ਫ਼ਰੀਦਕੋਟ (ਸਮਾਜ ਵੀਕਲੀ) ਅੱਜ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਦੇ ਰੋਜ ਗਾਰਡਨ ਵਿਚ ਸਕਿਓਰਟੀ ਗਾਰਡਜ਼ ਦੀ ਭਾਰੀ ਇਕੱਠ ਵਿਚ ਹੋਈ।ਜਿਸ ਵਿਚ ਸਹਿਮਤੀ ਨਾਲ ਪਰਦੀਪ ਸਿੰਘ ਭਾਊ ਪੱਖੀ ਕਲਾਂ ਜੀ ਨੂੰ ਪ੍ਰਧਾਨ ਥਾਪਿਆ ਗਿਆ। ਏਸੇ ਤਰਾਂ ਸਹਿਮਤੀ ਨਾਲ ਸਰਬਜੀਤ ਸਿੰਘ ਫਿੱਡੇ ਕਲਾਂ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਚਮੇਲੀ ਤੇ ਜੋਗਰਾਜ ਸਿੰਘ ਨੂੰ ਜਰਨਲ ਸਕੱਤਰ , ਗੁਰਵਿੰਦਰ ਸਿੰਘ ਤੇ ਮਹਾਵੀਰ ਸਿੰਘ ਮੀਤ ਪ੍ਰਧਾਨ,ਨਰਿੰਦਰ ਜੱਜਾ ਨੂੰ ਪ੍ਰੈਸ ਸਕੱਤਰ,ਪ੍ਰਦੀਪ ਮੱਕੜ ਤੇ ਵਿਜੇ ਸ਼ਰਮਾਂ ਨੂੰ ਕਾਨੂੰਨੀ ਸਲਾਹਕਾਰ, ਰਣਜੀਤ ਭਲੂਰ ਤੇ ਅਮਨਦੀਪ ਮਚਾਕੀ ਨੂੰ ਮੁੱਖ ਸਲਾਹਕਾਰ, ਗੁਰਭੇਜ ਸਿੰਘ ਢੁੱਡੀ , ਲੱਖਾ ਢੁੱਡੀ, ਲਲਿਤ ਕੁਮਾਰ ਨੂੰ ਸਲਾਹਕਾਰ ਚੁਣਿਆਂ ਗਿਆਂ। ਇਸ ਸਮੇ ਸਮੂਹ ਸਕਿਓਰਟੀ ਗਾਰਡਜ਼ ਵੱਲੋ ਮੰਗਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



