HOME *ਮੈਡੀਕਲ ਪ੍ਰੈਕਟੀਸ਼ਨਰਜ਼ “ਬਲਾਕ ਰਾਹੋਂ” ਨੇ 14 ਫ਼ਰਵਰੀ ਨੂੰ ਮਨਾਇਆ “ਬਲੈਕ ਡੇ”*

*ਮੈਡੀਕਲ ਪ੍ਰੈਕਟੀਸ਼ਨਰਜ਼ “ਬਲਾਕ ਰਾਹੋਂ” ਨੇ 14 ਫ਼ਰਵਰੀ ਨੂੰ ਮਨਾਇਆ “ਬਲੈਕ ਡੇ”*

ਨਵਾਂਸ਼ਹਿਰ/ਰਾਹੋਂ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਮੈਡੀਕਲ ਪ੍ਰੈਕਟੀਸ਼ਨਰਜ਼ ਬਲਾਕ ਰਾਹੋਂ ਦੀ ਮੀਟਿੰਗ,ਡਾ.ਕੁਲਵਿੰਦਰ ਸਿੰਘ ਦੀ ਪ੍ਰਧਾਨਗੀ ਵਿੱਚ,ਏ.ਜੇ ਡੈਂਟਲ ਕਲੀਨਿਕ ਤੇ ਰਾਹੋਂ ਵਿਖ਼ੇ ਹੋਈ, ਮੀਟਿੰਗ ਦੇ ਸ਼ੁਰੂ ਵਿੱਚ 14 ਫ਼ਰਵਰੀ 2019 ਨੂੰ,ਪੁਲਵਾਮਾਂ ਜੰਮੂ ਕਸ਼ਮੀਰ ਆਂਤਕੀ ਹਮਲੇ ਨਾਲ਼ ਮਾਰੇ ਗਏ CRPF ਦੇ 40 ਜਵਾਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ,2 ਮਿੰਟ ਦਾ ਮੌਨ ਰੱਖਿਆ ਗਿਆ ਅਤੇ ਜਵਾਨਾਂ ਨਾਲ਼ ਹੋਈ ਅਣਹੋਣੀ ਨੂੰ ਯਾਦ ਕਰਦੇ ਬਲੈਕ ਡੇ ਦੇ ਤੌਰ ਤੇ ਮਨਾਇਆ ਗਿਆ। ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜ਼ਾਬ,ਜ਼ਿਲ੍ਹਾ ਨਵਾਂਸ਼ਹਿਰ ਵਲੋਂ,30 ਜਨਵਰੀ ਨੂੰ,ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਮੌਕੇ,ਰਿਲੀਜ਼ ਕੀਤੇ ਐਸੋਸੀਏਸ਼ਨ ਦੇ ਕੈਲੰਡਰ,ਜ਼ਿਲ੍ਹਾ ਚੇਅਰਮੈਨ ਡਾ.ਟੇਕ ਚੰਦ ਸੈਣੀ ਵਲੋਂ,ਮੀਟਿੰਗ ਵਿੱਚ,ਸਭ ਸਾਥੀਆਂ ਨੂੰ ਸੌਂਪ ਦਿੱਤੇ ਗਏ। ਬਲਾਕ ਪ੍ਰਧਾਨ ਡਾ.ਕੁਲਵਿੰਦਰ ਨੇ ਦੱਸਿਆ,ਪਿੰਡ ਬੇਗ਼ਮਪੁਰ ਨਵਾਂਸ਼ਹਿਰ ਵਿਖ਼ੇ,ਜ਼ਿਲ੍ਹੇ ਵਲੋਂ 22 ਫ਼ਰਵਰੀ ਦਿਨ ਐਤਵਾਰ ਨੂੰ,ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ,ਮੁਫ਼ਤ ਮੈਡੀਕਲ ਕੈਂਪ ਅਤੇ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਜਾਵੇਗਾ,ਜਿਸ ਵਿੱਚ ਬਲਾਕ ਰਾਹੋਂ ਦੇ ਡਾਕਟਰ ਸਾਥੀ ਵੀ ਆਪਣੀਆਂ ਮੁਫ਼ਤ ਸੇਵਾਵਾਂ ਦੇਣਗੇ। ਡਾ.ਬਿਮਲ ਕੁਮਾਰ ਨੇ ਕਿਹਾ,12 ਫ਼ਰਵਰੀ 2026 ਨੂੰ,ਟਰੇਡ ਯੂਨੀਅਨਾਂ ਵਲੋਂ ਨਵਾਂਸ਼ਹਿਰ ਵਿਖ਼ੇ,ਭਾਰਤ ਬੰਦ ਦੀ ਹੜਤਾਲ ਵਿੱਚ,ਭਰਾਤਰੀ ਜੱਥੇਬੰਦੀਆਂ ਨਾਲ਼,ਜਿਲ੍ਹਾ ਅਤੇ ਰਾਹੋਂ ਬਲਾਕ ਨੇ ਹਿੱਸਾ ਲਿਆ ਅਤੇ ਸੈਂਟਰ ਦੇ ਖ਼ੇਤੀ ਵਿਰੋਧੀ ਕਾਲੇ ਕਾਨੂੰਨਾਂ ਦਾ ਸਖ਼ਤ ਸ਼ਬਦਾਂ ਵਿੱਚ ਵਿਰੋਧ ਕੀਤਾ,ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਇਹਨਾਂ ਕਾਲੇ ਕਨੂੰਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ। ਚੇਅਰਮੈਨ ਡਾ.ਸੁਰਿੰਦਰ ਸਿੰਘ ਨੇ,ਸਿਵਿਲ ਹਸਪਤਾਲ ਰਾਹੋਂ ਵਲੋਂ,ਬਲਾਕ ਰਾਹੋਂ ਦੇ ਕੁਝ ਕਲੀਨਿਕਾਂ ਤੇ ਜਾ ਕੇ,ਡਾਕਟਰ ਸਾਥੀਆਂ ਨੂੰ ਪ੍ਰੇਸ਼ਾਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ,ਇਸ ਵਿਸ਼ੇ ਵਿੱਚ ਬਲਾਕ ਰਾਹੋਂ ਦੀ,ਜ਼ਿਲ੍ਹਾ ਕਮੇਟੀ ਨਾਲ਼ ਹੋਈ ਵਿਸ਼ੇਸ਼ ਮੀਟਿੰਗ ਵਿੱਚ ਲਏ ਫ਼ੈਸਲੇ ਬਾਰੇ ਦੱਸਦੇ,ਡਾ. ਸੁਰਿੰਦਰ ਨੇ ਜ਼ਿਲ੍ਹਾ ਪ੍ਰਧਾਨ ਡਾ.ਕਸ਼ਮੀਰ ਸਿੰਘ ਢਿੱਲੋਂ ਦੇ ਬਿਆਨਾਂ ਨੂੰ ਸਾਂਝਾ ਕੀਤਾ,ਅਤੇ ਕਿਹਾ ਕਿ ਨਸ਼ਾ ਵੇਚਣਾਂ,ਭਰੁਣ ਹੱਤਿਆ ਨਾਲ਼ ਸਬੰਧਿਤ ਦਵਾ,ਅਤੇ ਹੋਰ ਬੈਨ ਹੋਈਆਂ ਦਵਾਈਆਂ ਨਾਲ਼ ਪ੍ਰੈਕਟਿਸ ਕਰਨ ਦਾ ਐਸੋਸੀਏਸ਼ਨ ਸਖ਼ਤ ਵਿਰੋਧ ਕਰਦੀ ਹੈ,ਪਰ ਜੇ ਇਹਨਾਂ ਤੋਂ ਇਲਾਵਾ,ਪ੍ਰਸ਼ਾਸਨ ਝੂਠਾ ਮਸਲਾ ਬਣਾਕੇ,ਸਾਡੇ ਕਿਸੇ ਮੈਂਬਰ ਨੂੰ,ਤੰਗ ਪ੍ਰੇਸ਼ਾਨ ਕਰੇਗਾ,ਤਾਂ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ,ਅਸੀਂ ਬੇਮਤਲਬ ਪ੍ਰੇਸ਼ਾਨ ਕਰਨ ਵਾਲ਼ੇ ਸਰਕਾਰੀ ਤੰਤਰ ਦਾ ਸਖ਼ਤ ਵਿਰੋਧ ਕਰਦੇ ਆਏ ਹਾਂ,ਅਤੇ ਕਰਦੇ ਰਹਾਂਗੇ। ਅਖੀਰ ਵਿੱਚ ਬਲਾਕ ਪ੍ਰਧਾਨ ਡਾ.ਕੁਲਵਿੰਦਰ ਸਿੰਘ ਵਲੋਂ,ਬਲਾਕ ਦੇ ਸਾਰੇ ਸਾਥੀਆਂ ਨੂੰ,ਮਹਾ ਸ਼ਿਵਰਾਤਰੀ ਦੀਆਂ ਵਧਾਈਆਂ ਦਿੱਤੀਆਂ ਗਈਆਂ ਅਤੇ ਸਭ ਸਾਥੀਆਂ ਲਈ ਭੋਲੇ ਨਾਥ ਜੀ ਦੀ ਕ੍ਰਿਪਾ ਪ੍ਰਾਪਤੀ ਦੀ ਕਾਮਨਾ ਕਰਦੇ ਮੀਟਿੰਗ ਸੰਪੰਨ ਕੀਤੀ ਗਈ। ਇਸ ਮੌਕੇ ਡਾ.ਟੇਕ ਚੰਦ ਸੈਣੀ,ਡਾ.ਬਿਮਲ ਕੁਮਾਰ,ਡਾ.ਕੁਲਵਿੰਦਰ ਸਿੰਘ,ਡਾ.ਸੁਰਿੰਦਰ ਸਿੰਘ,ਡਾ.ਤਰਸੇਮ, ਡਾ, ਰਣਜੀਤ ਸਿੰਘ,ਡਾ.ਰਜਵਿੰਦਰ ਕੌਰ,ਡਾ.ਗੁਰਮੀਤ ਕੌਰ,ਡਾ.ਲਖਵਿੰਦਰ ਸਿੰਘ,ਡਾ.ਰਮਨਦੀਪ,ਡਾ.ਰਮਨਪ੍ਰੀਤ,ਡਾ.ਅਜ਼ਮੇਰ,ਡਾ.ਯਸ਼ਪਾਲ,ਡਾ.ਜਗਤਾਰ ਰਾਮ,ਡਾ.ਸੰਜੇ ਕੁਮਾਰ,ਡਾ. ਜਗਜੀਤ,ਡਾ.ਨਿਰਮਲ,ਡਾ.ਅਮਨਦੀਪ ਕੌਰ,ਡਾ.ਬਿੱਟੂ,ਡਾ. ਪਰਮਿੰਦਰ ਸਿੰਘ ਆਦਿ ਮੌਜੂਦ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਗੰਨੇ ਦੀ ਭਰੀ ਟਰਾਲੀ ਨੈਸ਼ਨਲ ਹਾਈਵੇ ਦੇ ਵਿਚਕਾਰ ਪਲਟੀ।
Next article12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਦਾ ਭਾਰਤ ਅਮਰੀਕਾ ਮੁਕਤ ਵਪਾਰ ਤੇ ਹੋ ਰਿਹਾ ਹਾਂ ਪੱਖੀ ਅਸਰ