ਗ਼ਜ਼ਲ

ਮੇਜਰ ਸਿੰਘ ਰਾਜਗੜ੍ਹ

(ਸਮਾਜ ਵੀਕਲੀ)

ਦਿਲ ਮਿਲੇ ਜਦ ਹੁੰਦੇ ਦੂਰ ਨੇ ਫਾਸਲੇ।
ਇਸ਼ਕ ਚੋਂ ਸੱਚ ਨੂੰ,ਪਰ ਮਿਲੇ ਹਾਦਸੇ।

ਪਰਖਦੀ ਹੀ ਰਹੀ ਜ਼ਿੰਦਗੀ,ਹਰ ਘੜੀ,
ਹਾਰ ਨੂੰ ਜਿੱਤ ਵਿਚ ਬਦਲਦੇ ਹੌਸਲੇ।

ਯਾਦ ਆਉਂਦੇ ਜਦੋਂ ਓਸ ਦੇ ਹਮਸਫ਼ਰ,
ਜਾਗਦੇ ਇਸ਼ਕ ਦੇ ਦਿਲ ਚ ਨੇ ਵਲਵਲੇ।

ਰਿਸਤਿਆਂ ਵਿਚ ਛੁਪੀ ਭੀੜ ਹੈ ਗਰਜ ਦੀ,
ਢੂੰਡਦੇ ਹਾਂ ਮੁਹੱਬਤ ਦੇ ਹੁਣ ਫ਼ਲਸਫ਼ੇ।

ਹਵਸ ਦੀ ਅੱਗ ਹੈ,ਫੈਲਦੀ ਦਿਨ-ਬ-ਦਿਨ,
ਭੇਤ ਕੀ ਪਾਉਣਗੇ ਇਸ਼ਕ ਦਾ ਮਨਚਲੇ।

ਜ਼ਿੰਦਗੀ ਨੂੰ ਸਜ਼ਾ ਮੌਤ ਦੀ ਦੇ ਰਹੇ,
ਸਹਿਕਦੇ ਤੰਦ ਨੇ,ਪਿਆਰ ਦੇ ਤਿੜਕਦੇ।

ਅੰਬਰੀਂ ਲਿਖਣਗੇ ਦਾਸਤਾਂ ਇਸ਼ਕ ਦੀ,
ਪਰ ਜਦੋਂ ਜਾਲ ਤੋਂ ਰਹਿਣਗੇ ਸਾਬਤੇ।

ਮੇਜਰ ਸਿੰਘ ਰਾਜਗੜ੍ਹ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਹਿਰੂ ਯੁਵਾ ਕੇਂਦਰ ਦੁਆਰਾ ਪੇਂਟਿੰਗ ਮੁਕਾਬਲੇ ਕਰਵਾਏ ਗਏ
Next articleਨਹਿਰੂ ਯੁਵਾ ਕੇਂਦਰ ਦੁਆਰਾ ਪਾਣੀ ਸੰਬੰਧੀ ਕਿਸਾਨਾਂ ਨਾਲ ਮੁਲਾਕਾਤ