HOME ਨਗਰ ਕੌਂਸਲ ਦੀਆਂ ਚੋਣਾਂ ਲਈ ਨਵੇਂ ਸਿਰੇ ਤੋਂ ਕੀਤੀ ਗਈ ਵਾਰਡਬੰਦੀ ਨੂੰ...

ਨਗਰ ਕੌਂਸਲ ਦੀਆਂ ਚੋਣਾਂ ਲਈ ਨਵੇਂ ਸਿਰੇ ਤੋਂ ਕੀਤੀ ਗਈ ਵਾਰਡਬੰਦੀ ਨੂੰ ਵਿਰੋਧੀ ਪਾਰਟੀਆਂ ਨੇ ਬਿਲਕੁਲ ਰੱਦ ਕਰ ਦਿੱਤਾ

ਰਾਏਕੋਟ,  (ਸਮਾਜ ਵੀਕਲੀ)  (ਗੁਰਭਿੰਦਰ  ਗੁਰੀ) ਨਗਰ ਕੌਂਸਲ ਦੀਆਂ ਚੋਣਾਂ ਲਈ ਨਵੇਂ ਸਿਰੇ ਤੋਂ ਕੀਤੀ ਗਈ ਵਾਰਡਬੰਦੀ ਨੂੰ ਵਿਰੋਧੀ ਪਾਰਟੀਆਂ ਜਿਵੇਂ ਕਾਂਗਰਸ, ਭਾਜਪਾ ਤੇ ਅਕਾਲੀ ਦਲ ਨੇ ਬਿਲਕੁਲ ਰੱਦ ਕਰ ਦਿੱਤਾ ਹੈ।ਇਸ ਮੌਕੇ ਸਾਬਕਾ ਨਗਰ ਕੌਂਸਲ ਪ੍ਰਧਾਨ ਅਮਨਦੀਪ ਸਿੰਘ ਗਿੱਲ ਨੇ ਕਿਹਾ ਕਿ ਵਾਰਡਬੰਦੀ ਨੂੰ ਲੋਕਤੰਤਰੀ ਢੰਗ ਨਾਲ ਨਾ ਕੀਤੇ ਜਾਣ ਕਰਕੇ ਅੱਜ ਵੱਡੀ ਗਿਣਤੀ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਆਪਣੇ ਇਤਰਾਜ ਦਰਜ ਕਰਵਾਏ ਹਨ। ਜਿਹਨਾਂ ਵਿੱਚ ਸਾਬਕਾ ਨਗਰ ਕੌਂਸਲ ਪ੍ਰਧਾਨ ਸਲਿਲ ਜੈਨ, ਕੌਂਸਲਰ ਬਲਜਿੰਦਰ ਸਿੰਘ ਰਿੰਪਾ, ਕੌਸਲਰ ਕਮਲਜੀਤ ਵਰਮਾਂ, ਕੌਂਸਲਰ ਰਾਜਿੰਦਰ ਸਿੰਘ ਰਾਜੂ, ਕੌਂਸਲਰ ਜਸਵੀਰ ਕੌਰ, ਸਾਬਕਾ ਕੌਂਸਲਰ ਰਾਜ ਕੁਮਾਰ, ਸਾਬਕਾ ਕੌਂਸਲਰ ਬੂਟਾ ਛਾਪਾ, ਸੱਤਪਾਲ ਸਿੰਘ ਸ਼ਾਮਲ ਹਨ।ਪ੍ਰਧਾਨ ਅਮਨਦੀਪ ਸਿੰਘ ਗਿੱਲ ਤੇ ਪ੍ਰਧਾਨ ਸਲਿਲ ਜੈਨ ਨੇ ਕਿਹਾ ਕਿ ਨਵੀਂ ਵਾਰਡਬੰਦੀ ਵਿੱਚ ਇੱਕਸਾਰਤਾ ਨਹੀਂ ਹੈ। ਕਈ ਵਾਰਡਾਂ ਵਿੱਚ ਵਸੋਂ ਘੱਟ ਵੱਧ ਦਰਜ ਕੀਤੀ ਗਈ ਹੈ। ਜਦੋਂ ਕਿ ਬਹੁਤੇ ਥਾਵਾਂ ‘ਤੇ ਰਾਖਵਾਕਰਨ ਠੀਕ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਕਈ ਥਾਵਾਂ ਤੇ ਸ਼ਹਿਰ ਅੰਦਰ ਐਸਸੀ ਵਰਗ ਦੀ ਗਿਣਤੀ ਜਿਆਦਾ ਹੈ, ਪਰ ਉਹਨਾਂ ਵਾਰਡਾਂ ਨੂੰ ਜਨਰਲ ਕਰ ਦਿੱਤਾ ਗਿਆ ਹੈ। ਜਦੋਂ ਕਿ ਜਿਹੜੇ ਵਾਰਡਾਂ ਵਿੱਚ ਜਨਰਲ ਵਰਗ ਦੀ ਵੋਟ ਵੱਧ ਹੈ ਉਹਨਾਂ ਨੂੰ ਰਾਖਵਾਂ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਸ਼ਹਿਰ ਦੀ ਵਾਰਡਬੰਦੀ ਭਗੋਲਿਕ ਤੌਰ ਤੇ ਵੀ ਸਹੀ ਨਹੀਂ ਹੈ ਤੇ ਵਾਰਡਾਂ ਮੂਲ ਰੂਪ ਵਿੱਚ ਬਦਲ ਦਿੱਤਾ ਗਿਆ ਹੈ। ਜਿਸ ਕਾਰਨ ਸ਼ਹਿਰ ਵਾਸੀਆਂ ਦੇ ਸਿਰਨਾਵੇਂ ਬਦਲ ਜਾਣ ਕਾਰਨ ਉਹਨਾਂ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਕਿਉਂਕਿ ਉਹਨਾਂ ਨੂੰ ਅਧਾਰ ਕਾਰਡ ਤੇ ਹੋਰ ਦਸਤਾਵੇਜ਼ਾਂ ਵਿੱਚ ਪਤਾ ਤਬਦੀਲ ਕਰਵਾਉੰਣਾ ਪਵੇਗਾ। ਇਤਰਾਜ ਦਰਜ ਕਰਾਉਣ ਵਾਲੇ ਆਗੂਆਂ ਨੇ ਕਿਹਾ ਕਿ ਨਵੀਂ ਵਾਰਡਅਬੰਦੀ ਵਿੱਚ ਸਪਸ਼ਟ ਤੌਰ ‘ਤੇ ਪੱਖਪਾਤ ਕੀਤਾ ਗਿਆ ਹੈ। ਅਮਨਦੀਪ ਸਿੰਘ ਗਿੱਲ ਨੇ ਕਿਹਾ ਕਿ ਵਾਰਡਬੰਦੀ ਕਮੇਟੀ ਵਿੱਚ ਵਿਰੋਧੀ ਪਾਰਟੀਆਂ ਦਾ ਕੋਈ ਨੁਮਾਇੰਦਾ ਨਹੀਂ ਲਿਆ ਗਿਆ ਜਿਸ ਕਾਰਨ ਸੱਤਾਧਾਰੀ ਧਿਰ ਨੇ ਆਪਣੇ ਅਨੁਸਾਰ ਵਾਰਡਬੰਦੀ ਕੀਤੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਫਲਤਾ ਹਾਸਲ ਕਰਨ ਵਿੱਚ ਦ੍ਰਿੜਤਾ, ਸਮਰਪਣ ਅਤੇ ਭਗਤੀ ਦੀ ਭੂਮਿਕਾ
Next articleਐਸਸੀਐਲ ਮੋਹਾਲੀ ਦੇ ਵਿਸਤਾਰ ਲਈ ਐਮ ਪੀ ਮਾਲਵਿੰਦਰ ਸਿੰਘ ਕੰਗ ਨੇ ਕੇਂਦਰ ‘ਤੇ ਬਣਾਇਆ ਦਬਾਅ,*ਕੇਂਦਰੀ ਮੰਤਰੀ ਨਾਲ਼ ਕੀਤੀ ਮੁਲਾਕਾਤ