ਦਿਖਿਆ ਜਾਂਦਾ ਨਹੀਂ

ਨੂਰਕਮਲ

(ਸਮਾਜ ਵੀਕਲੀ)

ਮੈਂ ਕੁਝ ਲਿਖਣਾ ਚਾਹੁੰਨਾ ਆ,
ਪਰ ਲਿਖਿਆ ਜਾਂਦਾ ਨਹੀਂ,
ਕਈਆਂ ਨੂੰ ਦਿਖਣਾ ਚਾਹੁੰਨਾ ਆ,
ਪਰ ਦਿਖਿਆ ਜਾਂਦਾ ਨਹੀਂ…

ਬੱਸ ਕਰ! ਬਹੁਤ ਹੋਇਆਂ ,
ਹੁਣ ਲੜਿਆ ਜਾਂਦਾ ਨਹੀਂ,
ਕਿਸਮਤ ਦੀ ਪੌੜੀ ਲੱਗੀ ,
ਪਰ ਚੜਿਆ ਜਾਂਦਾ ਨਹੀਂ…

ਮਨ ਦੇ ਹੰਝੂ ਕੇਰ ਕੇ ਹੁਣ,
ਰੋਇਆ ਵੀ ਜਾਂਦਾ ਨਹੀਂ,
ਪਹਿਲੇ ਨਹੀਂ ਵੱਡ ਹੋਏ,
ਨਵਾਂ ਬੋਇਆ ਜਾਂਦਾ ਨਹੀਂ….

ਯਾਂਦਾ ਦੇ ਚਾਦਰ ਦੀ ਗੱਠੜੀ,
ਸਭ ਕੋਲ ਵਿਛਾਈ ਜਾਂਦੀ ਨਹੀਂ,
ਰੂਹਾਂ ਬਥੇਰੀ ਰੁੱਸੀਆਂ ਨੇ ਬੱਸ!
ਹੁਣ ਮਨਾਈ ਜਾਂਦੀ ਨਹੀਂ….

ਮਨ ਦੀ ਵੀ ਕੀ ਦੱਸਾਂ ਹੁਣ,
ਵਹਿਮ ਜਿਹਾ ਜਾਂਦਾ ਨਹੀਂ,
ਲੋਕ ਬਥੇਰੇ ਨੇ ਇੱਥੇ ਸੱਜਣਾਂ!
ਪਰ ਆਪਣਾ ਕਿਹਾ ਜਾਂਦਾ ਨਹੀਂ…

ਦੋ-ਚਾਰ ਨੇ ਮੇਰੇ ਕੋਲ ਹੱਲੇ,
ਜਿਨਾ ਤੋ ਲੁਕਾਇਆ ਜਾਂਦਾ ਨਹੀਂ,
ਓਨਾ ਵੱਲੋਂ ਵੀ ਮੇਰੇ ਨਾਲ ਕਦੇ,
ਮਤਲਬ ਕਢਾਇਆ ਜਾਂਦਾ ਨਹੀੱ….

ਇੱਥੇ ਹੀ ਬੱਸ ਲੱਗਦੀ ਏ,
ਹੁਣ ਹੋਰ ਸੋਚਿਆ ਜਾਂਦਾ ਨਹੀਂ,
ਬਿਨਾ ਮਤਲਬ ਦੀਆ ਉਡਾਰਾਂ ਹਨ,
ਕੁਝ ਬੋਚਿਆ ਜਾਂਦਾ ਨਹੀਂ…

ਨੂਰਕਮਲ ਤੂੰ ਵੀ ਬਦਲ ਗਿਆ,
ਪਹਿਲਾ ਵਾਂਗ ਬਣਿਆਂ ਜਾਂਦਾ ਨਹੀਂ,
ਕਿਸੇ ਦੇ ਲਈ ਹੁਣ ਲੱਗਦਾ ਏ,
ਪਹਿਲਾ ਵਾਂਗ ਤਣਿਆ ਜਾਂਦਾ ਨਹੀਂ…..

ਨੂਰਕਮਲ

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਰਜ਼ੇ ਦੀ ਮਾਰ
Next articleਜਗਤ ਤਮਾਸ਼ਾ