HOME ਧਰਤੀ ਮਾਏ

ਧਰਤੀ ਮਾਏ

ਧੰਨਾ ਧਾਲੀਵਾਲ
 (ਸਮਾਜ ਵੀਕਲੀ)  
ਕੰਕਰੀਟ ਦੇ ਮਹਿਲ ਬਣਾਕੇ ਆਖਣ ਏਹ ਤਰੱਕੀ ਐ
ਕਿੱਥੇ ਬੈਠਣ ਵੱਢਤੇ ਜੰਗਲ ਰੁੱਖ ਨਾ ਲੱਭਣ ਕਾਵਾਂ ਨੂੰ
ਨਕਲਾਂ ਉਣੀਆਂ ਅਕਲਾਂ ਨੇ ਨਾ ਛੱਡਿਆ ਹਵਾ ਪਾਣੀ ਨੂੰ
ਕਚਰੇ ਦੇ ਨਾਲ਼ ਭਰ ਦਿੱਤਾ ਹੈ ਨੀਲੇ ਜਿਹੇ ਦਰਿਆਵਾਂ ਨੂੰ
ਬੰਦਾ ਅਪਣੇ ਲਾਲਚ ਖਾਤਰ ਕੁਦਰਤ ਨੂੰ ਉਜਾੜ ਰਿਹਾ
ਜੀਵ ਜੰਤ ਹੀ ਭੁਗਤ ਰਹੇ ਨੇ ਮੁਫ਼ਤ ਦੇ ਵਿਚ ਸਜਾਵਾਂ ਨੂੰ
ਸਿਰ ਦੇ ਉੱਤੇ ਬੋਝ ਸਮਝਦੇ ਪੜ੍ਹ ਲਿਖ ਲੋਕੀ ਮਾਪਿਆਂ ਨੂੰ
ਬਿਰਧ ਆਸ਼ਰਮ ਦੇ ਵਿਚ ਪੁੱਤਰ ਛੱਡ ਆਉਂਦੇ ਕੁਝ ਮਾਵਾਂ ਨੂੰ
ਬੇ ਮੌਸਮੀ ਅੱਜਕਲ੍ਹ ਤਾਹੀਓਂ ਅੰਨ੍ਹੀਂ ਝੱਖੜ੍ਹ ਝੁੱਲ੍ਹ ਰਹੇ
ਸੁੱਚਾ ਜੇ ਨਾ ਛੱਡਿਆ ਏਥੇ ਪਾਕ ਪਵਿੱਤਰ ਥਾਵਾਂ ਨੂੰ
ਧੰਨਿਆਂ ਅੰਦਰੋਂ ਟੁੱਟ ਜਾਂਦਾ ਹਾਂ ਹੋ ਜਾਵਾਂ ਖਾਮੋਸ਼ ਓਦੋਂ
ਢੇਰ ਉੱਤੋਂ ਮੈਂ ਖਾਂਦੀਆਂ ਤੱਕਾਂ ਜਦ ਲਿਫ਼ਾਫ਼ੇ ਗਾਵਾਂ ਨੂੰ
ਧੰਨਾ ਧਾਲੀਵਾਲ:-9878235714
Previous articleਪੰਜਾਬੀ ਦੇ ਵਿਸਰਦੇ ਜਾ ਰਹੇ ਸ਼ਬਦ
Next article‘ਮਿੰਨੀ ਕਹਾਣੀ