ਫਿਲੌਰ,/ਅੱਪਰਾ (ਸਮਾਜ ਵੀਕਲੀ) ਦੀਪਾ-ਅੱਜ ਸਟੇਟ ਐਵਾਰਡੀ ਪੀਸ ਐਬੰਸਡਰ ਸਲੀਮ ਸੁਲਤਾਨੀ ਰਾਸ਼ਟਰੀ ਪ੍ਰਧਾਨ ਮੈਸੰਜਰ ਆਫ ਪੀਸ ਮਿਸ਼ਨ ਇੰਡੀਆ ਨੇ ਪੰਜਾਬ ਵਿੱਚ ਪਿਛਲੀ ਦਿਨੀ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਵਾਲੇ ਘਟਨਾ ਕ੍ਰਮ ਤੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਪੰਜਾਬ ਸਮੇਤ ਭਾਰਤ ਵਿੱਚ ਪਿਛਲੇ ਲੰਬੇ ਸਮੇਂ ਤੋਂ ਸ਼ਾਂਤੀ ਸਦਭਾਵ ਤੇ ਸਾਂਝੀਵਾਲਤਾ ਦੇ ਫਲਸਫੇ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਹਨ ਤੇ ਉਹ ਅੱਜ ਦੀ ਨੌਜਵਾਨ ਪੀੜੀ ਜੋ ਭਵਿੱਖ ਵਿੱਚ ਆਪਣੇ ਤੇ ਆਪਣੇ ਪਰਿਵਾਰ, ਸਮਾਜ, ਸੂਬੇ ਤੇ ਦੇਸ਼ ਲਈ ਇੱਕ ਜ਼ਿੰਮੇਵਾਰੀ ਦੀ ਭੂਮਿਕਾ ਨਿਭਾ ਸਕਦੇ ਹਨ, ਨੂੰ ਉਸ ਨਕਰਾਤਮਕ ਵਿਚਾਰ ਪ੍ਰਤੀ ਸੁਚੇਤ ਕਰਨਾ ਚਾਹੁੰਦੇ ਹਨ ਕਿ ਜੋ ਸਮਾਜਿਕ ਵੰਡ ਪਾਉ ਤੇ ਮਨੁੱਖਤਾ ਵਿਰੋਧੀ ਨਕਰਾਤਮਕ ਸੋਚ ਵਾਲੇ ਅਸਮਾਜਿਕ ਤੱਤ ਪੰਜਾਬ ਵਿਚ ਵੱਖਵਾਦ, ਅੱਤਵਾਦ ਤੇ ਪੱਖਵਾਦ ਨੂੰ ਫੈਲਾਉਣਾ ਚਾਹੁੰਦੇ ਹਨ ਤੇ ਉਹ ਆਪ ਵਿਦੇਸ਼ਾਂ ਵਿੱਚ ਬੈਠ ਕੇ ਆਲੀਸ਼ਾਨ ਜ਼ਿੰਦਗੀ ਬਤੀਤ ਕਰ ਰਹੇ ਹਨ ਤੇ ਅੰਤਰਰਾਸ਼ਟਰੀ ਕਾਨੂੰਨਾਂ ਦਾ ਸਹਾਰਾ ਲੈ ਕੇ ਸਾਡੇ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਅੰਦਾਜੀ ਕਰਨ ਦੇ ਮਕਸਦ ਨਾਲ ਨੌਜਵਾਨ ਪੀੜੀ ਦੇ ਜਜਬਾਤਾ ਨੂੰ ਭੜਕਾ ਕੇ ਉਨਾ ਨੂੰ ਪੈਸਿਆਂ ਆਦਿ ਦਾ ਲਾਲਚ ਦੇ ਕੇ ਉਨਾ ਤੋਂ ਸਮਾਜ ਤੇ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦਿਵਾਉਣ ਦੀ ਫਿਰਾਕ ਵਿਚ ਰਹਿੰਦੇ ਹਨ ਤੇ ਭੋਲੇ ਭਾਲੇ ਨੌਜਵਾਨ ਕਿਸੇ ਮਜਬੂਰੀ ਬਸ ਤੇ ਨਾ ਪੱਖੀ ਵਿਚਾਰਾ ਦੇ ਪ੍ਰਭਾਵ ਕਾਰਨ ਉਨਾ ਦੇ ਚੁੰਗਲ ਵਿਚ ਫਸ ਜਾਂਦੇ ਹਨ ਜਿਸ ਕਰਕੇ ਉੱਨਾਂ ਤੇ ਉਨਾ ਦੇ ਪਰਿਵਾਰ ਦਾ ਭਵਿੱਖ ਖਰਾਬ ਹੋ ਜਾਂਦਾ ਹੈ ਸੋ ਇਸ ਲਈ ਉਹ ਉੱਨਾਂ ਨੌਜਵਾਨਾਂ ਨੂੰ ਅਪੀਲ ਕਰਦੇ ਹਨ ਕਿ ਭਾਰਤ ਇੱਕ ਵਿਸ਼ਾਲ ਤੇ ਵਿਭਿੰਨਤਾਵਾਦੀ ਦੇਸ਼ ਹੈ ਜਿਸਦਾ ਆਪਣਾ ਇੱਕ ਸੰਵਿਧਾਨ ਹੈ ਤੇ ਵੱਡੀ ਲੋਕਤੰਤਰਿਕ ਪ੍ਰਕਿਰਿਆ ਹੈ ਜਿਸ ਤੇ ਸਾਨੂੰ ਮਾਣ ਹੈ ਤੇ ਹਰ ਇੱਕ ਨਾਗਰਿਕ ਨੂੰ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਆਪਣੀ ਗੱਲ ਕਰਨ ਦਾ ਹੱਕ ਹੈ ਤੇ ਨੌਜਵਾਨਾਂ ਨੂੰ ਇਸ ਵਿਵਸਥਾ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj