(ਸਮਾਜ ਵੀਕਲੀ)
ਲੋਕਾਂ ਦਾ ਆਪਸ ਵਿੱਚ ਪ੍ਰੇਮ ਪਿਆਰ ਸਭ ਕੁਝ ਨਕਲੀ ਹੈ|
ਸ਼ਰਾਬ ਪੀ ਕੇ ਲੋਕਾਂ ਨੂੰ ਮਸਤੀ ਦਿਖਾਣਾ ਸਭ ਕੁਝ ਨਕਲੀ ਹੈ|
ਧਨ ਦੇ ਅੰਬਾਰ ਲਗਾ ਕੇ ਲੋਕਾਂ ਤੇ ਧੌਂਸ ਦਿਖਾਣਾ ਸਭ ਕੁਝ ਨਕਲੀ ਹੈ|
ਜਵਾਨੀ ਦੇ ਅਹੰਕਾਰ ਵਿੱਚ ਤਾਕਤ ਦਿਖਾਉਣਾ ਸਭ ਕੁਝ ਨਕਲੀ ਹੈ|
ਧਰਮ ਕਰਮ ਪੂਜਾ ਪਾਠ ਮਿੱਠਾ ਬੋਲਣਾ ਸਭ ਨਕਲੀ ਹੈ|
ਚੋਣਾਂ ਦੇ ਸਮੇਂ ਲੋਕ ਲੁਭਾਉਣੇ ਵਾਇਦੇ ਸਭ ਨਕਲੀ ਹੈ|
ਇਹ ਸ਼ੋਹਰਤ, ਇਹ ਇੱਜਤ, ਮੌਜ ਮਸਤੀ ਸਭ ਨਕਲੀ ਹੈ|
ਧਰਮੀ ਲੋਕਾਂ ਦਾ ਲੱਖ 84 ਪਾਰ ਕਰਾਉਣਾ ਸਭ ਨਕਲੀ ਹੈ|
ਲੋਕਾਂ ਨੂੰ ਮਰਦੇ ਦੇਖ ਹਮੇਸ਼ਾ ਇਥੇ ਰਹਿਣ ਦੀ ਇੱਛਾ ਨਕਲੀ ਹੈ|
ਕਿਸ ਤੇ ਭਰੋਸਾ ਕਰੀਏ ਨਾ ਕਰੀਏ ਸਭ ਕੁਝ ਨਕਲੀ ਹੈ|
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ|
ਮੋਬਾਇਲ 94 16359045|
ਰੋਹਤਕ ਹਰਿਆਣਾ|



