
ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰਪਾਲ ਸਿੰਘ ਕਲੇਰ ) ਇਲਾਕੇ ਦੇ ਪ੍ਰਸਿੱਧ ਵਿਦਵਾਨ ਅਤੇ ਸਨਾਤਮ ਧਰਮ ਸਭਾ ਕਾਠਗੜ੍ਹ ਦੇ ਪ੍ਰਧਾਨ ਪੰਡਿਤ ਸੁਭਾਸ਼ ਸ਼ਰਮਾ(71) ਅੱਜ ਸਵੇਰੇ ਅਚਾਨਕ ਦਿਲ ਦੀ ਧੜਕਣ ਬੰਦ ਹੋ ਜਾਣ ਕਾਰਨ ਸਦੀਵੀਂ ਵਿਛੋੜਾ ਦੇ ਗਏ। ਉਨ੍ਹਾਂ ਦੇ ਛੋਟੇ ਭਰਾ ਸਤੀਸ਼ ਸ਼ਰਮਾ ਅਤੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਇਲਾਜ਼ ਲਈ ਰੋਪੜ੍ਹ ਦੇ ਨਿੱਜੀ ਹਸਪਤਾਲ ਪਹੁੰਚਾਈਆਂ ਗਿਆ | ਜਿੱਥੇ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ | ਉਨ੍ਹਾਂ ਦੀ ਮੌਤ ਦੀ ਖਬਰ ਸੁਣਦੇ ਸਾਰ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ | ਉਨ੍ਹਾਂ ਦੇ ਚਲੇ ਜਾਣ ਨਾਲ ਜਿਥੇ ਪਰਿਵਾਰ ਨੂੰ ਨਾ ਪੂਰਾ ਹੋਣਾ ਵਾਲਾ ਘਾਟਾ ਪਿਆ ਉੱਥੇ ਹੀ ਸਮੁੱਚਾ ਇਲਾਕਾ ਇੱਕ ਵਿਦਵਾਨ ਪੁਰਸ਼ ਤੋਂ ਵਾਂਝਾ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਕਾਠਗੜ੍ਹ ਦੇ ਸ਼ਮਸ਼ਾਨ ਘਾਟ ਵਿੱਚ ਪੂਰੇ ਰੀਤੀ ਰਿਵਾਜ ਨਾਲ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਬੇਟੇ ਸੋਰਵ ਸ਼ਰਮਾ ਨੇ ਦਿੱਤੀ | ਇਸ ਮੌਕੇ ਆਦਮੀ ਪਾਰਟੀ ਦੇ ਜਿਲ੍ਹਾਂ ਪ੍ਰਧਾਨ ਅਤੇ ਜਿਲ੍ਹਾਂ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਜਲਾਲਪੁਰ , ਸ੍ਰੀਮਤੀ ਵਰਿੰਦਰ ਕੌਰ ਥਾਦੀਂ ਸੀਨੀਅਰ ਬੀ ਜੇ ਪੀ ਆਗੂ ਅਸ਼ੋਕ ਬਾਂਠ ਬੀ ਜੇ ਪੀ ਸੀਨੀਅਰ ਆਗੂ, ਸ਼ੁਭਾਸ਼ ਬਾਂਠ ਸੀਨੀਅਰ ਬੀ ਜੇ ਪੀ ਆਗੂ ਰਮੇਸ਼ ਦੱਤ ਹੈਪੀ , ਡਾਕਟਰ ਬਲਦੇਵ ਸਿੰਘ ਪਨੇਸਰ, ਸੇਵਾਦਾਰ ਸਾਂਈ ਕਾਲੇਸ਼ਾਹ ਜੀ, ਸੁਰਜੀਤ ਸਿੰਘ ਦੋਭਾਲੀ,ਸਰੂਪ ਸਿੰਘ ਪਨੇਸਰ, ਪ੍ਰਿੰਸੀਪਲ ਪ੍ਰੇਮ ਪ੍ਰਕਾਸ਼ ਸ਼ਰਮਾ, ਸਤੀਸ਼ ਸ਼ਰਮਾ, ਸੁਭਾਸ਼ ਆਨੰਦ ਰਾਜ ਕੁਮਾਰ ਆਨੰਦ, ਡਾਕਟਰ ਜੋਗਿੰਦਰ ਪਾਲ ਦੱਤ,ਗੁਰਬਿੰਦਰ ਸਿੰਘ ਮੱਲ੍ਹੀ, ਬਾਬਾ ਦੀਦਾਰ ਸਿੰਘ, ਪਿੰਕੀ ਆਨੰਦ, ਵਿਨੋਦ ਸ਼ਰਮਾ, ਕੈਲਾਸ਼ ਸ਼ਰਮਾ, ਕਮਲ ਜੋਸ਼ੀ, ਸੁੱਖਵਿੰਦਰ ਸਿੰਘ ਬਾਜਵਾ ਨੰਬਰਦਾਰ, ਕਮਲ ਆਨੰਦ, ਮਿੰਟੂ ਆਨੰਦ, ਪ੍ਰਵੀਨ ਸ਼ਰਮਾ, ਸੰਜੀਵ ਕੁਮਾਰ ਸ਼ਰਮਾ, ਜੋਲੀ ਸ਼ਰਮਾ,ਪ੍ਰਵੇਸ਼ ਕੁਮਾਰ, ਅਰੁਨ ਦੱਤ, ਰਾਜਿੰਦਰ ਖਟਾਣਾ, ਗੁਰਦਿਆਲ ਸਿੰਘ ਪੰਨੂੰ, ਵਿਜੈ ਭਾਰਤਵਾਜ, ਰਾਗਵ ਭਾਰਤਵਾਜ,ਰਜਿੰਦਰ ਕੁਮਾਰ ਸ਼ਰਮਾ, ਰਕੇਸ਼ ਜੋਸ਼ੀ,ਰਜਨੀਸ਼ ਆਨੰਦ, ਲਾਡੀ ਸ਼ਰਮਾ, ਰਾਜ ਕੁਮਾਰ ਸ਼ਰਮਾ, ਟਿਕੂ ਸ਼ਰਮਾ,ਸਮੇਤ ਭਾਰੀ ਸੰਖਿਆ ਵਿੱਚ ਰਿਸ਼ਤੇਦਾਰਾਂ , ਸੱਜਣ ,ਮਿੱਤਰ ਅਤੇ ਇਲਾਕੇ ਭਰ ਦੀ ਸਿਆਸੀ , ਧਾਰਮਿਕ ਤੇ ਰਾਜਨੀਤਿਕ ਨੇਤਾਵਾਂ ਨੇ ਵੀ ਪਹੁੰਚ ਕੇ ਉਨਾ ਨੂੰ ਅੰਤਿਮ ਵਿਦਾਇਗੀ ਦਿੱਤੀ ਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ।
https://play.google.com/store/apps/details?id=in.yourhost.samajweekly



