HOME ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦਾ ਦੂਜਾ ਗੇੜ

ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦਾ ਦੂਜਾ ਗੇੜ

ਜਰਖੜ ਹਾਕੀ ਅਕੈਡਮੀ, ਮੋਗਾ, ਰਾਮਪਰ, ਅਤੇ ਅਮਰਗੜ੍ਹ ਨੇ ਆਪਣੇ ਜੇਤੂ ਕਦਮ ਅੱਗੇ ਵਧਾਏ 
ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ ਚੱਲ ਰਹੇ 15ਵੇਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਦੂਜੇ ਗੇੜ ਦੇ ਮੈਚਾਂ ਵਿੱਚ ਜਰਖੜ ਹਾਕੀ ਅਕੈਡਮੀ, ਡਾਕਟਰ ਕੁਲਦੀਪ ਸਿੰਘ ਮੋਗਾ, ਨੀਟਾ ਕਲੱਬ ਰਾਮਪੁਰ ਅਤੇ ਅਮਰਗੜ੍ਹ ਨੇ ਆਪੋ ਆਪਣੇ ਮੈਚ ਜਿੱਤ ਕੇ ਆਪਣੇ ਜੇਤੂ ਕਦਮ ਅੱਗੇ ਵਧਾਏ।
 ਅੱਜ ਰਾਤ ਫਲੱਡ ਲਾਈਟਾਂ ਦੀ ਰੋਸ਼ਨੀ ਵਿੱਚ ਖੇਡੇ ਗਏ ਦੂਸਰੇ ਗੇੜ ਦੇ ਅੱਠ ਮੈਚਾਂ ਵਿੱਚ ਸੀਨੀਅਰ ਵਰਗ ਵਿੱਚ ਜਰਖੜ ਹਾਕੀ ਅਕੈਡਮੀ ਨੇ ਬਹੁਤ ਹੀ ਰੋਮਾਂਚਕ ਅਤੇ ਸੰਘਰਸ਼ਪੂਰਨ ਮੁਕਾਬਲੇ ਵਿੱਚ ਕਿਲਾ ਰਾਏਪੁਰ ਨਾਲ 4-4  ਦੀ ਬਰਾਬਰੀ ਤੋਂ ਬਾਅਦ ਪੈਨਲਟੀ ਸ਼ੂਟ ਆਊਟ ਵਿੱਚ 6-5 ਨਾਲ ਹਰਾਇਆ। ਜਰਖੜ ਟੀਮ ਦਾ ਗੋਲਕੀਪਰ ਅੰਤਰ ਰਾਸ਼ਟਰੀ ਸਟਾਰ ਹਰਜੋਤ ਸਿੰਘ ਜੋਤੀ  “ਡਾਬਰ ਹੀਰੋ ਆਫ ਦਾ ਮੈਚ” ਬਣਿਆ, ਜਦਕਿ ਸੀਨੀਅਰ ਵਰਗ ਦੇ ਦੂਸਰੇ ਮੈਚ ਵਿੱਚ ਵਰਤਮਾਨ ਚੈਂਪੀਅਨ ਡਾਕਟਰ ਕੁਲਦੀਪ ਸਿੰਘ ਕਲੱਬ ਮੋਗਾ ਨੇ ਗਿੱਲ ਕਲੱਬ ਘਵੱਦੀ ਨੂੰ 8-6 ਨਾਲ ਹਰਾਇਆ । ਮੋਗਾ ਦਾ ਜਸਦੀਪ ਸਿੰਘ “ਡਾਬਰ ਹੀਰੋ ਆਫ਼ ਦਾ ਮੈਚ” ਬਣਿਆ ਜਦ ਕਿ ਅਮਰਗੜ੍ਹ ਨੇ ਯੰਗ ਕਲੱਬ ਉਟਾਲਾ ਨੂੰ 7-3 ਨਾਲ ਹਰਾਇਆ । ਅਮਰਗੜ੍ਹ ਦਾ ਮਨਦੀਪ ਸਿੰਘ “ਡਾਬਰ ਹੀਰੋ ਆਫ਼ ਦਾ ਮੈਚ” ਬਣਿਆ। ਨੀਟਾ ਕਲੱਬ ਰਾਮਪੁਰ ਨੇ ਬਾਬਾ ਮਹੰਤ ਕਿਰਪਾਲ ਦਾਸ ਕਲੱਬ ਨੂੰ 8-3 ਗੋਲਾਂ ਨਾਲ ਹਰਾਇਆ। ਰਾਮਪੁਰ ਦਾ ਗੋਲਕੀਪਰ ਵਿਕਾਸ ਕੁਮਾਰ “ਡਾਬਰ ਹੀਰੋ ਆਫ਼ ਦਾ ਮੈਚ” ਬਣਿਆ।
  ਜੂਨੀਅਰ ਵਰਗ ਵਿੱਚ ਘਵੱਦੀ ਸਕੂਲ ਨੇ ਰਾਉਂਡ ਕਲਾਸ ਅਕੈਡਮੀ ਤਹਿੰਗ ਨੂੰ 3-2 ਗੋਲਾਂ ਨਾਲ ਹਰਾਇਆ। ਘਵੱਦੀ ਦਾ ਹਰਸਿਮਰਨ ਸਿੰਘ “ਡਾਬਰ ਹੀਰੋ ਆਫ ਦਾ ਮੈਚ” ਬਣਿਆ। ਦੂਸਰੇ ਮੈਚ ਵਿੱਚ ਕਿਲਾ ਰਾਏਪੁਰ ਨੇ ਚਚਰਾੜੀ ਸੈਂਟਰ ਨੂੰ 4-3 ਗੋਲਾਂ ਨਾਲ ਹਰਾਇਆ । ਕਿਲਾ ਰਾਏਪੁਰ ਦਾ ਪ੍ਰਿੰਸ “ਹੀਰੋ ਆਫ ਦਾ ਮੈਚ”  ਬਣਿਆ। ਇਸ ਤੋਂ ਇਲਾਵਾ ਜਰਖੜ ਹਾਕੀ ਅਕੈਡਮੀ ਨੇ ਐਚਟੀਸੀ ਸੈਂਟਰ ਰਾਮਪੁਰ ਨੂੰ 8-4 ਗੋਲਾਂ ਨਾਲ ਹਰਾਇਆ । ਜਰਖੜ ਅਕੈਡਮੀ ਦਾ ਅੰਕੁਸ਼ ਕੁਮਾਰ ਡਾਬਰ “ਹੀਰੋ ਆਫ ਦਾ ਮੈਚ” ਬਣਿਆ ਜਦਕਿ ਜੂਨੀਅਰ ਵਰਗ ਦੇ ਆਖਰੀ ਲੀਗ ਮੈਚ ਵਿੱਚ ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਛੰਨਾ ਨੇ ਰਾਣਾ ਅਕੈਡਮੀ ਹਸਿਆਰਪੁਰ ਨੂੰ 8-6 ਨਾਲ ਹਰਾਇਆ । ਰਾਮਪੁਰ ਦਾ ਪਰਮਿੰਦਰ ਸਿੰਘ “ਹੀਰੋ ਆਫ ਦਾ ਮੈਚ” ਬਣਿਆ।
           ਅੱਜ ਦੇ ਮੈਚਾਂ ਦੌਰਾਨ ਗੁਰਦੀਪ ਸਿੰਘ ਗਰੇਵਾਲ ਜ਼ਿਲ੍ਹਾ ਖੇਡ ਅਫਸਰ ਮਲੇਰਕੋਟਲਾ, ਪ੍ਰਿੰਸੀਪਲ ਬਲਵੰਤ ਸਿੰਘ ਚੱਕਰ, ਸਾਬਕਾ ਅੰਤਰਰਾਸ਼ਟਰੀ ਵੇਟ ਲਿਫਟਰ ਹਰਦੀਪ ਸਿੰਘ ਸੈਣੀ, ਵਰਿੰਦਰ ਅੱਤਰੀ ਸਾਬਕਾ ਉਪ ਮੰਡਲ ਅਫਸਰ ਨੇ ਮੁੱਖ ਮਹਿਮਾਨ ਵਜੋਂ ਵੱਖ-ਵੱਖ ਮੈਚਾਂ ਵਿੱਚ ਟੀਮਾਂ ਦੇ ਨਾਲ ਜਾਣ ਪਹਿਚਾਣ ਕੀਤੀ। ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਕੁਲਦੀਪ ਸਿੰਘ ਘਵੱਦੀ, ਮਨਜਿੰਦਰ ਸਿੰਘ ਇਆਲੀ, ਸਾਹਿਬਜੀਤ ਸਿੰਘ ਸਾਬੀ ਜਰਖੜ, ਗੁਰਸਤਿੰਦਰ ਸਿੰਘ ਪ੍ਰਗਟ, ਪਰਮਜੀਤ ਸਿੰਘ ਪੰਮਾ ਗਰੇਵਾਲ, ਅਜੀਤ ਸਿੰਘ ਲਾਦੀਆਂ, ਗੁਰਵਿੰਦਰ ਸਿੰਘ ਕਿਲਾ ਰਾਏਪੁਰ, ਤੇਜਿੰਦਰ ਸਿੰਘ ਜਰਖੜ, ਅਜੀਤਪਾਲ ਸਿੰਘ ਨਾਰੰਗਵਾਲ, ਦਲਵੀਰ ਸਿੰਘ ਜਰਖੜ, ਬਾਬਾ ਰੁਲਦਾ ਸਿੰਘ, ਕੋਚ ਗੁਰਤੇਜ ਸਿੰਘ ਬੋੜਹਾਈ ਅਤੇ ਹੋਰ ਇਲਾਕੇ ਦੀਆਂ ਨਾਮੀ ਸ਼ਖਸੀਅਤਾਂ ਹਾਜ਼ਰ ਸਨ। ਗੁਰਸਤਿੰਦਰ ਸਿੰਘ ਪ੍ਰਗਟ ਨੇ ਦੱਸਿਆ ਕਿ ਓਲੰਪੀਅਨ ਪ੍ਰਿਥੀਪਾਲ ਹਾਕੀ ਫੈਸਟੀਵਲ ਦੇ ਆਖਰੀ ਲੀਗ ਗੇੜ ਦੇ ਮੈਚ 31 ਮਈ ਅਤੇ 1 ਜੂਨ ਨੂੰ ਖੇਡੇ ਜਾਣਗੇ  ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਭਾਰਤ ਵਿਕਾਸ ਪ੍ਰੀਸ਼ਦ ਭੀਖੀ ਵੱਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ ਗਿਆ।
Next articleਅਜ਼ਾਦ ਸਕਿਓਰਟੀ ਗਾਰਡਜ਼ ਯੂਨੀਅਨ ਦਾ ਹੋਇਆ ਗਠਨ।