(ਸਮਾਜ ਵੀਕਲੀ)
ਜਦ ਕਦੇ ਵੀ ਮਹਿਬੂਬ ਸੁਪਨੇ ‘ਚ ਆ ਗਿਆ।
ਸ਼ਾਂਤ ਸਾਗਰ ਦਿਲ ‘ਚ ਤੂਫ਼ਾਨ ਹੀ ਆ ਗਿਆ।
ਉਮਰ ਭਰ ਦਾ ਚੈਨ ਜੋ ਲੇਖੇ ਕਿਸੇ ਦੇ ਲਾ ਗਿਆ,
ਹੁਸਨ ਦੀ ਦਹਿਲੀਜ਼ ਨੂੰ ਸਜਦਾ ਕਰ ਪਥਰਾ ਗਿਆ।
ਨਕਸ਼ ਉਹਦੇ ਮਾਂਗਵੀ ਜੋਤੀ ਮਿਟਾ ਸਕਦੀ ਨਹੀਂ,
ਜੋ ਹਨੇਰਾ ਧੁੰਦ ਬਣ ਕੇ ਜ਼ਿੰਦਗੀ ਤੇ ਛਾ ਗਿਆ।
ਸਮਝ ਨੂੰ ਕਿਉਂ ਦੋਸ਼ ਦੇਵੇ, ਇਸ ਦਾ ਵੀ ਕੀ ਗੁਨਾਹ,
ਹੁਸਨ ਜਾਦੂਗਰ ਸੀ ਭੋਲੇ ਮਨ ਤੇ ਜਾਦੂ ਪਾ ਗਿਆ।
ਮੈਂ ਫਰੇਬਾਂ ਨੂੰ ਕਸਮ
ਖਾ
ਕੇ ਰਿਹਾ ਸੀ ਪਾਲਦਾ,
ਅਕਲ ਹੱਥੋਂ ਹੁਣ ਤਾਂ ਜੀਣ ਦਾ ਵੀ ਧੋਖਾ ਖਾ ਗਿਆ।
ਮੇਲ ਤੋਂ ਤ੍ਰਿਪਤੀ ਮਿਲੀ
ਨਾ ਹੀ ਵਿਛੋੜੇ ਤੋਂ ਅਜ਼ਾਦੀ,
ਭੋਲੇ ਜਜ਼ਬਿਆਂ ਦੀ ਹੋਂਦ ਦਾ ਗ਼ਮ ਖਾ ਗਿਆ।
( ਪ੍ਰਸ਼ੋਤਮ ਪੱਤੋ, ਮੋਗਾ)
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly