HOME 38ਵੀਆਂ ਜਰਖੜ ਮਾਡਰਨ ਮਿੰਨੀ ਉਲਿੰਪਕ ਖੇਡਾਂ ਦਾ ਰੰਗਾ-ਰੰਗ ਹੋਇਆ ਆਗਾਜ਼

38ਵੀਆਂ ਜਰਖੜ ਮਾਡਰਨ ਮਿੰਨੀ ਉਲਿੰਪਕ ਖੇਡਾਂ ਦਾ ਰੰਗਾ-ਰੰਗ ਹੋਇਆ ਆਗਾਜ਼

1

ਉਦਘਾਟਨੀ ਸਮਾਰੋਹ ਬੇਹੱਦ ਲਾਜਵਾਬ ਹੋਰ ਨਿੱਬੜਿਆ, ਮੰਤਰੀ ਸੌਂਧ ਵੱਲੋਂ 10 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਜੀਐਸਟੀ ਟਰੱਕ ਪਰਮਿਟ ਯੂਐਸਏ, ਕੋਕਾ ਕੋਲਾ, ਏਵਨ ਸਾਈਕਲ, ਪੈਟਰੋਲੀਅਮ ਬੋਰਡ ਵੱਲੋਂ ਸਪਾਂਸਰ 38 ਵੀਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ ਦਾ ਅੱਜ ਰੰਗਾ-ਰੰਗ ਆਗਾਜ਼ ਹੋਇਆ। ਵੱਖ-ਵੱਖ ਕੰਪਨੀਆਂ ਨੇ ਜਰਖੜ ਖੇਡ ਸਟੇਡੀਅਮ ਨੂੰ ਇੱਕ ਨਵ ਵਿਆਹੀ ਦੁਹਲਨ ਵਾਂਗ ਸਜਾਇਆ ਹੋਇਆ ਬਹੁਤ ਹੀ ਕਾਬਲੇ ਤਾਰੀਫ਼ ਸੀ। ਅੱਜ 38ਵੀਆਂ ਮਾਡਰਨ ਪੇਂਡੂ ਮਿੰਨੀ ਉਲੰਪਿਕ ਜਰਖੜ ਖੇਡਾਂ ਦਾ ਉਦਘਾਟਨ ਵਿਧਾਇਕ ਜੀਵਨ ਸਿੰਘ ਸੰਗੋਵਾਲ ਹਲਕਾ ਗਿੱਲ , ਮਲਕੀਤ ਸਿੰਘ ਥਿੰਦ ਚੇਅਰਮੈਨ ਪੱਛੜੀਆਂ ਸ਼੍ਰੇਣੀਆਂ ਪੰਜਾਬ ਸਰਕਾਰ, ਪ੍ਰੀਤਮ ਸਿੰਘ ਗਰੇਵਾਲ ਕੈਬਨਿਟ ਰੈਂਕ ਹੰਸਲੋ ਯੂ ਕੇ, ਸ਼੍ਰੀਮਤੀ ਅਜਮੇਰ ਕੌਰ ਯੂ.ਕੇ. ਹੋਰਾਂ ਨੇ ਕੀਤਾ। ਦੁਪਹਿਰ ਦੇ ਸੈਸ਼ਨ ਵਿੱਚ ਵਿਧਾਇਕ ਗੁਰਿੰਦਰ ਸਿੰਘ ਗੈਰੀ ਵੜਿੰਗ ਅਮਲੋਹ ਅਤੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਮੁੱਖ ਮਹਿਮਾਨ ਵਜੋਂ ਪੁੱਜੇ। ਜਦ ਕਿ ਸ਼ਾਮ ਦੇ ਸੈਸ਼ਨ ਵਿੱਚ ਤਰਨਪ੍ਰੀਤ ਸਿੰਘ ਸੌਂਧ ਕੈਬਨਿਟ ਮੰਤਰੀ ਪੰਜਾਬ ਸਰਕਾਰ ਨੇ ਮੁੱਖ ਮਹਿਮਾਨ ਵਜੋਂ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ । ਇਸ ਮੌਕੇ ਕੈਬਨਿਟ ਮੰਤਰੀ ਸੌਂਧ ਸਾਹਿਬ ਨੇ ਜਰਖੜ ਸਟੇਡੀਅਮ ਅਤੇ ਹਾਕੀ ਅਕੈਡਮੀ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਜਰਖੜ ਟਰੱਸਟ ਨੂੰ 10 ਲੱਖ ਰੁਪਏ ਦੀ ਗ੍ਰਾਂਟ 2 ਪੜਾਵਾਂ ਵਿੱਚ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸਾਰੇ ਮਹਿਮਾਨਾਂ ਨੇ ਵੱਖ-ਵੱਖ ਸਕੂਲਾਂ ਅਤੇ ਖਿਡਾਰੀਆਂ ਦੇ ਮਾਰਚ ਪਾਸਟ ਤੋਂ ਸਲਾਮੀ ਲਈ ਅਤੇ ਹਲਕਾ ਗਿੱਲ ਦੇ ਵਿਧਾਇਕ ਨੇ ਖੇਡਾਂ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਮੌਕੇ ਵੱਖ- ਵੱਖ ਸਕੂਲਾਂ ਵੱਲੋਂ ਪੇਸ਼ ਕੀਤਾ ਸੱਭਿਆਚਾਰ ਪ੍ਰੋਗਰਾਮ ਵਿਲੱਖਣ ਸੀ। ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਪੰਜਾਬੀ ਗੀਤਾਂ ਤੇ ਆਪਣੀ ਕੋਰੀਆਈ ਗਰਾਫੀ ਅਤੇ ਡਰੈਗਨ ਅਕੈਡਮੀ ਲੁਧਿਆਣਾ ਦੇ ਬੱਚਿਆਂ ਨੇ ਆਪਣੀ ਕਲਾਕਾਰੀ ਨਾਲ ਦਰਸ਼ਕਾਂ ਦਾ ਮਨ ਮੋਹਿਆ।ਇਸ ਮੌਕੇ ਜਰਖੜ ਖੇਡਾਂ ਦੇ ਚੈਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ । ਅੱਜ ਹਾਕੀ ਸਬ ਜੂਨੀਅਰ ਵਰਗ ਵਿੱਚ ਜਰਖੜ ਅਕੈਡਮੀ ਨੇ ਕਿਲ੍ਹਾ ਰਾਇਪੁਰ ਨੂੰ 6-1 ਨਾਲ ਚਚਰਾੜੀ ਨੇ ਤੇਹਿੰਗ ਵਿਚਕਾਰ ਮੈਚ 3-3 ਗੋਲਾਂ ਤੇ ਬਰਾਬਰ, ਰਾਮਪੁਰ ਛੰਨਾ ਨੇ ਸਾਜਲੀ ਨੂੰ 3-1 ਨਾਲ, ਜਗਤਾਰ ਇਲੈਵਨ ਨੇ ਸੰਗਰੂਰ ਨੂੰ 3-2 ਨਾਲ ਹਰਾਇਆ। ਜਦਕਿ ਕੁੜੀਆਂ ਦੇ ਵਰਗ ਵਿੱਚ ਪੀਆਈਐਸ ਬਠਿੰਡਾ ਨੇ ਮੁੰਡੀਆਂ ਕਲਾਂ ਨੂੰ 3-0 ਨਾਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਲੁਧਿਆਣਾ ਕੋਚਿੰਗ ਸੈਂਟਰ ਨੂੰ 4-0 ਨਾਲ, ਲਵਲੀ ਯੂਨੀਵਰਸਿਟੀ ਨੇ ਜਰਖੜ ਅਕੈਡਮੀ ਨੂੰ 4-2 ਨਾਲ ਹਰਾ ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ । ਹਾਕੀ ਸੀਨੀਅਰ ਮੁੰਡਿਆਂ ਦੇ ਵਰਗ ਵਿੱਚ ਜਲੰਧਰ ਅਤੇ ਕਿਲਾ ਰਾਏਪੁਰ ਵਿਚਕਾਰ ਮੈਚ 5-5 ਗੋਲਾਂ ਤੇ ਬਰਾਬਰ ਖੇਡਿਆ ਗਿਆ ਜਦ ਕਿ ਲਵਲੀ ਯੂਨੀਵਰਸਿਟੀ ਜਲੰਧਰ ਨੇ ਅਮਰਗੜ੍ਹ ਨੂੰ 3-1 ਨਾਲ ਹਰਾਇਆ। ਫੁੱਟਬਾਲ ਮੁੰਡਿਆਂ ਦੇ ਵਰਗ ਵਿੱਚ ਭੈਣੀ ਅਰੋੜਾ ਨੇ ਆਂਡਲੂ ਨੂੰ 1-0 ਨਾਲ, ਤਲਵੰਡੀ ਰਾਏ ਨੇ ਬੁਟਹਾਰੀ ਨੂੰ 3-0,  ਭੁੱਟਾ ਨੇ  ਐਤੀਆਣਾ ਨੂੰ 3-0, ਗਗੜਾ ਨੇ ਭੋਗੀਵਾਲ ਨੂੰ 3-1, ਗੁਜਰਵਾਲ ਨੇ ਸੀਲੋਂ ਨੂੰ 3-0, ਘਵੱਦੀ ਨੇ ਗਿੱਲ ਨੂੰ 2-1 ਨਾਲ ਹਰਾਇਆ। ਕੁੜੀਆਂ ਦੇ ਵਰਗ ਵਿੱਚ ਰੱਸਾਕਸੀ ਦੇ ਵਿੱਚ ਦਸਮੇਸ਼ ਪਬਲਿਕ ਸਕੂਲ ਕੈਡ ਨੇ ਵਰਲਡ ਮਲੇਨੀਅਮ ਰਣਜੀਤ ਐਵੀਨਿਊ ਨੂੰ ਹਰਾਇਆ। ਇਸ ਮੌਕੇ ਡਾਬਰ ਕੰਪਨੀ ਅਤੇ ਕੋਕਾ ਕੋਲਾ ਵੱਲੋਂ ਖਿਡਾਰੀਆਂ ਨੂੰ ਵੱਡੇ ਪੱਧਰ ਤੇ ਰਿਫੈਸਮੈਂਟ ਦਿੱਤੀ ਗਈ। ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ 15  ਫਰਵਰੀ ਨੂੰ ਕਬੱਡੀ ਇੱਕ ਪਿੰਡ ਓਪਨ , ਰੱਸਾਕਸ਼ੀ, ਫੁਟਬਾਲ ਲੜਕੀਆਂ ਅਤੇ ਹਾਕੀ  ਲੜਕੇ ਲੜਕੀਆਂ ਦੇ ਫਾਈਨਲ ਮੁਕਾਬਲੇ ਮੁੱਖ ਖਿੱਚ ਦਾ ਕੇਂਦਰ ਹੋਣਗੇ ਅਤੇ ਸਮਾਜ ਸੇਵੀ ਅਤੇ ਖੇਡ ਜਗਤ ਨਾਲ ਜੁੜੀਆਂ 7 ਸ਼ਖ਼ਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਹੋਵੇਗਾ ਉੱਥੇ ਨਾਮੀ ਕਲਾਕਾਰਾਂ ਬੀਬਾ ਸਤਵਿੰਦਰ ਬਿੱਟੀ, ਨੀਤੂ ਵਿਰਕ, ਜਸਵੰਤ ਸੰਦੀਲਾ ਅਤੇ ਗਰਜਾਨ ਆਦਿ ਦਾ ਖੁੱਲ੍ਹਾ ਅਖਾੜਾ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਹੋਏਗਾ। ਅੱਜ ਦੇ ਸਮਾਗਮ ਦੌਰਾਨ ਅਮਰੀਕ ਸਿੰਘ ਮਿਨਹਾਸ, ਸੁਖਵਿੰਦਰ ਸਿੰਘ ਚੇਅਰਮੈਨ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ, ਅਮਰਿੰਦਰ ਸਿੰਘ ਰਿੰਕੂ ਖੰਨਾ, ਹਰਦੀਪ ਸਿੰਘ ਬੀਰਮਪੁਰ, ਸਰਪੰਚ ਸੰਦੀਪ ਸਿੰਘ ਜਰਖੜ, ਹਰਨੇਕ ਸਿੰਘ ਭੱਪ, ਪ੍ਰੋ: ਰਜਿੰਦਰ ਸਿੰਘ, ਮਨਪ੍ਰੀਤ ਸਿੰਘ ਭਾਟੀਆ ਕੋਕਾ ਕੋਲਾ, ਨਿਰਮਲ ਸਿੰਘ ਨਿੰਮਾ ਡੇਹਲੋਂ, ਮੋਹਿੰਦਰ ਸਿੰਘ ਗਿੱਲ, ਬਲਵੰਤ ਸਿੰਘ ਬੁੱਢੇਵਾਲ, ਸ਼ਿੰਗਾਰਾ ਸਿੰਘ ਜਰਖੜ, ਗੁਰਸਤਿੰਦਰ ਸਿੰਘ ਪਰਗਟ, ਦਿਲਬਾਗ ਸਿੰਘ ਜਰਖੜ ਪ੍ਰਧਾਨ ਗੁਰਦੁਆਰਾ ਕਮੇਟੀ, ਤਪਿੰਦਰ ਸਿੰਘ ਗੋਗਾ, ਪ੍ਰੀਤਮਹਿੰਦਰ ਸਿੰਘ ਨਿੱਪੀ, ਰਘਬੀਰ ਸਿੰਘ ਜਰਖੜ, ਸਾਬੀ ਜਰਖੜ ਆਦਿ ਹੋਰ ਇਲਾਕੇ ਦੇ ਪਤਵੰਤੇ ਅਤੇ ਰਾਜਨੀਤਿਕ ਸਜੇਤਾ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਦਾ ਭਾਰਤ ਅਮਰੀਕਾ ਮੁਕਤ ਵਪਾਰ ਤੇ ਹੋ ਰਿਹਾ ਹਾਂ ਪੱਖੀ ਅਸਰ
Next article‘ਆਪ’ ਨੇਤਾ ਬੀਬੀ ਮਾਨ ਵੱਲੋਂ ਧੌਣ ‘ਤੇ ਗੋਡਾ ਰੱਖ ਕੇ ਪੰਜਾਬੀਆਂ ਤੋਂ ਵੋਟ ਲੈਣ ਦੇ ਹੰਕਾਰ ਭਰੇ ਸ਼ਬਦ ਬੋਲਣਾ ਭਾਰਤੀ ਲੋਕਤੰਤਰ ਦਾ ਅਪਮਾਨ- ਬਾਵਾ