ਨਕੋਦਰ (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)-ਨਕੋਦਰ ਸਹਿਕਾਰੀ ਖੰਡ ਮਿੱਲ ਦੇ ਜਨਰਲ ਮੈਨੇਜਰ ਸ. ਸੁਖਵਿੰਦਰ ਸਿੰਘ ਤੂਰ ਵੱਲੋ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਾਣਯੋਗ ਪ੍ਰਬੰਧ-ਨਿਰਦੇਸ਼ਕ, ਸੂਗਰਫੈਡ ਪੰਜਾਬ ਸ੍ਰੀਮਤੀ ਸੇਨੂ ਦੁੱਗਲ ਜੀ ਵੱਲੋਂ ਕੀਤੇ ਗਏ ਅਣਥੱਕ ਯਤਨਾਂ ਸਦਕਾ, ਕਿਸਾਨਾਂ ਦੀ ਮੁੱਖ ਮੰਗ ਨੂੰ ਸਵੀਕਾਰਦਿਆਂ ਹੋਇਆਂ, ਮਾਣਯੋਗ ਸ. ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਜੀ ਦੀ ਰਹਿਨੁਮਾਈ ਵਿਚ ਚੱਲ ਰਹੀ ਪੰਜਾਬ ਸਰਕਾਰ ਦੇ ਵਿੱਤੀ ਸਹਿਯੋਗ ਨਾਲ ‘ਦੀ ਨਕੋਦਰ ਸਹਿਕਾਰੀ ਖੰਡ ਮਿੱਲਜ਼ ਲਿਮ:, ਨਕੋਦਰ ਵੱਲੋਂ ਸਾਲ 2025-26 ਦੌਰਾਨ ਖ੍ਰੀਦੇ ਗਏ ਗੰਨੇ ਦੀ ਬਕਾਇਆ ਰਹਿੰਦੀ ਸਾਰੀ ਦੀ ਸਾਰੀ ਬਾਕਾਇਆ ਰਾਸ਼ੀ ਰਿਲੀਜ਼ ਕਰ ਦਿੱਤੀ ਗਈ ਹੈ ਜੋ ਕਿ ਸਬੰਧਤ ਗੰਨਾ ਕਾਸ਼ਤਕਾਰਾਂ ਦੇ ਬੈਂਕ ਖਾਤਿਆਂ ਵਿਚ ਕਰੈਡਿਟ ਹੋ ਚੁੱਕੀ ਹੈ। ਹੁਣ ਨਕੋਦਰ ਸਹਿਕਾਰੀ ਖੰਡ ਮਿੱਲ ਦਾ ਕਿਸੇ ਵੀ ਸੀਜਨ ਦੇ ਗੰਨੇ ਦੀ ਅਦਾਇਗੀ ਬਾਬਤ ਕੋਈ ਵੀ ਬਕਾਇਆ ਪੈਂਡਿੰਗ ਨਹੀਂ ਹੈ। ਉਹਨਾਂ ਕਿਹਾ ਕਿ ਮਿਲ ਵਲੋਂ ਕੋਰਾਜਿਨ, ਕਲੋਰੋ, ਅਤੇ ਖੰਡ ਕਿਸਾਨਾਂ ਨੂੰ ਸਬਸਿਡੀ ਤੇ ਦਿੱਤੀ ਜਾ ਰਹੀ ਹੈ ਜੋ ਕਿ ਮਿਲ ਦੇ ਸਰਵੇਅਰਾਂ ਨਾਲ ਸੰਪਰਕ ਕਰ ਕੇ ਲਿਜਾ ਸਕਦੇ ਹਨ। ਉਹਨਾਂ ਕਿਹਾ ਕਿ ਮੈਂ ਸਮੂਹ ਮਿੱਲ ਦੇ ਅਧਿਕਾਰੀਆਂ, ਕਰਮਚਾਰੀਆਂ, ਸਮੂਹ ਗੰਨਾ ਕਾਸ਼ਤਕਾਰਾਂ ਅਤੇ ਨਕੋਦਰ ਸਹਿਕਾਰੀ ਖੰਡ ਮਿੱਲ ਲਈ ਸ਼ੁਭ -ਕਾਮਨਾ ਕਰਦਾ ਹੋਇਆ, ਹਲਕੇ ਦੇ ਕਿਸਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਭਵਿੱਖ ਵਿੱਚ ਵੀ ਗੰਨੇ ਦੀ ਵੱਧ ਤੋਂ ਵੱਧ ਬਿਜਾਈ ਕਰਨ ਅਤੇ ਆਉਂਣ ਵਾਲੇ ਪਿੜਾਈ ਸੀਜਨ 2026-27 ਦੌਰਾਨ ਮਿੱਲ ਨੂੰ ਸਾਫ-ਸੁਥਰਾ ਗੰਨਾ ਮੁਹੱਈਆ ਕਰਨ ਤਾਂ ਜੋ ਹਲਕੇ ਵਿਚ ਗੰਨੇ ਦਾ ਵਿਕਾਸ ਹੋਣ ਅਤੇ ਵੱਧ ਰਿਕਵਰੀ ਪ੍ਰਾਪਤ ਹੋਣ ਨਾਲ ਮਿੱਲ ਦਾ ਭਵਿੱਖ ਉਜਲਾ ਹੋ ਸਕੇ ਅਤੇ ਮਿੱਲ ਦੇ ਖੁਸ਼ਹਾਲ ਹੋਣ ਨਾਲ ਇਲਾਕੇ ਦੇ ਜਿਮੀਂਦਾਰਾਂ ਨੂੰ ਵੱਧ ਤੋਂ ਵੱਧ ਵਿੱਤੀ ਲਾਭ ਮਿਲ ਸਕੇ। ਜਿਵੇਂਕਿ ਨਕੋਦਰ ਸਹਿਕਾਰੀ ਖੰਡ ਮਿੱਲ ਕਿਸਾਨ ਭਰਾਵਾਂ ਦੀ ਆਪਣੀ ਮਿੱਲ ਹੈ ਅਤੇ ਇਹ ਮਿੱਲ ਇਲਾਕੇ ਦੇ ਨੌਜਵਾਨਾਂ, ਵਪਾਰੀਆਂ, ਟਰਾਂਸਪੋਰਟਰਾਂ ਅਤੇ ਖੇਤ ਮਜਦੂਰਾਂ ਨੂੰ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਰੋਜ਼ਗਾਰ ਮੁਹੱਈਆ ਕਰਵਾਉਂਣ ਵਿਚ ਭਰਪੂਰ ਯੋਗਦਾਨ ਪਾ ਰਹੀ ਹੈ, ਇਸ ਲਈ ਇਸ ਮਿੱਲ ਦੀ ਬੇਹਤਰੀ ਲਈ ਸਮੁੱਚੇ ਹਲਕੇ ਦੇ ਲੋਕਾਂ ਦੇ ਸਹਿਯੋਗ ਦੀ ਬਹੁਤ ਲੋੜ ਹੈ, ਆਉ ਸਾਰੇ ਰਲ-ਮਿਲ ਕੇ ਨਕੋਦਰ ਸਹਿਕਾਰੀ ਖੰਡ ਮਿੱਲ ਦੀ ਬੇਹਤਰੀ ਦੀ ਕੋਸ਼ਿਸ਼ ਕਰੀਏ ਤੇ ਮਿੱਲ ਨੂੰ ਉਚੀਆਂ ਪੁਲਾਂਘਾਂ ਵੱਲ ਲੈ ਕੇ ਜਾਈਏ। ਇਸ ਮੌਕੇ ਜਨਰਲ ਮੈਨੇਜਰ ਸੁਖਵਿੰਦਰ ਸਿੰਘ ਤੂਰ ਨਾਲ ਸ. ਹਰਮੀਤ ਸਿੰਘ ਚੀਫ਼ ਇੰਜੀਨੀਅਰ, ਸ਼੍ਰੀ ਗੁਰੂ ਦੱਤ ਸ਼ਰਮਾ ਚੀਫ਼ ਅਕਾਊਂਟ ਅਫ਼ਸਰ, ਸ. ਮਨਦੀਪ ਸਿੰਘ ਬਰਾੜ, ਸੀ.ਸੀ.ਡੀ.ਓ ,ਸ. ਨਾਗੀ ਚੀਫ਼ ਕੈਮਿਸਟ, ਸੁਪਰਡੈਂਟ ਸ਼੍ਰੀ ਦੇਸ ਰਾਜ, ਇੰਜੀਨੀਅਰ ਸ.ਸਰਬਜੀਤ ਸਿੰਘ, ਪਵਨਦੀਪ ਸਿੰਘ, ਕੈਮਿਸਟ ਉਮਾ ਸ਼ਰਣ, ਸਰਵੇਸ਼ ਕੁਮਾਰ ਆਦਿ ਹਾਜਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



