(ਸਮਾਜ ਵੀਕਲੀ)
ਢੱਗਾ: ਬਲਦ
ਡੰਨ: ਜੁਰਮਾਨਾ ਜਾਂ ਚੱਟੀ
ਢਹੇ ਚੜ੍ਹਨਾ: ਅੜਿਕੇ ਆ ਜਾਣਾ
ਝਾਟਾ: ਅਣਵਾਹੇ ਅਤੇ ਖਿੱਲਰੇ ਦਿਸਦੇ ਸਿਰ ਦੇ ਵਾਲ
ਝੰਜਟ: ਮੁਸ਼ਕਿਲ ਜਾਂ ਬਿਖੇੜਾ
ਡੁਸਕਣਾ: ਹਉਕੇ ਲੈ ਲੈ ਰੋਣਾ
ਬਿਪਤਾ: ਮੁਸੀਬਤ, ਔਕੜ, ਮੁਸ਼ਕਿਲ
ਬਾਨੀ: ਮੁੱਢ ਬੰਨਣ ਵਾਲਾ
ਲੋਥ: ਲਾਸ਼
ਝਾਵਾਂ: ਪੈਰਾਂ ਨੂੰ ਰਗੜ ਕੇ ਸਾਫ਼ ਕਰਨ ਵਾਲਾ ਪੱਕੀ ਮਿੱਟੀ ਤੋਂ ਬਣਾਇਆ ਟੁਕੜਾ
ਝੀਤ: ਦਰਵਾਜੇ ਆਦਿ ਦੇ ਵਿਚਲੀ ਉਹ ਵਿਰਲ, ਜਿਸ ਵਿੱਚੋਂ ਵੇਖਿਆ ਜਾ ਸਕਦਾ ਹੋਵੇ
ਝੁੱਟੀ: ਕਿਸੇ ਕੰਮ ਨੂੰ ਨਿਬੇੜਨ ਲਈ ਲਗਾਤਾਰਤਾ ਵਿੱਚ ਲਗਾਇਆ ਸਮਾਂ
ਛਾਬਾ: ਤੂਤ ਦੀਆਂ ਟਾਹਣੀਆਂ ਆਦਿ ਨਾਲ ਬਣਾਈ ਰੋਟੀਆਂ ਰੱਖਣ ਵਾਲੀ ਟੋਕਰੀ
ਟਪਲਾ: ਭੁਲੇਖਾ
ਤਾਪ: ਬੁਖਾਰ
ਤੋਟ: ਘਾਟ
ਤੋਸ਼ਾ: ਭੰਡਾਰ
ਤਮ੍ਹਾ: ਲਾਲਚ
ਦਦੇਹਸ: ਸਹੁਰੇ ਦੀ ਮਾਂ ਮ, ਦਾਦੀ ਸੱਸ
ਧਾੜਵੀ: ਲੁਟੇਰਾ, ਹਮਲਾਵਰ
ਧਾੜ: ਲੁਟੇਰਿਆਂ, ਹਮਲਾਵਰਾਂ ਦਾ ਗਿਰੋਹ
ਬੌਂਕੇ ਦਿਹਾੜੇ: ਔਖੇ ਵੇਲੇ, ਬੁਰੇ ਸਮੇਂ
ਹੇਜ: ਮੋਹ
ਜਾਤਕ: ਨਵ ਜੰਮਿਆ ਬੱਚਾ
ਝੇੜਾ: ਵਿਵਾਦ ਝਗੜਾ
ਫੜ੍ਹੀ: ਰਾਹ ਦੇ ਕਿਨਾਰੇ ਰੇਹੜੀ ਆਦਿ ਲਗਾ ਕੇ ਕੀਤੀ ਨਿੱਕੀ ਦੁਕਾਨਦਾਰੀ
ਘਣ: ਵੱਡਾ ਹਥੋੜਾ
ਖਿੱਦੋ: ਲੀਰਾਂ ਜਾ ਟਾਕੀਆਂ ਨੂੰ ਇਕੱਠੇ ਕਰ, ਉਹਨਾਂ ਨੂੰ ਮਜਬੂਤ ਧਾਗੇ ਨਾਲ ਸਿਉਂ ਕੇ ਤਿਆਰ ਕੀਤੀ ਲੀਰਾਂ ਦੀ ਗੇਂਦ
ਝਾਕ: ਆਸ
ਬੋਝਾ: ਜੇਬ
ਨਿਹਾਰਨਾ: ਪਿਆਰ ਨਾਲ ਤੱਕਣਾ
ਪਰਤ: ਕਿਸੇ ਚੀਜ਼ ਦੀ ਇੱਕ ਤਹਿ
ਦਾਨਾ: ਅਕਲ ਵਾਲਾ, ਸਮਝਦਾਰ
ਥੋਥਾ: ਖੋਖਲਾ
ਨੋਕ-ਝੋਕ: ਪਿਆਰ ਭਰੀ ਤਕਰਾਰ
ਠੇਠ: ਨਿਰੋਲ, ਖਾਲਸ, ਸ਼ੁੱਧ
ਜੇਠਾ: ਪਹਿਲਾ ਜਨਮਿਆ ਬੱਚਾ
ਮਹੀਨ: ਬਾਰੀਕ, ਪਤਲਾ
ਮਹਿਦੂਦ: ਕਿਸੇ ਹੱਦ ਤੱਕ ਸੀਮਿਤ
ਮੁਖ਼ਾਲਿਫ: ਵਿਰੋਧ ਕਰਨ ਵਾਲਾ
ਤਕੀਆ: ਸਿਰਹਾਣਾ
ਸੁੱਘੜ: ਸੁਚੱਜਾ, ਸਿਆਣਾ
ਮੜਕ: ਨਖਰਾ, ਆਕੜ
ਮਸਕਾ: ਚਾਪਲੂਸੀ
ਅਲਮਸਤ: ਬੇਪਰਵਾਹ
ਚੀੜ੍ਹਾ: ਸਖ਼ਤ
ਬਲਜੀਤ ਸਿੰਘ ਕਚੂਰਾ
ਮਮਦੋਟ, ਜਿਲ੍ਹਾ ਫਿਰੋਜਪੁਰ।
ਮੋ. ਨੰ. 9465405597


