(ਸਮਾਜ ਵੀਕਲੀ): ਨਹਿਰੂ ਯੁਵਾ ਕੇਂਦਰ ਸੰਗਰੂਰ ਦੁਆਰਾ ਵਰਖਾ ਪਾਣੀ ਦੀ ਸੰਭਾਲ ਦੇ ਸੰਦਰਭ ਵਿੱਚ ਬਲਾਕ ਧੂਰੀ ਪਿੰਡ ਬਰੜਵਾਲ ਨੌਜਵਾਨਾਂ ਨੂੰ ਵਰਖਾ ਪਾਣੀ ਦਾ ਸੰਭਾਲ ਦੇ ਸੰਦਰਭ ਵਿੱਚ ਜਾਗਰੂਕ ਕਰਨ ਲਈ ਪੇਂਟਿੰਗ, ਸਵਾਲ ਜਵਾਬ ਅਤੇ ਸਲੋਗਨ ਮੁਕਾਬਲੇ ਕਰਵਾਏ ਗਏ। ਬਲਾਕ ਧੂਰੀ ਦੇ ਵਲੰਟੀਅਰਾਂ ਅਮਨਦੀਪ ਸਿੰਘ ਅਤੇ ਸਕਿੰਦਰ ਸਿੰਘ ਨੇ ਇਸ ਪ੍ਰੋਗਰਾਮ ਦੀ ਰੂਪ ਰੇਖਾ ਤਿਆਰ ਕੀਤੀ। ਇਸ ਪ੍ਰੋਗਰਾਮ ਵਿੱਚ ਤਕਰੀਬਨ ਪੰਜਾਹ ਦੇ ਕਰੀਬ ਨੌਜਵਾਨਾਂ ਨੇ ਭਾਗ ਲਿਆ। ਮੁਕਾਬਲਾ ਜਿੱਤਣ ਵਾਲੇ ਨੌਜਵਾਨਾਂ ਦਾ ਮੈਡਲ, ਸਰਟੀਫਿਕੇਟ ਅਤੇ ਕਿਤਾਬਾਂ ਨਾਲ ਸਨਮਾਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰੰਚੇ ਪ੍ਰਿੰਸੀਪਲ ਸਰਕਾਰੀ ਹਾਈ ਸਕੂਲ ਬਰੜਵਾਲ ਸ੍ਰੀ ਰਾਕੇਸ਼ ਸ਼ਰਮਾਂ ਜੀ ਦਾ ਵਿਸੇਸ ਸਨਮਾਨ ਕੀਤਾ ਗਿਆ। ਨਹਿਰੂ ਯੁਵਾ ਕੇਂਦਰ ਸੰਗਰੂਰ ਦੇ ਜਿਲ੍ਹਾ ਯੁਵਾ ਅਧਿਕਾਰੀ ਸ੍ਰੀ ਰਾਹੁਲ ਸੈਣੀ ਜੀ ਦੀ ਅਗਵਾਈ ਵਿੱਚ ਇਹ ਪ੍ਰੋਗਰਾਮ ਸਫਲਤਾਪੂਰਵਕ ਹੋਇਆ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly