

ਜਲੰਧਰ (ਸਮਾਜ ਵੀਕਲੀ) (ਪਰਮਜੀਤ ਜੱਸਲ)-ਅੱਜ ਬੁੱਧ ਵਿਹਾਰ ਟਰੱਸਟ ਸੋਫੀ ਪਿੰਡ ਅਤੇ ਨਗਰ ਨਿਵਾਸੀਆਂ ਵਲੋਂ ਬੁੱਧ ਵਿਹਾਰ ਸੋਫੀ ਪਿੰਡ ਵਿਖੇ ਬੁੱਧ ਪੂਰਨਿਮਾ ਉਤਸਵ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਬੁੱਧ ਵੰਦਨਾ ,ਤਰੀਸ਼ਰਨ ਅਤੇ ਪੰਚਸ਼ੀਲ ਦੇ ਪਾਠ ਕਰਨ ਉਪਰੰਤ ਸ੍ਰੀ ਸੋਢੀ ਲਾਲ ਬੋਧੀ ਪ੍ਰਧਾਨ ਅਤੇ ਐਡਵੋਕੇਟ ਹਰਭਜਨ ਸਾਂਪਲਾ ਸਕੱਤਰ ਬੁੱਧ ਵਿਹਾਰ ਟਰੱਸਟ (ਰਜਿ) ਸੋਫੀ ਪਿੰਡ ਨੇ ਮਿਲ ਕੇ ਪੰਚਸ਼ੀਲ ਦਾ ਝੰਡਾ ਲਹਿਰਾਇਆ ਬਾਅਦ ਵਿੱਚ ਸਕੂਲ ਦੇ ਬੱਚਿਆਂ ਨੇ ਤਥਾਗਤ ਬੁੱਧ ਦੇ ਜੀਵਨ ਫਲਸਫੇ ‘ਤੇ ਗੀਤ ,ਕਵਿਤਾਵਾਂ ਅਤੇ ਭਾਸ਼ਣ ਦਿੱਤੇ। ਇਸ ਮੌਕੇ ਐਡਵੋਕੇਟ ਹਰਭਜਨ ਸਾਂਪਲਾ ਸਕੱਤਰ ਬੁੱਧ ਵਿਹਾਰ ਟਰੱਸਟ (ਰਜਿ) ਸੋਫੀ ਪਿੰਡ ਨੇ ਕਿਹਾ ਕਿ ਅੱਜ ਤਥਾਗਤ ਬੁੱਧ ਦੀ 2569ਵੀਂ ਜੈਅੰਤੀ ਪੂਰੇ ਵਿਸ਼ਵ ਭਰ ਵਿੱਚ ਮਨਾਈ ਜਾ ਰਹੀ ਹੈ। ਉਹਨਾਂ ਵਧਾਈ ਦਿੰਦਿਆਂ ਕਿਹਾ ਕਿ ਤਥਾਗਤ ਬੁੱਧ ਨੇ ਹਮੇਸ਼ਾ ਹੀ
ਸ਼ਾਂਤੀ, ਸਮਾਨਤਾ ,ਸੁਤੰਤਰਤਾ ਤੇ ਭਾਈਚਾਰੇ ਨੂੰ ਅਪਣਾਇਆ ਅਤੇ ਵਿਸ਼ਵ ਨੂੰ ਇਸ ਰਸਤੇ ‘ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਸੋਢੀ ਬੋਧੀ ਪ੍ਰਧਾਨ ਬੁੱਧ ਵਿਹਾਰ ਟਰੱਸਟ ਨੇ ਤਥਾਗਤ ਬੁੱਧ ਦੀਆ ਸਿੱਖਿਆਵਾਂ ‘ਤੇ ਚੱਲਣ ਲਈ ਕਿਹਾ। ਪ੍ਰਿੰਸੀਪਲ ਤਾਰਾ ਸਿੰਘ ਨੇ ਕਿਹਾ ਕਿ ਤਥਾਗਤ ਬੁੱਧ ਨੇ ਹਮੇਸ਼ਾ ਤਰਕ ਦੇ ਅਧਾਰ ‘ਤੇ ਮਨੁੱਖ ਨੂੰ ਜ਼ਿੰਦਗੀ ਵਿੱਚ ਅੱਗੇ ਵੱਧਣ ਲਈ ਪ੍ਰੇਰਿਆ। ਪ੍ਰਿੰਸੀਪਲ ਪਰਮਜੀਤ ਜੱਸਲ ਨੇ ਇਸ ਮੌਕੇ ‘ਤੇ ਵਧਾਈ ਦਿੱਤੀ ਅਤੇ ਤਥਾਗਤ ਬੁੱਧ ਦੁਆਰਾ ਦਿੱਤੇ ” ਪੰਚਸ਼ੀਲ ” ਨੂੰ ਜੇ ਅਸੀਂ ਸਾਰੇ ਆਪਣੀ ਜ਼ਿੰਦਗੀ ‘ਚ ਗ੍ਰਹਿਣ ਕਰ ਲਈਏ ਤਾਂ ਸਾਡਾ ਦੇਸ਼ ਸੁੱਖਮਈ ਹੋ ਸਕਦਾ ਹੈ। ਜਿਵੇਂ ਨਸ਼ਿਆਂ ਦਾ ਤਿਆਗ ਕਰਨ ਨਾਲ ਮਨੁੱਖ ਦੀ ਮਾਨਸਿਕਤਾ ਵਿੱਚ ਪਰਿਵਰਤਨ ਆਉਂਦਾ ਹੈ। ਸ਼੍ਰੀਮਤੀ ਸੰਤੋਸ਼ ਕੁਮਾਰੀ ਸਾਂਪਲਾ, ਪ੍ਰੋਫੈਸਰ ਸਪਨਾ , ਕਵਿਤਾ ਢੰਡਾ ਨੇ ਵੀ ਤਥਾਗਤ ਬੁੱਧ ਦੀਆਂ ਸਿੱਖਿਆਵਾਂ ‘ਤੇ ਚੱਲਣ ਲਈ ਪ੍ਰੇਰਿਆ। ਇਸ ਮੌਕੇ ‘ਤੇ ਇੱਕ ਗਰੀਬ ਲੜਕੀ ਨੂੰ ਸਿਲਾਈ ਮਸ਼ੀਨ ਦਿੱਤੀ ਗਈ, ਜੋ ਸੋਹਣ ਲਾਲ ਸਾਂਪਲਾ, ਜਰਮਨੀ ਵਲੋਂ ਦਾਨ ਕੀਤੀ ਗਈ। ਦਾਦੂਵਾਲ ਤੋਂ ਇੱਕ ਪਰਿਵਾਰ ਨੇ ਬੁੱਧ ਵਿਹਾਰ ਵਿੱਚ ਚੱਲ ਰਹੀ ਫਰੀ ਡਿਸਪੈਂਸਰੀ ਲਈ ਦਵਾਈਆਂ ਦਾਨ ਕੀਤੀਆਂ। ਉਨਾਂ ਦਾ ਪ੍ਰਬੰਧਕਾਂ ਵੱਲੋਂ ਸਨਮਾਨ ਕੀਤਾ ਗਿਆ। ਇਹਨਾਂ ਤੋਂ ਇਲਾਵਾ ਗੁਰਮੀਤ ਸਾਂਪਲਾ, ਲੈਂਬਰ ਬੰਗੜ, ਸੰਤੋਸ਼ ਕੁਮਾਰੀ ਸਾਂਪਲਾ, ਮਨਜੀਤ ਸਾਂਪਲਾ, ਪਰਵੀਨ ਕੁਮਾਰੀ ਤੇ ਰਜਨੀ (ਨੰਬਰਦਾਰ ਰੂਪ ਲਾਲ ਦੀਆਂ ਬੇਟੀਆਂ), ਪ੍ਰੋਫੈਸਰ ਸਪਨਾ, ਮਨਜੀਤ ਸਾਂਪਲਾ, ਕਾਂਤਾ ਸਾਂਪਲਾ, ਪ੍ਰਿੰਸੀਪਲ ਤਾਰਾ ਸਿੰਘ, ਸ੍ਰੀ ਗੁਰੂ ਰਵਿਦਾਸ ਸਭਾ ਸੋਫੀ ਪਿੰਡ ਦੇ ਪ੍ਰਧਾਨ ਕੁਲਦੀਪ ਕੁਮਾਰ ਅਤੇ ਸਾਥੀਆਂ, ਪ੍ਰਿੰਸੀਪਲ ਪਰਮਜੀਤ ਜੱਸਲ ਅਤੇ ਹੋਰ ਵੀ ਸਾਥੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ‘ਤੇ ਭਾਗ ਲੈਣ ਵਾਲੇ ਬੱਚਿਆਂ ਦਾ ਵੀ ਸਨਮਾਨ ਕੀਤਾ ਗਿਆ। ਇਹਨਾਂ ਤੋਂ ਇਲਾਵਾ ਚਮਨ ਸਾਂਪਲਾ, ਨਰੇਸ਼ ਸਾਂਪਲਾ, ਰੱਜਤ, ਮਨਜੀਤ ਸਿੰਘ ਸਾਬਕਾ ਮੈਨੇਜਰ, ਗੌਤਮ ਸਾਂਪਲਾ, ਮਿਸਟਰ ਰੱਤੂ , ਬਰਕੇਟ ਚੰਦ ਸਾਂਪਲਾ , ਮਾਸਟਰ ਰਾਮ ਲਾਲ, ਬਿੰਦਰ ਸਾਂਪਲਾ, ਜਸਵੰਤ ਰਾਏ,ਬੀਰਾਂ, ਕੋਮਲ, ਸੁੱਖੀ,ਸੱਤਿਆ, ਕਮਲੇਸ਼ ,ਸੁਰਿੰਦਰ ਕੌਰ , ਜਸਕਰਨ ਰਾਣੀ,ਡਾ. ਗਿਆਨ, ਡਾ. ਗੁਰਪਾਲ ਚੌਹਾਨ, ਡਾ. ਅਵਿਨਾਸ਼, ਗੁਰਪਾਲ ਸਿੰਘ ਪਾਲਾ ਪ੍ਰਧਾਨ ਬੀ.ਐਸ.ਪੀ. ਕੈਂਟ, ਸੇਵਾ ਰਾਮ , ਬੇਟੀ ਜਸਮੀਨ, ਨੇਹਾ ਅਤੇ ਹੋਰ ਬਹੁਤ ਸਾਰੇ ਭਾਰੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।



