HOME ਬੇਕਾਬੂ ਹੋ ਰਹੀ ਮਹਿੰਗਾਈ

ਬੇਕਾਬੂ ਹੋ ਰਹੀ ਮਹਿੰਗਾਈ

1
ਸੰਜੀਵ ਸਿੰਘ ਸੈਣੀ
  (ਸਮਾਜ ਵੀਕਲੀ)   ਫਰਵਰੀ 2025 ਵਿੱਚ ਪ੍ਰਚੂਨ ਮਹਿੰਗਾਈ ਨੇ  ਤਕਰੀਬਨ ਪਿਛਲੇ 6 ਮਹੀਨਿਆਂ ਦਾ ਰਿਕਾਰਡ ਤੋੜ ਦਿੱਤਾ ਹੈ। ਜੋ ਅੰਕੜੇ ਸਾਰਿਆਂ ਦੇ ਸਾਹਮਣੇ ਆਏ ਹਨ, ਉਹ ਹੈਰਾਨ ਕਰਨ ਵਾਲੇ ਹਨ।ਸੁਭਾਵਿਕ ਹੀ ਹੈ ਕਿ ਆਮ ਆਦਮੀ ਦੀ ਜੇਬ ਤੇ ਹੋਰ ਬੋਝ ਵਧੇਗਾ।ਕਾਬਿਲੇਗੌਰ ਖਾਣ ਪੀਣ ਵਾਲੀਆਂ ਤਕਰੀਬਨ ਸਾਰੀਆਂ ਚੀਜ਼ਾਂ ਦੇ ਰੇਟ ਤੇਜ਼ੀ ਨਾਲ ਵੱਧ ਰਹੇ ਹਨ। ਹਰ ਚੀਜ ਅੱਗ ਦੇ ਭਾਅ ਵਿੱਕ ਰਹੀ ਹੈ। ਮਾਹਿਰਾਂ ਮੁਤਾਬਿਕ ਖਾਣ ਪੀਣ ਵਾਲੀਆਂ ਵਸਤੂਆਂ ਮਹਿਗੀਆਂ ਹੋਣ ਨਾਲ  ਕੁਪੋਸ਼ਣ ਦਾ ਖਤਰਾ ਹੋਰ ਵਧੇਗਾ।ਚਾਹੇ ਕੇਂਦਰ  ਵਾਰ-ਵਾਰ ਹਿੱਕ ਠੋਕ ਕੇ ਕਹੀ ਜਾ ਰਿਹਾ ਹੈ ਕਿ ਅਰਥਚਾਰਾ  ਵਧੀਆ ਲੀਹ ਤੇ ਹੈ,ਪਰ ਹਕੀਕੀ ਤਾਂ ਇਹ ਹੈ ਕਿ ਜ਼ਮੀਨੀ ਪੱਧਰ ਤੇ ਲੋਕ ਮਹਿੰਗਾਈ ਨਾਲ ਜੂਝ ਰਹੇ ਹਨ। ਓਧਰ ਕੇਂਦਰ ਦੇ ਵਜ਼ੀਰ ਸੰਸਦ ਵਿਚ ਕਹਿੰਦੇ ਹਨ ਕਿ ਭਾਰਤ ਵਿਚ ਮਹਿੰਗਾਈ ਹੋਰ ਮੁਲਕਾਂ ਨਾਲੋਂ ਕਿਤੇ ਜ਼ਿਆਦਾ ਘੱਟ ਹੈ। ਮਹਿੰਗਾਈ ਨੂੰ ਇਸ ਤਰ੍ਹਾਂ ਅਣਗੌਲਿਆ ਕੀਤਾ ਨਹੀਂ ਜਾ ਸਕਦਾ। ਹਾਲ ਹੀ ਵਿੱਚ ਨਾਮੀ ਕੰਪਨੀਆਂ ਵੱਲੋਂ ਦੁੱਧ ਪਦਾਰਥਾਂ ਵਿੱਚ ਵਾਧਾ ਕੀਤਾ ਗਿਆ ਹੈ।ਖਾਣ ਪੀਣ ਵਾਲੀਆਂ ਚੀਜ਼ਾਂ, ਦਾਲਾਂ, ਫ਼ਲ, ਅਨਾਜਾਂ ਦੇ ਦਿਨ ਪ੍ਰਤੀ ਦਿਨ ਰੇਟ ਵੱਧ ਰਹੇ ਹਨ।  ਜਦੋਂ ਕਰੋਨਾ ਮਾਹਮਾਰੀ ਨੇ ਭਾਰਤ ਵਿਚ 2020 ਵਿੱਚ ਦਸਤਕ ਦਿੱਤੀ ਸੀ ਤਾਂ ਅਰਥ ਚਾਰਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ। ਕਰੋਨਾ ਤੋਂ ਉਭਰਨ ਤੋਂ ਬਾਅਦ ਅਰਥ ਵਿਵਸਥਾ ਲਈ ਮਹਿੰਗਾਈ ਵੱਡੀ ਚੁਣੌਤੀ ਬਣ ਗਈ ਹੈ। ਅਰਥਚਾਰੇ ਨੂੰ ਡੂੰਘੀ ਸੱਟ ਵੱਜੀ ਸੀ।ਬੇਰੁਜ਼ਗਾਰੀ  ਵਧੀ ਹੈ।  ਨਾਮੀ ਕੰਪਨੀਆਂ ਵਿੱਚੋਂ ਲਗਾਤਾਰ ਮੁਲਾਜ਼ਮਾਂ ਨੂੰ ਕੱਢਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਰੋਟੀ, ਕੱਪੜਾ ਅਤੇ ਮਕਾਨ ਹਰ ਇਨਸਾਨ ਦੀਆਂ ਬੁਨਿਆਦੀ ਲੋੜਾਂ ਹਨ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵੀ ਉੱਚ ਪੱਧਰ ਤੇ ਹਨ। ਚਾਹੇ ਕੀਮਤਾਂ ਤਕਰੀਬਨ ਪਿਛਲੇ ਕਾਫ਼ੀ ਮਹੀਨਿਆਂ ਤੋਂ  ਸਥਿਰ ਹਨ, ਪਰ ਆਮ ਆਦਮੀ ਸਭ ਤੋਂ ਜਿਆਦਾ ਪ੍ਰਵਾਵਿਤ ਹੁੰਦਾ ਹੈ। ਦੇਖਿਆ ਜਾ ਰਿਹਾ ਹੈ ਕਿ ਜਿਸ ਚੀਜ਼ ਦੀ ਲੋਕਾਂ ਨੂੰ ਜ਼ਿਆਦਾ ਜ਼ਰੂਰਤ ਹੈ,ਲੋਕ ਓਹੀ ਚੀਜ ਖਰੀਦਦੇ ਹਨ। ਬਾਜ਼ਾਰ ਮੰਦੀ ਦੇ ਦੌਰ ‘ਚੋਂ ਗੁਜਰ ਰਹੇ ਹਨ। ਠੀਕ ਐ ਵਿਕਾਸਸ਼ੀਲ ਦੇਸ਼ਾਂ ਵਿੱਚ ਮਹਿੰਗਾਈ ਦਾ ਵੱਧਣਾ ਸਹੀ  ਗੱਲ ਹੈ ,ਪਰ ਇੱਕ ਹੱਦ ਵੀ ਹੁੰਦੀ ਹੈ। ਭਾਰਤ ਵਰਗੇ ਮੁਲਕ ਵਿੱਚ ਬਹੁਗਿਣਤੀ ਲੋਕ ਜੀਵਨ ਦੀਆਂ ਮੁੱਢਲੀਆਂ ਲੋੜਾਂ ਪ੍ਰਾਪਤ ਕਰਨ ਤੋਂ ਅਜੇ ਵੀ ਅਸਮਰੱਥ ਹਨ। ਰਿਫਾਇੰਡ ,ਸਰੋਂ ਦਾ ਤੇਲ ,ਦਾਲਾਂ ਵਿੱਚ ਰਿਕਾਰਡ ਤੋੜ ਵਾਧਾ ਹੋਇਆ ਹੈ। ਹਰੀ ਸਬਜ਼ੀਆਂ ਸਾਰੀਆਂ ਹੀ 100 ਰੁਪਏ ਦੇ ਆਸ ਪਾਸ ਵਿਕ ਰਹੀਆਂ ਹਨ। ਫਲਾਂ ਦੀ ਤਾਂ ਗੱਲ ਹੀ ਛੱਡ ਦਿਓ ,ਵਧੀਆ ਸੇਬ 300 ਰੁਪਏ ਦੇ ਆਸ ਪਾਸ ਹੈ। ਗਰਮੀਆਂ ਦੇ ਫਲ ਫਰੂਟ ਤਰਬੂਜ, ਖਰਬੂਜੇ 40 ਰੁਪਏ ਕਿਲੋ ਵਿਕ ਰਹੇ ਹਨ। ਵਸਤੂਆਂ ਦੀ ਬਲੈਕ ਤੇ ਭ੍ਰਿਸ਼ਟਾਚਾਰ ਵੀ ਮਹਿੰਗਾਈ ਵੱਧਣ ਦਾ ਇਕ ਬਹੁਤ ਵੱਡਾ ਕਾਰਨ ਹੈ। ਮਹਿੰਗਾਈ ਨੂੰ ਕੰਟਰੋਲ ਕਰਨ ਲਈ ਸੂਬਾ ਸਰਕਾਰ ਤੇ ਕੇਂਦਰ ਸਰਕਾਰਾਂ ਨੂੰ ਠੋਸ ਨੀਤੀ ਉਲੀਕਣੀ ਚਾਹੀਦੀ ਹੈ। ਰੋਜਾਨਾ ਵਰਤੋਂ ਵਾਲੀਆਂ ਵਸਤੂਆਂ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਰੋਕਣ ਲਈ ਠੋਸ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ।
ਸੰਜੀਵ ਸਿੰਘ ਸੈਣੀ, ਮੋਹਾਲੀ 7888966168
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਭ ਕੁਝ ਨਕਲੀ ਹੈ|
Next articleਮਾਪਿਆਂ ਪ੍ਰਤੀ ਸੇਵਾ ਤੇ ਸਤਿਕਾਰ ਦਾ ਪ੍ਰਤੀਕ : ਵਿਸ਼ਵ ਮਾਤਾ-ਪਿਤਾ ਦਿਵਸ