HOME ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵੱਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ ਗਿਆ।

ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵੱਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ ਗਿਆ।

2
ਭੀਖੀ    (ਸਮਾਜ ਵੀਕਲੀ)   ( ਕਮਲ ਜਿੰਦਲ)  ਭਾਰਤ ਵਿਕਾਸ ਪਰਿਸ਼ਦ ਭੀਖੀ ਵੱਲੋਂ ਸ਼ਿਵ ਮੰਦਿਰ ਭੀਖੀ ਵਿਖੇ ਖੁਸ਼ਹਾਲ ਜ਼ਿੰਦਗੀ ਜਿਉਣ ਲਈ ਈਵੈਂਟ ਕਰਵਾਇਆ ਗਿਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸੰਜੀਵ ਕੁਮਾਰ, ਰਕੇਸ਼ ਕੁਮਾਰ, ਭੀਮ ਸੈਨ ਸੇਵਾਦਾਰ ਰਾਮਬਾਗ ਕਮੇਟੀ ਭੀਖੀ ਅਤੇ ਸੰਸਥਾ ਦੇ ਪ੍ਰਧਾਨ ਡਾਕਟਰ ਗੁਰਤੇਜ ਸਿੰਘ ਚਹਿਲ ਅਤੇ ਸੰਸਥਾ ਦੇ ਸਰਪ੍ਰਸਤ ਮਾਸਟਰ ਬਿਰਜ ਲਾਲ ,ਅਸੋਕ ਜੈਨ ਜੀ ਅਤੇ ਵਾਈਸ ਪ੍ਰਧਾਨ ਪੁਰਸ਼ੋਤਮ ਕੁਮਾਰ ਜੀ, ਸੁਖਦੇਵ ਸਿੰਘ ਪ੍ਰਧਾਨ ਨਗਰ ਪੰਚਾਇਤ ,ਸਮੂਹ ਐਮ.ਸੀ ਅਤੇ ਮਹਿਲਾ ਵਿੰਗ ਦੀ ਪ੍ਰਧਾਨ ਸ਼ਵੇਤਾ ਸਿੰਗਲਾ ਵੱਲੋਂ ਜੋਤ ਜਲਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਰਾਸ਼ਟਰੀ ਗੀਤ ਗਾ ਕੇ ਕੀਤੀ ਗਈ। ਇਸ ਈਵੈਂਟ ਵਿੱਚ ਰਣਦੀਪ ਸਿੰਘ ਕੋਚ ਖੰਨਾ ਆਪਣੀ ਪੂਰੀ ਟੀਮ ਸਮੇਤ ਪਹੁੰਚੇ। ਰਣਦੀਪ ਸਿੰਘ ਹੈਲਥ ਕੋਚ ਵੱਲੋਂ ਪੰਜਾਬ ਦੇ ਅਲੱਗ ਅਲੱਗ ਸ਼ਹਿਰਾਂ ਅਤੇ ਪਿੰਡਾਂ ਵਿੱਚੋਂ ਪਹੁੰਚੇ 800 ਦੇ ਤਕਰੀਬਨ ਲੋਕਾ ਨੂੰ ਸਟੇਜ ਉੱਪਰ ਹੀ ਅਲੱਗ ਅਲੱਗ ਥਰੈਪੀਆ ਨੂੰ ਸਾਇੰਸਕਲੀ ਅਤੇ ਮੈਡੀਕਲੀ ਅਧਾਰਿਤ ਅਤੇ ਧਾਰਮਿਕ ਕਲੀ ਤੌਰ ਤੇ ਪਹੁੰਚੇ ਲੋਕਾਂ ਨੂੰ ਸਟੇਜ ਉੱਪਰ ਬੁਲਾ ਕੇ ਪ੍ਰੈਕਟੀਕਲੀ ਤੌਰ ਤੇ ਸਮਝਾਇਆ ਅਤੇ ਕਰਵਾਇਆ ਗਿਆ। ਹੈਲਥ ਕੋਚ ਵੱਲੋਂ ਆਪਣੀ ਪੂਰੀ ਮਿਊਜੀਕਲ ਟੀਮ ਅਜੇ ਕੁਮਾਰ ਆਦਿ ਨੇ ਸਿੰਗਿੰਗ ਥਰੈਪੀਆ ਨਾਲ ਟੈਂਨਸ਼ਨਾਂ ਅਤੇ ਦਿਮਾਗੀ ਤੌਰ ਤੇ ਪਰੇਸ਼ਾਨ ਲੋਕਾਂ ਅਤੇ ਪੂਰੇ ਪੰਡਾਲ ਨੂੰ ਫੁੱਲ ਟਾਈਮ ਖੁਸ਼ ਰੱਖਿਆ। ਇਸ ਟਾਈਮ ਸੈਕਟਰੀ ਰਾਜਕੁਮਾਰ ਸਿੰਗਲਾ, ਕੈਸ਼ੀਅਰ ਰੋਹਤਾਸ਼ ਕੁਮਾਰ ਸਿੰਗਲਾ ਅਤੇ ਰਕੇਸ਼ ਕੁਮਾਰ ਮਹਿਤਾ ਨੇ ਸੰਸਥਾ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਪੂਰਵਕ ਦੱਸਿਆ। ਇਸ ਤੋਂ ਇਲਾਵਾ ਸੰਸਥਾ ਦੇ ਅਹੁਦੇਦਾਰ ਮਾਸਟਰ ਰਵੀ ਕੁਮਾਰ ਸਿੰਘ, ਗਗਨਦੀਪ ਜਿੰਦਲ ,ਅਮਿਤ ਗੁਪਤਾ, ਸੰਜੀਵ ਕੁਮਾਰ, ਸੁਰੇਸ਼ ਕੁਮਾਰ ਸਿੰਗਲਾ ,ਸੁਖਦੇਵ ਸਿੰਘ, ਡਾਕਟਰ ਸੁਖਵਿੰਦਰ ਸਿੰਘ ਚਹਿਲ, ਟੋਨੀ ਕੁਮਾਰ, ਰਾਜੀਵ ਕੁਮਾਰ, ਚਿੰਕੂ ਸਿੰਗਲਾ, ਪ੍ਰਿੰਸ ਕੁਮਾਰ, ਵਿਵੇਕ ਜੈਨ ਬੱਬੂ, ਕੁਲਦੀਪ ਸਿੰਘ, ਰਾਮਪਾਲ ਕੁਮਾਰ ,ਰਾਮ ਸਿੰਘ ,ਬਰਿੰਦਰ ਕੁਮਾਰ ਜਿੰਦਲ ,ਰਕੇਸ਼ ਕੁਮਾਰ, ਵਰਿੰਦਰ ਪਾਲ ਲਵਲੀਨ ਕੁਮਾਰ ,ਡਾਕਟਰ ਅਜੇਵੀਰ ਸਿੰਘ, ਓਮ ਕਾਰ ਮਿੱਤਲ ਨੇ ਸੰਸਥਾ ਵੱਲੋਂ ਕੀਤੇ ਗਏ ਚਾਹ ਪਾਣੀ ਅਤੇ ਬਿਸਕੁਟ ਮੱਠੀ ਦੇ ਪ੍ਰਬੰਧ ਤੋਂ ਇਲਾਵਾ ਆਈਆਂ ਸੰਗਤਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਅਤੇ ਪੂਰਾ ਟਾਈਮ ਇਸ ਸਮਾਗਮ ਦੀ ਦੇਖਰੇਖ ਕੀਤੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article**ਆਰਥਰਾਈਟਿਸ ਨੂੰ ਸਮਝਣਾ:* (ਕਾਰਨ, ਚੁਣੌਤੀਆਂ ਅਤੇ ਹੱਲ)*
Next articleਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦਾ ਦੂਜਾ ਗੇੜ