ਸੀਨੀਅਰ ਵਰਗ ਵਿੱਚ ਜਰਖੜ ਅਕੈਡਮੀ ਅਤੇ ਰਾਮਪੁਰ , ਜੂਨੀਅਰ ਵਰਗ ਵਿੱਚ ਕਿਲ੍ਹਾ ਰਾਏਪੁਰ ਅਤੇ ਤੇਹਿੰਗ ਸੈਮੀਫਾਈਨਲ ਵਿੱਚ ਪੁੱਜੇ
ਅਮਰੀਕਾ ਵਸਦੇ ਜੰਗਸ਼ੇਰ ਸਿੰਘ ਤੰਬਰ ਨੇ ਜਰਖੜ ਅਕੈਡਮੀ ਨੂੰ ਦਿੱਤੀ 1 ਲੱਖ ਰੁਪੈ ਦੀ ਵਿੱਤੀ ਸਹਾਇਤਾ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ ਵੱਲੋਂ ਕਰਵਾਏ ਜਾ ਰਹੇ 15ਵੇਂ ਉਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਸੱਤਵੇਂ ਦਿਨ ਖੇਡੇ ਗਏ ਕੁਆਟਰ ਫਾਈਨਲ ਮੈਚਾਂ ਵਿੱਚ ਜਰਖੜ ਹਾਕੀ ਅਕੈਡਮੀ ਅਤੇ ਨੀਟਾ ਕਲੱਬ ਰਾਮਪੁਰ ਨੇ ਆਪੋ ਆਪਣੇ ਮੈਚ ਜਿੱਤ ਕੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਜਦਕਿ ਜੂਨੀਅਰ ਵਰਗ ਵਿੱਚ ਕਿਲ੍ਹਾ ਰਾਏਪੁਰ ਹਾਕੀ ਸੈਂਟਰ ਅਤੇ ਏਕ ਨੂਰ ਅਕੈਡਮੀ ਤੇਹਿੰਗ ਆਖਰੀ ਚਾਰਾਂ ਵਿੱਚ ਪੁੱਜੇ । ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਵਿੱਚ ਨੀਲੇ ਰੰਗ ਦੀ ਐਸਟ੍ਰੋਟਰਫ ਉੱਪਰ ਫ਼ਲੱਡ ਲਾਈਟਾਂ ਦੀ ਰੋਸ਼ਨੀ ਵਿੱਚ ਖੇਡੇ ਜਾ ਰਹੇ ਰਾਜ ਪੱਧਰੀ ਹਾਕੀ ਫੈਸਟੀਵਲ ਦੇ ਪਹਿਲੇ ਮੈਚ ਵਿੱਚ ਜਰਖੜ ਹਾਕੀ ਅਕੈਡਮੀ ਨੇ ਅਮਰਗੜ੍ਹ ਹਾਕੀ ਸੈਂਟਰ ਨੂੰ 5-3 ਨਾਲ ਹਰਾਇਆ। ਜਰਖੜ ਅਕੈਡਮੀ ਦਾ ਰਘਵੀਰ ਸਿੰਘ ਡੰਗੋਰਾ ” ਡਾਬਰ ਹੀਰੋ ਆਫ ਦਾ ਮੈਚ” ਬਣਿਆ ਜਦ ਕਿ ਦੂਸਰੇ ਮੈਚ ਵਿੱਚ ਨੀਟਾ ਕਲੱਬ ਰਾਮਪੁਰ ਨੇ ਕਰੜੇ ਸੰਘਰਸ਼ ਬਾਅਦ ਗਿੱਲ ਕਲੱਬ ਘਵੱਦੀ ਨੂੰ 5-4 ਨਾਲ ਹਰਾਇਆ । ਰਾਮਪੁਰ ਦਾ ਜਗਜੀਤ ਸਿੰਘ ” ਡਾਬਰ ਹੀਰੋ ਆਫ ਦਾ ਮੈਚ” ਬਣਿਆ । ਜੂਨੀਅਰ ਵਰਗ ਵਿੱਚ ਕਿਲ੍ਹਾ ਰਾਏਪੁਰ ਹਾਕੀ ਸੈਂਟਰ ਨੇ ਰਾਣਾ ਅਕੈਡਮੀ ਹੁਸ਼ਿਆਰਪੁਰ ਨੂੰ 5-4 ਗੋਲਾਂ ਨਾਲ ਹਰਾਇਆ। ਕਿਲ੍ਹਾ ਰਾਏਪੁਰ ਸਕੂਲ ਦਾ ਰਾਜਵੀਰ ਸਿੰਘ “ਡਾਬਰ ਹੀਰੋ ਆਫ਼ ਦਾ ਮੈਚ” ਬਣਿਆ। ਇਸ ਤੋਂ ਇਲਾਵਾ ਆਖਰੀ ਮੈਚ ਵਿੱਚ ਏਕ ਨੂਰ ਅਕੈਡਮੀ ਤੇਹਿੰਗ ਨੇ ਚਚਰਾੜੀ ਹਾਕੀ ਸੈਂਟਰ ਨੂੰ 6-3 ਨਾਲ ਹਰਾ ਕੇ ਆਖਰੀ ਚਾਰਾਂ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। ਜੇਤੂ ਟੀਮ ਦਾ ਮਨਸ਼ੂਰ ਅਹਿਮਦ “ਡਾਬਰ ਹੀਰੋ ਆਫ ਦਾ ਮੈਚ ” ਬਣਿਆ। ਅੱਜ ਦੇ ਮੈਚਾਂ ਦੌਰਾਨ ਕੈਲੀਫੋਰਨੀਆ ਵੱਸਦੇ ਉੱਘੇ ਬਿਜਨਸ਼ਮੈਨ ਜੇਐਸਟੀ ਟਰੱਕਿੰਗ ਕੰਪਨੀ ਦੇ ਮਾਲਕ ਜੰਗਸ਼ੇਰ ਸਿੰਘ ਤੰਬਰ ਅਤੇ ਉਹਨਾਂ ਦੇ ਮਾਤਾ ਰਜਿੰਦਰ ਕੌਰ ਤੰਬਰ ਨੇ ਮੁੱਖ ਮਹਿਮਾਨ ਵਜੋਂ
ਹਾਜ਼ਰੀ ਭਰਦਿਆਂ ਟੀਮਾਂ ਦੇ ਨਾਲ ਜਾਣ ਪਹਿਚਾਨ ਕੀਤੀ, ਜਰਖੜ ਸਟੇਡੀਅਮ ਦੇ ਢਾਂਚੇ ਅਤੇ ਅਕੈਡਮੀ ਦੇ ਕਾਰਜਾਂ ਦੀ ਸਲਾਘਾ ਕਰਦਿਆਂ ਜਰਖੜ ਹਾਕੀ ਅਕੈਡਮੀ ਨੂੰ 1 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ। ਇਸ ਤੋਂ ਇਲਾਵਾ ਜ਼ਿਲ੍ਹਾ ਖੇਡ ਅਫਸਰ ਕੁਲਦੀਪ ਚੁੱਘ ਲੁਧਿਆਣਾ, ਪ੍ਰੋ: ਰਾਜਿੰਦਰ ਸਿੰਘ ਖਾਲਸਾ ਕਾਲਜ, ਹਰਬੰਸ ਸਿੰਘ ਸੈਣੀ, ਹਰਦੀਪ ਸਿੰਘ ਸੈਣੀ ਅੰਤਰਰਾਸ਼ਟਰੀ ਵੇਟ ਲਿਫਟਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਜਰਖੜ ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਹੈਂਡਬਾਲ ਕੋਚ ਗੁਰਪ੍ਰੀਤ ਸਿੰਘ, ਤੈਰਾਕੀ ਕੋਚ ਗੁਰਜੀਤ ਸਿੰਘ, ਗੁਰਸਤਿੰਦਰ ਸਿੰਘ ਪਰਗਟ, ਸ਼ਿੰਗਾਰਾ ਸਿੰਘ ਜਰਖੜ, ਕੁਲਦੀਪ ਸਿੰਘ ਘਵੱਦੀ , ਖੁਸ਼ਮੀਤ ਸਿੰਘ ਖੰਨਾ, ਪਵਨ ਬਾਂਸਲ, ਸਰਬਜੀਤ ਸਿੰਘ ਪਰਥ ਆਸਟਰੇਲੀਆ, ਬਾਬਾ ਰੁਲਦਾ ਸਿੰਘ ਸਾਇਆ ਕਲਾ, ਗੁਰਤੇਜ ਸਿੰਘ ਬੋਰਾਹਾਈ, ਦਲਬੀਰ ਸਿੰਘ ਜਰਖੜ ਆਦਿ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



