ਕੂੜੇ ਵਾਲਾ ਡੰਪ ਸ਼ਿਫਟ ਕਰਵਾਉਣ ਲਈ ਮਾਡਲ ਟਾਊਨ ਨਿਵਾਸੀ ਮੰਤਰੀ ਨੂੰ ਮਿਲੇ

ਹੁਸ਼ਿਆਰਪੁਰ (ਕੁਲਦੀਪ ਚੁੰਬਰ) (ਸਮਾਜ ਵੀਕਲੀ)- ਅੱਜ ਇਲਾਕਾ ਮਾਡਲ ਟਾਊਨ ਨਿਵਾਸੀ ਕੂੜੇ ਵਾਲਾ ਡੰਪ ਸ਼ਿਫਟ ਕਰਵਾਉਣ ਲਈ ਸ੍ਰੀ ਸੁੰਦਰ ਸ਼ਾਮ ਅਰੋੜਾ ਕੈਬਨਿਟ ਮੰਤਰੀ ਜੀ ਨੂੰ ਮਿਲੇ ਅਤੇ ਮੈਮੋਰੰਡਮ ਦੇ ਕੇ ਦੱਸਿਆ ਕਿ ਇਸ ਡੰਪ ਦੇ ਆਸਪਾਸ ਮੰਦਰ ਅਤੇ ਗੁਰਦੁਆਰਾ ਸਾਹਿਬ ਹਨ । ਨਾਲ ਹੀ ਰੌਸ਼ਨ ਗਰਾਊਂਡ ਹੈ ਜਿਥੇ ਧਾਰਮਕ ਪ੍ਰੋਗਰਾਮ ਹੁੰਦੇ ਰਹਿੰਦੇ ਹਨ ਅਤੇ ਸਾਰੇ ਵੀ ਆਈ ਪੀ ਉੱਥੇ ਹੀ ਪ੍ਰੋਗਰਾਮ ਕਰਦੇ ਹਨ। ਇੱਥੋਂ ਥੋੜ੍ਹੀ ਦੂਰੀ ਤੇ ਬੱਚਿਆਂ ਦਾ ਸਕੂਲ ਹੈ ਅਤੇ ਡੰਪ ਦੇ ਨਾਲ ਇੱਕ ਪਾਰਕ ਲੱਗਦਾ ਹੈ ਜੋ ਕਿ ਡੰਪ ਦੀ ਵਜ੍ਹਾ ਨਾਲ ਬੇਕਾਰ ਹੋਇਆ ਪਿਆ ਹੈ ।

ਮੁਹੱਲਾ ਨਿਵਾਸੀਆਂ ਨੂੰ ਘਰਾਂ ਦੇ ਬਾਹਰ ਬੈਠਣਾ ਮੁਸ਼ਕਲ ਹੋਇਆ ਪਿਆ ਹੈ ,ਕਿਉਂਕਿ ਸ਼ਾਮ ਦੇ ਸਮੇਂ ਕਾਫੀ ਬਦਬੂ ਆਉਂਦੀ ਹੈ । ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਮੇਅਰ ਸ੍ਰੀ ਸੁਰਿੰਦਰ ਛਿੰਦਾ ਨੂੰ ਬੁਲਾ ਕੇ ਆਦੇਸ਼ ਦਿੱਤੇ ਕਿ ਇਹ ਡੰਪ ਜਲਦੀ ਇੱਥੋਂ ਸ਼ਿਫਟ ਕਰੋ । ਇਸ ਮੌਕੇ ਮਾਡਲ ਟਾਊਨ ਸੁਸਾਇਟੀ ਦੇ ਪ੍ਰਧਾਨ ਸਰਦਾਰ ਅਜਵਿੰਦਰ ਸਿੰਘ, ਪ੍ਰੋਫੈਸਰ ਕਮਲ ਕਪੂਰ, ਐਡਵੋਕੇਟ ਸ੍ਰੀ ਰਵਿੰਦਰ ਸਿੰਘ ਭੋਗਲ ,ਸ੍ਰੀ ਮਿੰਟੂ ਮੱਕੜ, ਸ੍ਰੀ ਕਸ਼ਮੀਰ ਸਿੰਘ ਅੰਬਰਸਰੀਆ, ਸ੍ਰੀ ਗੁਰਪਾਲ ਸਿੰਘ, ਸ੍ਰੀ ਚਰਨਜੀਤ ਸਿੰਘ ਸੈਣੀ , ਸ੍ਰੀ ਬੌਬੀ ਅਗਰਵਾਲ, ਸ੍ਰੀ ਤਰੁਣ ਗੁਪਤਾ ਮਾਣਾ ਜੀ, ਦਿਲਰਾਜ ਸਿੰਘ ਤਲਵਾੜ ,ਸ੍ਰੀ ਮੋਹਣੀ ਕਪੂਰ ,ਗੌਰਵ ਕਪੂਰ ਅਤੇ ਦੁਆ ਸਾਹਿਬ ਮੌਜੂਦ ਸਨ ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐੱਨ. ਸੀ. ਸੀ. ਦੀ ਮਾਨਤਾ ਮਿਲਣ ‘ਤੇ ਫਾਲਕਨ ਇੰਟਰਨੈਸ਼ਨਲ ਸਕੂਲ ‘ਚ ਪ੍ਰਭਾਵਸ਼ਾਲੀ ਸਮਾਗਮ
Next articleਨੰਬਰਦਾਰ ਯੂਨੀਅਨ ਨੇ ਸ਼ਹੀਦ-ਏ-ਆਜ਼ਮ ਸ. ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ