ਜਗਤਪੁਰਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਲਿਖਾਰੀ ਸਭਾ ਜਗਤਪੁਰ ਰਜਿ. ਦੀ ਸਮੂਹਿਕ ਮੈਂਬਰਾਂ ਦੀ ਮੀਟਿੰਗ, ਸਰਕਾਰੀ ਹਾਈ ਸਕੂਲ ਜਗਤਪੁਰ ਵਿਖੇ ਹੋਈ। ਇਸ ਮੀਟਿੰਗ ਵਿੱਚ ਲਿਖਾਰੀ ਸਭਾ ਜਗਤਪੁਰ ਦਾ ਇਨਸੀਗਨੀਆ/ਲੋਗੋ/ਨਿਸ਼ਾਨ ਅਤੇ ਲਿਖਾਰੀ ਸਭਾ ਜਗਤਪੁਰ ਰਜਿ. ਦਾ ਵਿਧਾਨ ਸਭਾ ਦੇ ਸਕੱਤਰ ਵੱਲੋਂ, ਸਭਾ ਦੇ ਬਾਕੀ ਮੈਂਬਰਾਂ ਨੂੰ ਸੁਣਿਆ ਗਿਆ। ਇਸ ਸਭਾ ਦੇ ਇਨਸਿਗਨੀਆਂ ਦੀ ਸਵੀਕ੍ਰਿਤੀ ਲੈਣ ਅਤੇ ਵਿਧਾਨ ਦੀ ਸਵੀਕ੍ਰਿਤੀ ਲੈਣ ਲਈ ਇਹ ਮੀਟਿੰਗ ਰੱਖੀ ਗਈ ਸੀ। ਇਸੇ ਦੌਰਾਨ ਸਭਾ ਦੀ ਇਸ ਮੀਟਿੰਗ ਵਿੱਚ ਬੈਠੇ ਬਾਕੀ ਮੈਂਬਰਾਂ ਨੇ ਵੀ ਸਭਾ ਦੇ ਵਿਧਾਨ ਅਤੇ ਲੋਗੋ ਨੂੰ ਲੈ ਕੇ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸੇ ਦੌਰਾਨ ਸਭਾ ਦੀ ਪਹਿਲੀ ਮੀਟਿੰਗ ਵਿੱਚ ਸੁਣਾਏ ਗਏ ਸਭਾ ਦੇ ਪੈਨਲ ਨੂੰ ਵੀ ਸੁਣਾਇਆ ਗਿਆ। ਇਸ ਮੀਟਿੰਗ ਵਿੱਚ ਹਾਜ਼ਰ ਕਵੀ ਦੋਸਤਾਂ ਵੱਲੋਂ ਆਪਣੀਆਂ ਕਵਿਤਾਵਾਂ ਨਾਲ ਹਾਜ਼ਰੀ ਲਗਵਾਈ ਗਈ। ਮੀਟਿੰਗ ਦੇ ਅੰਤ ਵਿੱਚ ਸਭਾ ਦੇ ਸਰਪ੍ਰਸਤ ਸਰਦਾਰ ਮਹਿੰਦਰ ਸਿੰਘ ਦੁਸਾਂਝ ਹੁਣਾਂ ਨੇ ਦੱਸਿਆ ਕਿ ਇਹ ਸਭਾ 1960 ਵਿੱਚ ਬਣਾਈ ਗਈ ਸੀ ਅਤੇ ਇਸ ਸਭਾ ਦੀ ਸ਼ੁਰੂਆਤ ਵੀ ਸਰਦਾਰ ਮਹਿੰਦਰ ਸਿੰਘ ਦੁਸਾਂਝ ਅਤੇ ਰਵਿੰਦਰ ਰਵੀ ਹੁਣਾ ਨੇ ਕੀਤੀ ਸੀ ਅਤੇ ਬਾਅਦ ਵਿੱਚ ਇਲਾਕੇ ਦੀਆਂ ਬਹੁਤ ਸਾਰੀਆਂ ਸਾਹਿਤਕ ਸੰਸਥਾਵਾਂ ਨੂੰ ਜਨਮ ਦਿੱਤਾ ਸੀ। ਇਸ ਸਭਾ ਵਿੱਚ ਸਮੇਂ ਸਮੇਂ ਤੇ ਵੱਖ-ਵੱਖ ਨਾਮਵਰ ਸ਼ਖਸੀਅਤਾਂ ਨੇ ਹਾਜ਼ਰੀ ਭਰੀ, ਜਿਨਾਂ ਵਿੱਚ ਸੰਤ ਰਾਮ ਉਦਾਸੀ, ਅਵਤਾਰ ਸਿੰਘ ਸੰਧੂ ਪਾਸ਼, ਸ਼ਿਵ ਕੁਮਾਰ ਬਟਾਲਵੀ ,ਪ੍ਰੋਫੈਸਰ ਮੋਹਨ ਸਿੰਘ, ਬਲਰਾਜ ਸਾਹਨੀ ਹੁਣਾਂ ਵਰਗੀਆਂ ਸ਼ਖਸ਼ੀਅਤਾਂ, ਇਸ ਸਭਾ ਵਿੱਚ ਹਾਜ਼ਰੀ ਭਰਦੀਆਂ ਰਹੀਆਂ ਅਤੇ ਕਿਸ ਤਰ੍ਹਾਂ ਸਭਾ ਦੀ ਸ਼ੁਰੂਆਤ ਕਰਦਿਆਂ ਹੋਇਆਂ ਵੱਖ ਵੱਖ ਸਮਾਗਮ ਉਲੀਕਦੇ ਅਤੇ ਕਿਸ ਤਰ੍ਹਾ ਪਿੰਡਾਂ ਦੇ ਆਮ ਲੋਕਾਂ ਦੀ ਮਦਦ ਨਾਲ ਉਹ ਸਮਾਗਮ ਸਿਰੇ ਚੜ੍ਹਾਏ ਜਾਂਦੇ। ਇਸ ਸਭਾ ਦੀ ਇਸ ਮੀਟਿੰਗ ਵਿੱਚ ਸਭਾ ਦੇ ਅੱਗੇ ਲਏ ਜਾਣ ਵਾਲੇ ਫੈਸਲਿਆਂ ਬਾਰੇ ਵੀ ਚਰਚਾ ਕੀਤੀ ਗਈ। ਇਸ ਮੀਟਿੰਗ ਵਿੱਚ ਲਿਖਾਰੀ ਸਭਾ ਜਗਤਪੁਰ ਦੇ ਸਰਪ੍ਰਸਤ ਸਰਦਾਰ ਮਹਿੰਦਰ ਸਿੰਘ ਦੁਸਾਂਝ, ਪ੍ਰਧਾਨ ਹਰਜਿੰਦਰ ਸਿੰਘ ਪੁਰੇਵਾਲ, ਉਪ ਪ੍ਰਧਾਨ ਦੀਪ ਜਗਤਪੁਰੀ, ਜਰਨਲ ਸਕੱਤਰ ਨੂਰਕਮਲ, ਉਪ ਸਕੱਤਰ ਇਕਬਾਲ ਸਿੰਘ, ਆਡੀਟਰ ਦੀਪ ਸ਼ੇਰਗਿੱਲ, ਕਾਰਜਕਾਰਨੀ ਕਮੇਟੀ ਦੇ ਮੈਂਬਰਾਂ ਵਿੱਚੋਂ ਨਿਤਿਨ ਸਿੰਘ, ਗੁਰਪ੍ਰੀਤ ਸਿੰਘ ਤੇ ਜਸਵਿੰਦਰ ਭਟੋਆ ਅਤੇ ਮਨਦੀਪ ਮਨਸੂਹਾ ਰੋਪੜ, ਮਾਸਟਰ ਸੰਤੋਖ ਸਿੰਘ ਸੁੰਢ, ਅਜੈਬ ਸਿੰਘ (ਯੂਕੇ ਤੋਂ) ਅਤੇ ਲੇਖਰਾਜ ਲੇਖਾ ਆਦਿ ਹਾਜ਼ਿਰ ਰਹੇ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



