਧੱਕਾ ਕਰਦੀ ਆ ਰਹੀ ਹੈ, ਜਿਸ ਨੂੰ ਬੋਧੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਜੇਤਵਨ ਬੁੱਧ ਬਿਹਾਰ ਵੈਲਫੇਅਰ ਕਮੇਟੀ ਡਾ ਅੰਬੇਡਕਰ ਨਗਰ (ਨਵੀਂ ਆਬਾਦੀ) ਨਕੋਦਰ ਵਲੋਂ ਪਰਸ਼ੋਤਮ ਲਾਲ ਚੰਦਰ ਨੇ ਆਪਣੀ ਗੱਲ ਰੱਖੀ। ਇਸ ਮਿਸ਼ਾਲ ਮਾਰਚ ਵਿੱਚ ਸੁਰੇਸ਼ ਕੁਮਾਰ, ਡਾਕਟਰ ਗੋਪਾਲ ਚੌਹਾਨ, ਅਦਿੱਤਿਆ, ਲਾਲ ਚੰਦ ਸਾਂਪਲਾ, ਮਿਨਹਾ ਸਾਂਪਲਾ, ਜਗਦੀਸ਼ ਕੁਮਾਰ, ਦੇਸ ਰਾਜ ਬੌਧ, ਚਮਨ ਸਾਂਪਲਾ, ਰਜਿੰਦਰ ਕੁਮਾਰ ਜੱਸਲ, ਰਜਤ, ਮੁੰਨਾ ਲਾਲ ਬੌਧ, ਬਲਵਿੰਦਰ ਬੌਧ, ਧਰਮਵੀਰ ਬੌਧ, ਚਰਨਜੀਤ, ਪ੍ਰੋਫੈਸਰ ਸੋਹਨ ਲਾਲ, ਗੁਰਮੀਤ ਸਾਂਪਲਾ, ਡਾ. ਸੁਰਿੰਦਰ ਕੁਮਾਰ, ਹਰਭਜਨ ਨਿਮਤਾ, ਨਿਰਮਲ ਬਿੰਜੀ, ਲੈਂਹਬਰ ਬੰਗੜ ਆਦਿ। ਸੋਨੂ ਬੌਧ ਅਤੇ ਪ੍ਸ਼ੋਤਮ ਬੌਧ ਨੇ ਮਿਸ਼ਾਲ ਚੁੱਕੀ ਹੋਈ ਸੀ। ਇਹਨਾਂ ਤੋਂ ਇਲਾਵਾ ਸ਼੍ਰੀਮਤੀ ਸੰਤੋਸ਼ ਸਾਂਪਲਾ, ਸ਼੍ਰੀਮਤੀ ਮਨਜੀਤ ਸਾਂਪਲਾ ਆਦਿ ਸ਼ਾਮਿਲ ਸਨ।

ਅੰਤ ਵਿੱਚ ਸ੍ਰੀ ਸੋਹਨ ਲਾਲ ਸਾਬਕਾ ਡੀਪੀਆਈ ਅਤੇ ਚੇਅਰਮੈਨ ਡਾਕਟਰ ਅੰਬੇਡਕਰ ਭਵਨ ਟਰੱਸਟ ਜਲੰਧਰ ਨੇ ਮਿਸਾਲ ਮਾਰਚ ਵਿੱਚ ਸ਼ਾਮਿਲ ਸਾਰੇ ਸਾਥੀਆਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ, ਜੋ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਅੰਦੋਲਨ ਵਿੱਚ ਹਿੱਸਾ ਲੈ ਰਹੇ ਹਨ। ਡਾਕਟਰ ਅੰਬੇਡਕਰ ਭਵਨ ਜਲੰਧਰ ਵਿੱਚ ਅਟੁੱਟ ਲੰਗਰ ਵੀ ਵਰਤਾਇਆ ਗਿਆ। ਇਸ ਦਾ ਸਾਰਾ ਪ੍ਰਬੰਧ ਬੁੱਧ ਵਿਹਾਰ, ਸਿਧਾਰਥ ਨਗਰ ਵੱਲੋਂ ਕੀਤਾ ਗਿਆ ਸੀ।

Previous articleਸਾਂਝੇਦਾਰੀ
Next articleSAMAJ WEEKLY = 11/08/2025