ਨੰਬਰਦਾਰ ਯੂਨੀਅਨ ਨੇ ਸ਼ਹੀਦ-ਏ-ਆਜ਼ਮ ਸ. ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ

ਲੋਕ ਭ੍ਰਿਸ਼ਟਾਚਾਰ ਦੇ ਖਿਲਾਫ ਲਾਮਬੰਦ ਹੋਣ – ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ

ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਨੰਬਰਦਾਰ ਯੂਨੀਅਨ ਦੀ ਇੱਕ ਵਿਸ਼ੇਸ਼ ਬੈਠਕ ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਦੀ ਪ੍ਰਧਾਨਗੀ ਜ਼ਿਲ੍ਹਾ ਹੈਡ ਆਫ਼ਿਸ ਤਹਿਸੀਲ ਕੰਪਲੈਕਸ ਨੂਰਮਹਿਲ ਵਿਖੇ ਹੋਈ ਜਿਸ ਵਿੱਚ ਸਮੂਹ ਨੰਬਰਦਾਰ ਸਾਹਿਬਾਨਾਂ ਨੇ ਸ਼ਹੀਦ-ਏ-ਆਜ਼ਮ ਸ. ਊਧਮ ਸਿੰਘ ਜੀ ਨੂੰ ਯਾਦ ਕਰਦਿਆਂ ਉਹਨਾਂ ਦਾ ਸ਼ਹੀਦੀ ਦਿਵਸ ਬੜੀ ਸ਼ਰਧਾ ਭਾਵ ਨਾਲ ਮਨਾਇਆ। ਇਸ ਮੀਟਿੰਗ ਵਿੱਚ ਸੂਬਾ ਪ੍ਰਧਾਨ ਸ. ਗੁਰਪਾਲ ਸਿੰਘ ਸਮਰਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਉਹਨਾਂ ਨੇ ਸ਼ਮਾਂ ਰੋਸ਼ਨ ਕਰਕੇ ਦੇਸ਼ ਦੇ ਮਹਾਨ ਸਪੂਤ ਨੂੰ ਸਾਦਰ ਪ੍ਰਣਾਮ ਕੀਤਾ। ਸਮੂਹ ਨੰਬਰਦਾਰ ਸਾਹਿਬਾਨਾਂ ਨੇ ਸ. ਊਧਮ ਸਿੰਘ ਨੂੰ ਫੁੱਲਾਂ ਦੀ ਬਰਸਾਤ ਕਰਕੇ ਸ਼ਰਧਾਂਜਲੀ ਭੇਂਟ ਕੀਤੀ। ਸੂਬਾ ਪ੍ਰਧਾਨ ਨੇ ਸਰਬਸੰਮਤੀ ਨਾਲ ਐਲਾਨ ਕੀਤਾ ਕਿ ਹਰ ਸਾਲ ਦੀ ਤਰਾਂ ਇਸ ਵਾਰ ਵੀ ਆਜ਼ਾਦੀ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ, ਯੂਨੀਅਨ ਦੇ ਡਾਇਰੈਕਟਰ ਗੁਰਮੇਲ ਚੰਦ ਮੱਟੂ, ਸਲਾਹਕਾਰ ਗੁਰਪਾਲ ਸਿੰਘ ਸੈਦੋਵਾਲ, ਜਨਰਲ ਸਕੱਤਰ ਸੁਰਿੰਦਰ ਸਿੰਘ ਨੇ ਸਭਾ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਜੇਕਰ ਮਾਣਮੱਤੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਹੈ ਤਾਂ ਹਰ ਆਮ-ਖ਼ਾਸ ਨੂੰ ਸਿਰਫ ਇੱਕ ਭ੍ਰਿਸ਼ਟਾਚਾਰ ਖਿਲਾਫ਼ ਆਪਣੀ ਆਵਾਜ਼ ਪੂਰੀ ਤਰਾਂ ਬੁਲੰਦ ਕਰਨੀ ਹੋਵੇਗੀ। ਇਨਸਾਫ਼ ਲਈ ਸਰਕਾਰੀ ਕੁਰਸੀਆਂ ਤੇ ਇਮਾਨਦਾਰ ਅਫਸਰਾਂ ਨੂੰ ਬਿਠਾਉਣਾ ਸਮੇਂ ਦੀ ਮੁੱਖ ਮੰਗ ਹੈ। ਨੰਬਰਦਾਰਾਂ ਨੇ ਪੰਜਾਬ ਸਰਕਾਰ ਖਿਲਾਫ਼ ਆਪਣੀ ਭੜਾਸ ਕੱਢਦੇ ਹੋਏ ਮੰਗ ਕੀਤੀ ਕਿ ਸਰਕਾਰ ਅੱਤ ਦੀ ਮਹਿੰਗਾਈ ਨੂੰ ਦੇਖਦੇ ਹੋਏ ਨੰਬਰਦਾਰਾਂ ਦਾ ਮਾਣਭੱਤਾ 5000/- ਰੁਪਏ ਪ੍ਰਤੀ ਮਹੀਨਾ ਤੁਰੰਤ ਪ੍ਰਭਾਵ ਨਾਲ ਲਾਗੂ ਕਰੇ ਅਤੇ ਨੰਬਰਦਾਰੀ ਕਾਨੂੰਨੀ ਤੌਰ ਤੇ ਜੱਦੀ ਪੁਸ਼ਤੀ ਕਰੇ।

ਜ਼ਿਲ੍ਹਾ ਪ੍ਰਧਾਨ ਸੰਧੂ ਨੇ ਜ਼ਿਲ੍ਹੇ ਦੇ ਸਮੂਹ ਨੰਬਰਦਾਰ ਸਾਹਿਬਾਨਾਂ ਨੂੰ ਬੇਨਤੀ ਕੀਤੀ ਕਿ ਉਹ ਮਿਤੀ 4-8-2021 ਦਿਨ ਬੁੱਧਵਾਰ ਨੂੰ ਠੀਕ 11 ਵਜੇ ਸਵੇਰੇ ਡੀ. ਸੀ. ਦਫ਼ਤਰ ਜਲੰਧਰ ਪਹੁੰਚਣ ਤਾਂਕਿ ਜ਼ਿਲਾ ਪ੍ਰਸ਼ਾਸਨ ਨੂੰ ਨੰਬਰਦਾਰਾਂ ਦੀਆਂ ਪ੍ਰੇਸ਼ਾਨੀਆਂ ਅਤੇ ਮੰਗਾਂ ਤੋੰ ਜਾਣੂੰ ਕਰਵਾਇਆ ਜਾ ਸਕੇ। ਦੇਸ਼ ਭਗਤੀ ਅਤੇ ਲਲਕਾਰ ਭਰੀ ਸਭਾ ਵਿੱਚ ਯੂਨੀਅਨ ਦੇ ਪੀ.ਆਰ.ਓ ਜਗਨ ਨਾਥ, ਕੈਸ਼ੀਅਰ ਰਾਮ ਦਾਸ ਬਾਲੂ, ਗੁਰਦੇਵ ਸਿੰਘ ਨਾਗਰਾ, ਕਸ਼ਮੀਰੀ ਲਾਲ ਤਲਵਣ, ਤਰਸੇਮ ਲਾਲ ਉੱਪਲ ਖਾਲਸਾ, ਬੂਟਾ ਸਿੰਘ ਤਲਵਣ, ਬੱਗੜ ਰਾਮ ਬਿਲਗਾ, ਜਸਵੰਤ ਸਿੰਘ ਜੰਡਿਆਲਾ, ਹਰਮੇਲ ਚੰਦ ਦਾਦੂਵਾਲ, ਜੀਤ ਰਾਮ ਸ਼ਾਮਪੁਰ, ਚਰਨਜੀਤ ਸਿੰਘ ਉੱਪਲ ਭੂਪਾ, ਦਿਲਬਾਗ ਸਿੰਘ ਜੰਡਿਆਲਾ, ਪਰਮਜੀਤ ਸਿੰਘ ਬਿਲਗਾ, ਆਤਮਾ ਰਾਮ ਭੰਡਾਲ ਬੂਟਾ, ਗੁਰਦੇਵ ਚੰਦ ਭੱਲੋਵਾਲ, ਗੁਰਦੇਵ ਚੰਦ ਭੰਗਾਲਾ, ਦਲਜੀਤ ਸਿੰਘ ਭੱਲੋਵਾਲ, ਗੁਰਦੇਵ ਸਿੰਘ ਉਮਰਪੁਰ, ਰਮੇਸ਼ ਲਾਲ ਤਲਵਣ, ਸਤਨਾਮ ਸਿੰਘ ਹਰਦੋਸੇਖਾਂ, ਅਜੀਤ ਰਾਮ ਤਲਵਣ, ਸ਼ਰਧਾ ਰਾਮ ਲਖਨਪਾਲ, ਬਲਵਿੰਦਰ ਸਿੰਘ ਭੋਡੇ, ਪ੍ਰੀਤ ਲਾਲ ਬੁਰਜ ਹਸਨ ਤੋਂ ਇਲਾਵਾ ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਦੇ ਜਨਰਲ ਸਕੱਤਰ ਸ਼ਰਨਜੀਤ ਸਿੰਘ, ਕੋਆਰਡੀਨੇਟਰ ਦਿਨਕਰ ਸੰਧੂ ਅਤੇ ਸਮਾਜ ਸੇਵੀ ਸੀਤਾ ਰਾਮ ਸੋਖਲ ਉਚੇਚੇ ਤੌਰ ਤੇ ਸ਼ਾਮਿਲ ਹੋਏ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੂੜੇ ਵਾਲਾ ਡੰਪ ਸ਼ਿਫਟ ਕਰਵਾਉਣ ਲਈ ਮਾਡਲ ਟਾਊਨ ਨਿਵਾਸੀ ਮੰਤਰੀ ਨੂੰ ਮਿਲੇ
Next articleਏਕਮ ਪਬਲਿਕ ਸਕੂਲ ,ਮਹਿਤਪੁਰ ਦਾ ਬਾਰਵੀਂ ਜਮਾਤ ਦਾ ਨਤੀਜਾ ਰਿਹਾ 100 ਫੀਸਦੀ