HOME 12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਦਾ ਭਾਰਤ ਅਮਰੀਕਾ ਮੁਕਤ ਵਪਾਰ ਤੇ...

12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਦਾ ਭਾਰਤ ਅਮਰੀਕਾ ਮੁਕਤ ਵਪਾਰ ਤੇ ਹੋ ਰਿਹਾ ਹਾਂ ਪੱਖੀ ਅਸਰ

2
ਨਵਾਂਸ਼ਹਿਰ /ਕਾਠਗੜ੍ਹ,  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ )12 ਫਰਵਰੀ ਦੀ ਸਫਲ ਦੇਸ਼ ਵਿਆਪੀ ਹੜਤਾਲ ਨੇ ਨਵਾਂ ਇਤਿਹਾਸ ਸਿਰਜਿਆ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਅੱਜ ਇੱਥੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ  ਕਿਹਾ ਕਿ ਇਸ ਹੜਤਾਲ ਨੇ ਸਾਬਤ ਕਰ ਦਿੱਤਾ ਹੈ ਕਿ ਭਾਰਤ ਦੀ ਕਿਰਤੀ ਧਿਰ ਆਪਣੇ ਲੋਕਾਂ ਦੇ ਹਿੱਤ ਵਿੱਚ ਖੜੀ ਹੈ ਅਤੇ ਕੇਂਦਰ ਸਰਕਾਰ ਦੇ ਹਰ ਲੋਕ ਵਿਰੋਧੀ ਫੈਸਲੇ ਦਾ ਡੱਟ ਕੇ ਵਿਰੋਧ ਕਰਨ ਦੇ ਸਮਰੱਥ ਹੈ। ਉਹਨਾਂ ਕਿਹਾ ਕਿ ਭਾਰਤੀ ਹਾਕਮਾਂ ਨੂੰ ਸਾਮਰਾਜ ਨਿਰਦੇਸ਼ਤ ਕਾਰਪੋਰੇਟ ਦੇ ਹਿੱਤ ਦੀਆਂ ਨੀਤੀਆਂ ਨੂੰ ਵਿਰਾਮ ਲਗਾਉਣਾ ਪਵੇਗਾ।         ਭਾਰਤ ਅਮਰੀਕਾ ਵਪਾਰ ਡੀਲ ਦਾ ਜ਼ਿਕਰ ਕਰਦੇ ਹੋਏ ਸਾਥੀ ਰਾਣਾ ਨੇ ਕਿਹਾ ਕਿ ਇਹ ਡੀਲ ਅਮਰੀਕਨ ਸਾਮਰਾਜ ਦੇ ਹਿੱਤ ਵਿੱਚ ਹੈ ਅਤੇ ਭਾਰਤ ਦੇ ਕਿਸਾਨ ਮਜ਼ਦੂਰ ਅਤੇ ਮੁਲਾਜ਼ਮ ਵਰਗ ਦੇ ਵਿਰੋਧ ਵਿੱਚ ਹੈ। 12 ਫਰਵਰੀ ਦੀ ਆਮ ਹੜਤਾਲ ਨੇ ਅਮਰੀਕਨ ਸਾਮਰਾਜ ਨੂੰ ਵੀ ਸਾਵਧਾਨ ਕੀਤਾ ਹੈ ਜਿਸ ਸਦਕਾ ਅਮਰੀਕਾ ਨੇ ਆਪਣੀ ਦੂਜੀ ਫੈਕਟ ਫਾਇਡਿੰਗ ਸੂਚੀ ਜਾਰੀ ਕਰਕੇ ਸਮਝੌਤੇ ਦੀਆਂ ਸ਼ਰਤਾਂ ਵਿੱਚ ਕੁੱਝ ਨਰਮੀ ਕੀਤੀ ਹੈ।। ਪਹਿਲੀ ਸੂਚੀ ਵਿੱਚ ਕਿਹਾ ਗਿਆ ਸੀ ਕਿ ਭਾਰਤ  ਨੇ ਪੰਜ ਸਾਲਾਂ ਵਿੱਚ 45 ਲੱਖ ਕਰੋੜ ਰੁਪਏ ਦਾ ਸਮਾਨ ਆਯਾਤ ਕਰਨ ਦਾ ਵਾਅਦਾ ਕੀਤਾ ਹੈ, ਹੁਣ 12 ਤਰੀਕ ਦੀ ਫੈਕਟ ਸੂਚੀ ਵਿੱਚ ਕਿਹਾ ਗਿਆ ਹੈ ਕਿ ਭਾਰਤ ਨੇ ਇੱਛਾ ਜਾਹਿਰ ਕੀਤੀ ਹੈ। ਇਸੇ ਤਰ੍ਹਾਂ ਨਵੀਂ ਸੂਚੀ ਵਿੱਚ ਦਾਲਾਂ ਦਾ ਜ਼ਿਕਰ ਵੀ ਹਟਾ ਦਿੱਤਾ ਗਿਆ ਹੈ, ਹੜਤਾਲ ਦਾ ਹੀ ਅਸਰ ਹੈ ਕਿ ਡਿਜੀਟਲ ਸਰਵਿਸ ਟੈਕਸ ਹਟਾਉਣ ਵਾਲੀ ਗੱਲ ਵੀ ਨਵੀਂ ਫੈਕਟ ਸੂਚੀ ਵਿੱਚ ਖਤਮ ਕਰ ਦਿੱਤੀ ਹੈ। ਸਾਥੀ ਰਾਣਾ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਸਾਮਰਾਜੀ ਦਬਾਅ ਹੇਠ ਲਏ ਗਏ ਸਾਰੇ ਫੈਸਲੇ ਵਾਪਸ ਕਰੇ ਨਹੀਂ ਤਾਂ ਇੱਕ ਵਿਸ਼ਾਲ ਇਕਮੁੱਠ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article*ਮੈਡੀਕਲ ਪ੍ਰੈਕਟੀਸ਼ਨਰਜ਼ “ਬਲਾਕ ਰਾਹੋਂ” ਨੇ 14 ਫ਼ਰਵਰੀ ਨੂੰ ਮਨਾਇਆ “ਬਲੈਕ ਡੇ”*
Next article38ਵੀਆਂ ਜਰਖੜ ਮਾਡਰਨ ਮਿੰਨੀ ਉਲਿੰਪਕ ਖੇਡਾਂ ਦਾ ਰੰਗਾ-ਰੰਗ ਹੋਇਆ ਆਗਾਜ਼