ਬਾਬਾ ਬੀਰ ਸਿੰਘ ਬਲੱਡ ਡੋਨਰ ਸੋਸਾਇਟੀ ਬੂਲਪੁਰ ਵਧੀਆ ਸੇਵਾਵਾਂ ਬਦਲੇ ਸਨਮਾਨਿਤ

(ਸਮਾਜ ਵੀਕਲੀ)-ਇਹ ਸਨਮਾਨ ਪਿੰਡ ਬੂਲਪੁਰ ਦੀ ਦਾਨੀ ਸੰਗਤ ਦਾ  – ਲਖਵਿੰਦਰ ਨੰਨੜਾ

ਕਪੂਰਥਲਾ , 14 ਜੁਲਾਈ (ਕੌੜਾ)– ਬਾਬਾ ਬੀਰ ਸਿੰਘ ਬਲੱਡ ਡੋਨਰ ਸੋਸਾਇਟੀ ਬੂਲਪੁਰ ਨੂੰ ਸੋਸਾਇਟੀ ਦੁਆਰਾ ਵੱਡੀ ਪੱਧਰ ਤੇ ਖੂਨਦਾਨ ਕਰ ਇਨਸਾਨੀਅਤ ਦੀ ਸੇਵਾ ਕਰਨ ਬਦਲੇ ਸਿਵਲ ਹਸਪਤਾਲ ਕਪੂਰਥਲਾ ਵਿੱਚ ਐੱਸ ਐੱਮ ਓ ਡਾ ਸੰਦੀਪ ਧਵਨ ਦੀ ਅਗਵਾਈ ਹੇਠ ਕਰਵਾਏ ਵਿਸ਼ੇਸ਼ ਸਮਾਰੋਹ ਦੌਰਾਨ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਬਾਬਾ ਬੀਰ ਸਿੰਘ ਬਲੱਡ ਡੋਨਰ ਸੋਸਾਇਟੀ ਬੂਲਪੁਰ ਦੇ ਸੰਸਥਾਪਕ  ਲਖਵਿੰਦਰ ਸਿੰਘ ਨੰਨੜਾ ਨੇ ਆਪਣੀ ਸੋਸਾਇਟੀ ਦੇ ਟੀਮ ਮੈਂਬਰਾਂ ਨਿਰਮਲ ਸਿੰਘ ਜੇ ਈ , ਮਨਦੀਪ ਸਿੰਘ ਮਿੰਟੂ, ਸੋਨੂੰ ਪਾਜੀਆਂ, ਅਮਰਿੰਦਰ ਸਿੰਘ ਟੋਨਾ, ਭੁਪਿੰਦਰ ਸਿੰਘ, ਜੋਗਿੰਦਰ ਸਿੰਘ ਸ਼ੇਰਾਂ, ਆਦਿ
ਦੁਆਰਾ ਸਾਂਝੇ ਤੌਰ ਤੇ ਐੱਸ ਐੱਮ ਓ ਡਾ ਸੰਦੀਪ ਧਵਨ ਵੱਲੋਂ ਡਾ ਸੰਦੀਪ ਭੋਲਾ, ਜਸਵਿੰਦਰ ਪਾਲ ਸ਼ਰਮਾ ਬਲੱਡ ਤਕਨੀਸ਼ੀਅਨ, ਗੁਰਜੀਤ ਸਿੰਘ ਸਹਾਇਕ ਦੀ ਹਾਜ਼ਰੀ ਵਿੱਚ ਪ੍ਰਾਪਤ ਕੀਤਾ। ਇਹ ਸਨਮਾਨ ਬਾਬਾ ਬੀਰ ਸਿੰਘ ਬਲੱਡ ਡੋਨਰ ਸੋਸਾਇਟੀ ਬੂਲਪੁਰ ਨੂੰ ਪਿਛਲੇ ਦਿਨੀਂ ਬਾਬਾ ਬੀਰ ਸਿੰਘ ਜੀ ਦੇ 179 ਵੇ ਸ਼ਹੀਦੀ ਦਿਵਸ ਤੇ ਸਿਵਲ ਹਸਪਤਾਲ  ਕਪੂਰਥਲਾ ਦੇ ਸਹਿਯੋਗ ਨਾਲ ਪਿੰਡ ਬੂਲਪੁਰ ਦੇ ਗੁਰਦੁਆਰਾ  ਦਮਦਮਾ ਸਾਹਿਬ ਵਿਖੇ  ਲਗਾਏ ਵਿਸ਼ੇਸ਼ ਖੂਨਦਾਨ ਕੈਂਪ ਵਿੱਚ ਇੱਕ ਦਿਨ ਵਿੱਚ ਕੁੱਲ 80 ਯੂਨਿਟ ਖ਼ੂਨਦਾਨਕਰਨ ਬਦਲੇ ਦਿੱਤਾ ਗਿਆ ਹੈ।
ਜੋ ਕਿ ਜ਼ਿਲ੍ਹੇ ਦੀਆਂ ਵੱਖ ਵੱਖ ਸੋਸਾਇਟੀਆਂ ਵੱਲੋਂ ਦਿੱਤੇ ਖੂਨਦਾਨ ਦੇ ਮੁਕਾਬਲੇ ਸਭ ਤੋਂ ਵੱਧ ਯੂਨਿਟ ਹਨ । ਇਸ ਤੋਂ ਇਲਾਵਾ ਸੋਸਾਇਟੀ ਦੇ ਸੰਸਥਾਪਕ ਲਖਵਿੰਦਰ ਸਿੰਘ ਨੰਨੜਾ ਵੱਲੋਂ ਹੁਣ ਤੱਕ ਖ਼ੁਦ 51 ਵਾਰ ਖ਼ੂਨਦਾਨ ਕਰਨ ਬਦਲੇ ਵੀ ਵਿਸ਼ੇਸ਼ ਪ੍ਰਸੰਸਾ ਪੱਤਰ ਦੇ ਕੇ ਐੱਸ ਐੱਮ ਓ ਸੰਦੀਪ ਧਵਨ ਦੁਆਰਾ ਸਨਮਾਨਿਤ ਕੀਤਾ ਗਿਆ। ਸਨਮਾਨ ਪ੍ਰਾਪਤ ਕਰਨ ਉਪਰੰਤ ਸੋਸਾਇਟੀ ਦੇ ਸੰਸਥਾਪਕ ਲਖਵਿੰਦਰ ਸਿੰਘ ਨੰਨੜਾ ਨੇ ਦੱਸਿਆ ਕਿ ਇਹ ਸਨਮਾਨ ਪਿੰਡ ਬੂਲਪੁਰ ਦੀ ਦਾਨੀ ਸੰਗਤ ਦਾ ਹੈ, ਜੋ ਸੋਸਾਇਟੀ ਨੂੰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਬਾਬਾ ਬੀਰ ਸਿੰਘ ਬਲੱਡ ਡੋਨਰ ਸੋਸਾਇਟੀ ਹੁਣ ਤੱਕ ਸੋਸਾਇਟੀ ਦੇ ਮੈਂਬਰਾਂ ਦੀ ਮਦਦ ਨਾਲ ਆਪਣੇ ਬਲੱਡ ਡੋਨਰ ਨੈੱਟਵਰਕ ਜ਼ਰੀਏ ਹਜ਼ਾਰਾਂ ਜਾਨਾਂ ਬਚਾ ਚੁੱਕੀ ਹੈ। ਉਹਨਾਂ ਕਿਹਾ ਕਿ ਭਵਿੱਖ ਵਿੱਚ ਵੀ
ਸੋਸਾਇਟੀ ਇਸੇ ਪ੍ਰਕਾਰ ਹੀ ਆਪਣੀ ਇਸ ਮਨੁੱਖਤਾ ਦੀ ਸੇਵਾ ਜਾਰੀ ਰੱਖੇਗੀ। ਉਹਨਾਂ ਨੇ ਉਕਤ ਸਨਮਾਨ ਤੇ ਸਹਿਯੋਗ ਲਈ ਜਿੱਥੇ ਸਿਵਲ ਹਸਪਤਾਲ ਕਪੂਰਥਲਾ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਉਥੇ ਹੀ ਉਹਨਾਂ ਸੋਸਾਇਟੀ ਦੇ ਖੂਨਦਾਨੀਆਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਭੋਲੇ ਜਜ਼ਬੇ
Next articleਸੁਖਬੀਰ ਸਿੰਘ ਬਾਦਲ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ