HOME ਸ਼੍ਰੀ ਬਾਲਾ ਜੀ ਦਾ ਵਿਸ਼ਾਲ ਜਾਗਰਣ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਕਰਵਾਇਆ...

ਸ਼੍ਰੀ ਬਾਲਾ ਜੀ ਦਾ ਵਿਸ਼ਾਲ ਜਾਗਰਣ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਕਰਵਾਇਆ ਗਿਆ

5
ਰਾਏਕੋਟ,  (ਸਮਾਜ ਵੀਕਲੀ)   (ਗੁਰਭਿੰਦਰ ਗੁਰੀ ) ਮਹਾਂਸ਼ਿਵਰਾਤਰੀ ਦੇ ਪਾਵਨ ਤਿਉਹਾਰ ਮੌਕੇ ਸਥਾਨਕ ਮੰਦਰ ਸ਼ਿਵਾਲਾ ਖਾਮ ਪ੍ਰਬੰਧਕੀ ਕਮੇਟੀ ਅਤੇ ਸ਼੍ਰੀ ਸਾਲ੍ਹਾਸਰ ਬਾਲਾ ਜੀ ਜਾਗਰਣ ਕਮੇਟੀ ਰਾਏਕੋਟ ਵੱਲੋਂ ਸਹਿਯੋਗੀ ਸੰਸਥਾਵਾਂ ਦੇ ਸਹਿਯੋਗ ਨਾਲ ਸਥਾਨਕ ਸ਼੍ਰੀ ਮੰਦਰ ਸ਼ਿਵਾਲਾ ਖਾਮ (ਤਲਾਬ ਵਾਲਾ ਮੰਦਰ) ਵਿਖੇ ਸ਼੍ਰੀ ਬਾਲਾ ਜੀ ਦਾ ਵਿਸ਼ਾਲ ਜਾਗਰਣ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਬਾਲ਼ਾ ਜੀ ਦਾ ਵਿਸ਼ਾਲ ਦਰਬਾਰ ਰੰਗ ਬਿਰੰਗੇ ਫੁੱਲਾਂ ਅਤੇ ਲਾਈਟਾਂ ਨਾਲ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਸਜਾਇਆ ਗਿਆ ਸੀ। ਜਾਗਰਣ ਦੇ ਸਬੰਧ ਵਿੱਚ ਪ੍ਰਬੰਧਕਾਂ ਵੱਲੋਂ ਸ਼੍ਰੀ ਸਾਲ੍ਹਾਸਰ ਧਾਮ ਤੋਂ ਪਾਵਨ ਜੋਤੀ ਵਿਸ਼ੇਸ਼ ਤੌਰ ’ਤੇ ਲਿਆਂਦੀ ਗਈ ਸੀ। ਜਾਗਰਣ ਦੌਰਾਨ ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ,  ਹਲਕਾ ਇੰਚਾਰਜ ਕਾਮਿਲ ਅਮਰ ਸਿੰਘ,  ਗੀਤਕਾਰ ਹੈਪੀ ਰਾਏਕੋਟੀ, ਪੰਡਤ ਕ੍ਰਿਸ਼ਨ ਕੁਮਾਰ ਜੋਸ਼ੀ ਸਮੇਤ ਹੋਰ ਕਈ ਅਹਿਮ ਹਸਤੀਆਂ ਵਲੋਂ ਉਚੇਚੇ ਤੌਰ ’ਤੇ ਹਾਜ਼ਰੀ ਲਗਵਾਈ ਗਈ। ਉਨ੍ਹਾਂ ਤੋਂ ਇਲਾਵਾ ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਜੋਸ਼ੀ, ਸਾਬਕਾ ਪ੍ਰਧਾਨ ਸਲਿਲ ਜੈਨ, ਭਾਜਪਾ ਆਗੂ  ਮਹੇਸ਼ ਅੱਗਰਵਾਲ, ਡਾ. ਬੀ.ਕੇ ਬਾਂਸਲ (ਮੈਰੀਗੋਲਡ ਵਾਲੇ), ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਜਾਗਰਣ ਦੀ ਸ਼ੁਰੂਆਤ ਸ਼੍ਰੀ ਗਣੇਸ਼ ਵੰਦਨਾ ਨਾਲ ਹੋਈ। ਜਿਸ ਉਪਰੰਤ ਸ਼੍ਰੀ ਸੁੰਦਰ ਕਾਂਡ ਦਾ ਪਾਠ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਉੱਘੇ ਭਜਨ ਗਾਇਕ ਸੁਖਵੀਰ ਲਾਡਲਾ ਅਤੇ ਭਜਨ ਸਮਰਾਟ ਕਨ੍ਹੱਈਆ ਮਿੱਤਲ ਨੇ ਸ਼੍ਰੀ ਬਾਲ਼ਾ ਜੀ ਅਤੇ ਸ੍ਰੀ ਖਾਟੂ ਸ਼ਾਮ ਜੀ ਦੇ ਮਨਮੋਹਕ ਭਜ਼ਨ ਸੁਣਾ ਕੇ ਜਾਗਰਣ ’ਚ ਮੌਜ਼ੂਦ ਸੰਗਤਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਜਾਗਰਣ ਦੌਰਾਨ ਸ਼੍ਰੀ ਬਾਲਾ ਜੀ ਦੀ ਅਲੌਕਿਕ ਮਹਾਂ ਆਰਤੀ ਦੇਖਣ ਯੋਗ ਸੀ। ਇਸ ਜਾਗਰਣ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਦੇ ਪਿੰਡਾਂ ਅਤੇ ਕਸਬਿਆਂ ਤੋਂ ਸ਼ਰਧਾਲੂ ਵਿਸੇਸ਼ ਤੌਰ ਤੇ ਪੁੱਜੇ ਹੋਏ ਸਨ। ਸੰਗਤਾਂ ਲਈ ਪ੍ਰਬੰਧਕਾ ਵੱਲੋਂ ਲੰਗਰ ਦਾ ਵਿਸੇਸ਼ ਤੌਰ ਤੇ ਪ੍ਰਬੰਧ ਕੀਤਾ ਗਿਆ ਸੀ। ਜਾਗਰਣ ਕਮੇਟੀ ਵੱਲੋਂ ਪ੍ਰਧਾਨ ਪ੍ਰਦੀਪ ਜੈਨ ਦੀਪੀ, ਮੰਦਰ ਕਮੇਟੀ ਪ੍ਰਧਾਨ ਇੰਦਰਪਾਲ ਗੋਲਡੀ, ਸੁਸ਼ੀਲ ਕੁਮਾਰ ਨਾਰੰਗ, ਚੇਅਰਮੈਨ ਸਤਪਾਲ ਵਰਮਾਂ, ਦੀ ਅਗਵਾਈ ’ਚ ਕਮੇਟੀ ਮੈਂਬਰਾਂ ਵਲੋਂ ਆਏ ਹੋਏ ਮਹਿਮਾਨਾਂ, ਸਹਿਯੋਗੀ ਸੱਜਣਾਂ ਅਤੇ ਇਲਾਵਾ ਆਏ ਹੋਏ ਕਲਾਕਾਰਾਂ ਨੂੰ ਸਨਮਾਨ ਨਿਸ਼ਾਨੀਆਂ ਦੇ ਕੇ ਸਨਮਨਿਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਸਤਪਾਲ ਵਰਮਾਂ, ਸੁਰਿੰਦਰ ਅੱਗਰਵਾਲ, ਰਾਜੇਸ਼ ਅੱਗਰਵਾਲ, ਹਾਕਮ ਸਿੰਘ (ਬਾਲਾ ਜੀ ਸਵੀਟਸ ਵਾਲੇ),  ਸਤੀਸ਼ ਕੁਮਾਰ ਪਰੂਥੀ, ਸਿਕੰਦਰ ਜੈਨ, ਭੋਲਾ ਜੈਨ, ਰਾਜ ਕੁਮਾਰ ਪਰੂਥੀ, ਅਮਿਤ ਜੈਨ, ਵਿਨੋਦ ਜੈਨ ਪੁਜਾਰੀ ਫੀਡ, ਗੁਲਸ਼ਨ ਮਿੱਤਲ, ਸਾਬਕਾ ਪ੍ਰਧਾਨ ਸਲਿਲ ਜੈਨ,  ਅਜੈ ਬਾਂਸਲ, ਚਿਾਰਗ ਪਰੂਥੀ, ਰਜਿੰਦਰ ਕੁਮਾਰ ਬੰਟੀ, ਵਿਸ਼ਾਲ ਜੈਨ , ਐਡਵੋਕੇਟ ਰਮਨੀਕ ਆਹਲੂਵਾਲੀਆ, ਰਮਨ ਚੋਪੜਾ, ਰਮਨ ਗੋਇਲ, ਸੰਦੀਪ ਸ਼ਰਮਾਂ, ਵਿਨੋਦ ਕੁਮਾਰ ਖੁਰਮੀ, ਰਾਜ ਕੁਮਾਰ ਗਰਗ, ਰਜਨੀਸ਼ ਗੁਪਤਾ, ਸਾਬਕਾ ਪ੍ਰਧਾਨ ਸੁਦਰਸ਼ਨ ਜੋਸ਼ੀ, ਮਦਨ ਲਾਲ ਅੱਗਰਵਾਲ, ਰਾਜ ਕੁਮਾਰ ਸਿੰਗਲਾ, ਕਪਿਲ ਡੰਗ, ਰਾਜ ਕੁਮਾਰ ਧੀਂਗੜਾ, ਸ਼ੀਤਲ ਪ੍ਰਕਾਸ਼ ਜੈਨ, ਗਗਨ ਜੈਨ,  ਭੂਸ਼ਨ ਜੈਨ, ਭੂਸ਼ਨ ਵਰਮਾਂ, ਰਾਕੇਸ਼ ਕੁਮਾਰ ਰਿੰਪਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleWhen grief becomes grace: Kerala’s quiet revolution in organ donation
Next articleਪੰਡਿਤ ਸੁਭਾਸ਼ ਸ਼ਰਮਾ ਦਾ ਅਚਾਨਕ ਹੋਇਆ ਦੇਹਾਂਤ ਮੌਤ ਦੀ ਖਬਰ ਸੁਣਦੇ ਸਾਰ ਇਲਾਕੇ ਵਿੱਚ ਫੈਲੀ ਸੋਗ ਦੀ ਲਹਿਰ