HOME ਬੀ ਜੇ ਪੀ (ਵਿਧਾਨ ਸਭਾ ਹਲਕਾ ਸ਼ਾਹਕੋਟ) ਵਰਕਰਾਂ ਵੱਲੋਂ ਰੈਲੀ ਇੰਚਾਰਜ...

ਬੀ ਜੇ ਪੀ (ਵਿਧਾਨ ਸਭਾ ਹਲਕਾ ਸ਼ਾਹਕੋਟ) ਵਰਕਰਾਂ ਵੱਲੋਂ ਰੈਲੀ ਇੰਚਾਰਜ ਹਲਕੇ ਵਿਚੋਂ ਲਗਾਏ ਜਾਣ ਦੀ ਮੰਗ

4

ਰੈਲੀ ਇੰਚਾਰਜ ਲਗਾਉਣ ਸਮੇਂ ਰਾਇ ਜ਼ਰੂਰ ਲਈ ਜਾਵੇ- ਪਾਰਟੀ ਵਰਕਰ 

ਮਹਿਤਪੁਰ, (ਸਮਾਜ ਵੀਕਲੀ)  (ਹਰਜਿੰਦਰ ਸਿੰਘ ਚੰਦੀ)– ਬੀਜੇਪੀ ਹਾਈਕਮਾਨ ਵੱਲੋਂ  ਮਾਰਚ ਵਿੱਚ ਦਿਗਜ਼ ਨੇਤਾ ਅੰਮਿਤ ਸ਼ਾਹ ਦੀ ਮੋਗਾ ਵਿਖੇ ਹੋ ਰਹੀ ਸੰਭਾਵਿਤ ਰੈਲੀ ਨੂੰ ਲੈ ਕੇ ( ਰੈਲੀ ਇੰਚਾਰਜ ) ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਬਾਹਰੋ ਨਾ ਲਗਾਏ ਜਾਣ ਦੀ ਮੰਗ ਕੀਤੀ ਹੈ। ਮਹਿਤਪੁਰ ਇਕ ਰੈਸਟੋਰੈਂਟ ਵਿੱਚ ਹਲ਼ਕਾ ਵਿਧਾਨ ਸਭਾ ਸ਼ਾਹਕੋਟ ਦੇ ਵਰਕਰਾਂ ਦਾ ਭਾਰੀ ਇਕੱਠ  ਬੀਜੇਪੀ ਦੇ ਰਜਿੰਦਰ ਸਿੰਘ ਲਾਟੀਆ ਸੈਕਟਰੀ ਜ਼ਿਲ੍ਹਾ ਜਲੰਧਰ ਦੱਖਣੀ ਦੀ ਅਗਵਾਈ ਹੇਠ ਹੋਇਆ। ਤਤਕਾਲ ਵਿੱਚ ਰੱਖੀ ਮੀਟਿੰਗ ਦੌਰਾਨ ਪਾਰਟੀ ਵਰਕਰਾਂ ਵੱਲੋਂ ਬੀਜੇਪੀ ਹਾਈਕਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਵਿਧਾਨ ਸਭਾ ਹਲਕਾ ਸ਼ਾਹਕੋਟ ਵਿੱਚ ਮੋਗਾ ਵਿਖੇ ਬੀਜੇਪੀ ਦੀ ਹੋ ਰਹੀ ਸੰਭਾਵਿਤ ਰੈਲੀ ਦਾ ਇੰਚਾਰਜ ਹਲਕੇ ਵਿਚੋਂ ਹੀ ਲਗਾਇਆ ਜਾਵੇ । ਪਾਰਟੀ ਵਰਕਰਾਂ ਨੇ ਹਾਈਕਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਹਲਕੇ  ਤੋਂ ਬਾਹਰ ਦਾ ਰੈਲੀ ਇੰਚਾਰਜ  ਹਲਕੇ ਵਿੱਚ ਨਾ ਲਗਾਇਆ ਜਾਵੇ। ਪਾਰਟੀ ਵਰਕਰਾਂ ਨੇ ਹਾਈਕਮਾਨ ਨੂੰ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਕਿ ਕੋਈ ਵੀ  ਹਲ਼ਕਾ ਰੈਲੀ ਇੰਚਾਰਜ ਲਗਾਉਣ ਤੋਂ ਪਹਿਲਾਂ ਵਿਧਾਨ ਸਭਾ ਹਲਕਾ ਦੇ ਇੰਚਾਰਜ, ਜ਼ਿਲ੍ਹਾ ਪ੍ਰਧਾਨ, ਮੰਡਲ ਪ੍ਰਧਾਨ ਆਦਿ ਆਗੂਆਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇ। ਤਾਂ ਜੋਂ ਭਵਿੱਖ ਪਾਰਟੀ ਨੂੰ ਨਿਰਾਸ਼ਾ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਵਰਕਰਾਂ ਵਿੱਚ ਉਤਸ਼ਾਹ ਬਣਿਆ ਰਹੇ। ਇਸ ਮੌਕੇ ਸੁਦਰਸ਼ਨ ਸੋਬਤੀ ਸਟੇਟ ਮੈਂਬਰ, ਮਹੰਤ ਨਿਰਮ ਦਾਸ, ਸੁਨੀਲ ਕੁਮਾਰ ਅਨੇਜਾ ਮੰਡਲ ਪ੍ਰਧਾਨ, ਪਿਆਰਾ ਸਿੰਘ ਜਿਲਾ ਪ੍ਰਧਾਨ ਐਸ ਸੀ ਮੋਰਚਾ, ਕਨਵਰ ਸੰਧੂ ਸਟੇਟ ਮੈਂਬਰ ਕਿਸਾਨ ਮੋਰਚਾ, ਬਲਜੀਤ ਸਿੰਘ ਥਿੰਦ ਜਿਲ੍ਹਾ ਪ੍ਰਧਾਨ ਬੀਬੀ ਮੌਰਚਾ, ਰੋਬਿਨ ਸ਼ਰਮਾ ਮੰਡਲ ਪ੍ਰਧਾਨ ਪਰਜੀਆ, ਦਲਵੀਰ ਸਿੰਘ ਸਭਰਵਾਲ ਮੰਡਲ ਪ੍ਰਧਾਨ ਮਲਸੀਆਂ, ਅਵਤਾਰ ਸਿੰਘ ਮੰਡਲ ਪ੍ਰਧਾਨ ਉਘੀ, ਬੂਟਾ ਸਿੰਘ ਬਲਾਕ ਪ੍ਰਧਾਨ ਐਸ ਸੀ ਮੋਰਚਾ, ਰਜਿੰਦਰ ਸਿੰਘ ਲਾਟੀਆ ਸੈਕਟਰੀ ਜ਼ਿਲ੍ਹਾ ਜਲੰਧਰ, ਸਤਨਾਮ ਸਿੰਘ ਵੇਹਰਾ, ਰਜਿੰਦਰ ਸਿੰਘ, ਸੁਖਦੇਵ ਸਿੰਘ, ਅਮਰਜੀਤ ਪਟਵਾਰੀ, ਮੰਗਾਂ ਪਹਿਲਵਾਨ, ਮਨਜੀਤ ਮਣਕੂ, ਪ੍ਰੇਮ ਲਾਲ ਪਰਜੀਆ, ਗੁਰਦਿਆਲ ਸਿੰਘ ਮੈਂਬਰ ਪੰਚਾਇਤ ਬਾਗੀਵਾਲ, ਸੁਰਿੰਦਰਪਾਲ  ਫੋਜੀ ਜ਼ਿਲ੍ਹਾ ਜਨਰਲ ਸਕੱਤਰ ਐਸ ਸੀ ਮੋਰਚਾ, ਦਰਸ਼ਨ ਸਿੰਘ, ਸੁਖਦੇਵ ਸਿੰਘ ਲੋਹਗੜ੍ਹ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੰਡਿਤ ਸੁਭਾਸ਼ ਸ਼ਰਮਾ ਦਾ ਅਚਾਨਕ ਹੋਇਆ ਦੇਹਾਂਤ ਮੌਤ ਦੀ ਖਬਰ ਸੁਣਦੇ ਸਾਰ ਇਲਾਕੇ ਵਿੱਚ ਫੈਲੀ ਸੋਗ ਦੀ ਲਹਿਰ
Next articleਮਿੰਨੀ ਉਲੰਪਿਕ ਵੱਜੋਂ ਮਸ਼ਹੂਰ ਖੇਡਾਂ ਕਿਲਾ ਰਾਏਪੁਰ ਦੀਆਂ ਸ਼ਾਨਦਾਰ ਆਗਾਜ਼ ਨਾਲ ਸ਼ੁਰੂ ਕੈਬਨਿਟ ਮੰਤਰੀ ਖੁੱਡੀਆਂ ਨੇ ਕੀਤਾ ਖੇਡਾਂ ਦਾ ਉਦਘਾਟਨ