(ਸਮਾਜ ਵੀਕਲੀ) ਪਾਠਕੋ ਇੱਕ ਫਰਵਰੀ ਨੂੰ ਪੰਜਾਬੀ ਮਾਂ ਬੋਲੀ ਦਿਵਸ ਹੈ।ਉਸ ਬਾਰੇ ਮੈਂ ਆਪ ਜੀ ਨੂੰ ਮਾਂ ਦੀ ਮਹੱਤਤਾ ਬਾਰੇ ਦਸ ਰਿਹਾ ਹਾਂ।
ਯੂਨੈਸਕੋ ਵੱਲੋਂ 1999 ਵਿੱਚ ਮਾਂ- ਬੋਲੀ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਗਈ। ਜਿਸ ਨੂੰ ਬਾਅਦ ਵਿੱਚ ਸੰਯੁਕਤ ਰਾਸ਼ਟਰ ਮਹਾਂਸਭਾ ਨੇ ਅਪਣਾ ਲਿਆ । ਇਸ ਦਾ ਮਕਸਦ ਸੀ ,ਕਿ ਜਿੰਨੀਆਂ ਵੀ ਭਾਸ਼ਾਵਾਂ ਜਾਂ ਬੋਲੀਆਂ ਹਨ । ਹਰ ਬੋਲੀ ਦੇ ਵਿਕਾਸ ਤੇ ਤਰੱਕੀ ਲਈ ਸੰਤੁਸ਼ਟੀਜਨਕ ਟੀਚੇ ਅਪਣਾਏ ਜਾਣ । ਹਰ ਸਾਲ ਇਹ ਦਿਨ ਮਨਾਏ ਜਾਣ ਦਾ ਮਕਸਦ ਸੀ ਕਿ ਭਾਸ਼ਾਈ ਵਿਗਿਆਨਕ, ਸੱਭਿਆਚਾਰਕ ਵਿਭਿੰਨਤਾਂ ਨੂੰ ਬੜਾਵਾ ਦਿੱਤਾ ਜਾਵੇ । ਲੋਕਾਂ ਵਿੱਚ ਜਾਗ੍ਰਿਤੀ ਪੈਦਾ ਕੀਤੀ ਜਾਵੇ। ਅੱਜ ਅਸੀਂ ਮਾਂ ਬੋਲੀ -ਦਿਵਸ ਦੀ 21 ਫਰਵਰੀ ਨੂੰ 25 ਵੀਂ ਵਰੇਗੰਢ ਮਨਾ ਰਹੇ ਹਾਂ। ਪਰ ਕੀ ਅਸੀਂ ਆਪਣੀ ਬੋਲੀ ਨਾਲ 25 ਫੀਸਦੀ ਵੀ ਨਿਆ ਕਰ ਸਕੇ ਹਾਂ।
ਸਾਨੂੰ ਆਪਣੀ ਮਾਂ ਬੋਲੀ ਵਿੱਚ ਹੀ ਗੱਲ ਕਰਨੀ ਚਾਹੀਦੀ ਹੈ। ਮਾਂ ਬੋਲੀ ਹੀ ਲਿਖਣੀ ਅਤੇ ਪੜਨੀ ਚਾਹੀਦੀ ਹੈ। ਇਸ ਵਿੱਚ ਹੀ ਸਾਡੀ ਸ਼ਾਨ, ਸਾਡਾ ਮਾਣ, ਸਾਡੀ ਮਾਂ ਬੋਲੀ ਦੀ ਵਡਿਆਈ ਹੈ ।ਮਾਂ ਬੋਲੀ ਤੇ ਜ਼ਰੀਏ ਹੀ ਅਸੀਂ ਇਸ ਤਰ੍ਹਾਂ ਬੇਗਾਨੀ ਧਰਤੀ ‘ਤੇ ਆਪਣੇ ਲੋਕਾਂ ਨਾਲ ਗੱਲਬਾਤ ਕਰ ਸਕਦੇ ਹਾਂ।
ਮਾਂ ਬੋਲੀ ਦੇ ਸਬੰਧ ਵਿੱਚ ਹੀ ਮੈਂ ਰੂਸ ਦੇ ਵਿਦਵਾਨ ਲੇਖਕ ਰਸੂਲ ਹਮਜ਼ਾਤੋਵ ਜੀ ਦੀਆਂ ਲਿਖੀਆਂ ਕੁਝ ਲਾਈਨਾਂ ਸਾਂਝੀਆਂ ਕਰ ਰਹੇ ਹਾਂ । ਜਿਹੜੀਆਂ ਕਿ ਮੇਰਾ ਦਾਗਿਸਤਾਨ ਕਿਤਾਬ ਵਿੱਚੋਂ ਲਈਆਂ ਗਈਆਂ ਹਨ।
ਦਾਗਿਸਤਾਨ ਦੇ ਲੋਕ ਇੱਕ ਦੂਜੇ ਨੂੰ ਦੁਰਸੀਸ ਦੇਣ ਲਈ ਹੇਠ ਲਿਖੀਆਂ ਦੁਰਸੀਸਾਂ ਦੀ ਵਰਤੋਂ ਅਕਸਰ ਕਰਦੇ ਹਨ। ਜਿਨਾਂ ਤੋਂ ਸਾਨੂੰ ਮਾਂ ਬੋਲੀ ਦੀ ਮਹੱਤਵ ਦਾ ਪਤਾ ਲੱਗਦਾ ਹੈ
1. ਪਰਮਾਤਮਾ ਕਰਕੇ ਤੇਰੇ ਬੱਚੇ ਆਪਣੀ ਮਾਂ ਬੋਲੀ ਭੁੱਲ ਜਾਣ।
2. ਰੱਬ ਕਰੇ ਤੇਰੇ ਬੱਚਿਆਂ ਨੂੰ ਕੋਈ ਮਾਂ ਬੋਲੀ ਸਿਖਾਉਣ ਵਾਲਾ ਨਾ ਰਹੇ ਜਾਂ ਉਹ ਨਾ ਰਹਿਣ ਜਿਨ੍ਹਾਂ ਨੂੰ ਉਨ੍ਹਾਂ ਨੂੰ ਸਿਖਾਉਣੀ ਹੈ ।
3. ਪਰਮਾਤਮਾ ਕਰੇ ਤੂੰ ਆਪਣੀ ਮਾਂ ਬੋਲੀ ਭੁੱਲ ਜਾਵੇਂ।
4. ਰੱਬ ਕਰੇ ਤੇਰੀ ਜ਼ੁਬਾਨ ਸੜ ਜਾਏ।
5. ਰੱਬ ਕਰੇ ਤੂੰ ਆਪਣੀ ਪ੍ਰੇਮਿਕਾ ਦਾ ਨਾਂ ਭੁੱਲ ਜਾਵੇ।
6. ਰੱਬ ਕਰੇ ਤੇਰੀ ਗੱਲ ਉਸ ਬੰਦੇ ਨੂੰ ਸਮਝ ਨਾ ਆਏ ਜਿਸ ਕੋਲ ਤੈਨੂੰ ਕਿਸੇ ਕੰਮ ਲਈ ਭੇਜਿਆ ਗਿਆ ਹੈ।
7. ਰੱਬ ਕਰੇ ਜਦੋਂ ਤੂੰ ਪ੍ਰਦੇਸੋਂ ਮੁੜੇ ਤੈਨੂੰ ਆਪਣੇ ਪਿੰਡ ਨੂੰ ਸਤਿਕਾਰਨ ਵਾਲੇ ਲਫ਼ਜ਼ (ਸ਼ਬਦ) ਭੁੱਲ ਜਾਣ।
8. ਰੱਬ ਕਰੇ ਉਸ ਜਿਗਿਤ ਦੀ ਵਹੁਟੀ ਨਠ ਜਾਏ ।ਜਿਸ ਕੋਲ ਆਪਣਾ ਘੋੜਾ ਵੀ ਨਹੀਂ।
ਸੋ ਪੰਜਾਬੀਓ ਆਪਣੀ ਮਾਂ ਬੋਲੀ ਨੂੰ ਕਦੇ ਨਾ ਭੁੱਲਿਓ
ਸ਼ੁਭ ਚਿੰਤਕ।
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਅਤੇ ਡਾਕਖਾਨਾ ਝਬੇਲਵਾਲੀ।
ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ।
6284145349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj