(ਸਮਾਜ ਵੀਕਲੀ)
ਬਿਨਾ ਤੇਰੇ ਸਿਖਰ ਦੁਪਹਿਰ ਚ ਨੇਰਾ ਲਗਦਾ ਆ,
ਮੇਰੇ ਯਾਰਾ ਤੇਰਾ ਗਮ ਵੀ ਮੈਨੂੰ, ਮੇਰਾ ਲਗਦਾ ਆ,
ਕਦੇ ਹੋਇਆ ਨਾ ਕਰ ਤੂੰ ਐਂਵੇ ਮਾਯੂਸ ਮੇਰੇ ਦੋਸਤਾ
ਦੀਦਾਰ ਹੋਵੇ ਤੇਰਾ ਤਾਂ ਸੱਜਰਾ ਸਵੇਰਾ ਲਗਦਾ ਆ,
ਉਂਝ ਤਾਂ ‘ਨਾਨਕ ਦੁਖੀਆ ਸਭ ਸੰਸਾਰ’ ਕਹਿੰਦੇ ਨੇ
ਪਰ ਮੈਨੂੰ ਤਾਂ ਤੇਰਾ ਹੀ ਦਰਦ ਵਡੇਰਾ ਲਗਦਾ ਆ,
ਕੋਠੇ ਚੜਕੇ ਕਾਗਾ ਨੂੰ ਮੈ ਕੁੱਟ-ਕੁੱਟ ਚੂਰੀਆਂ ਪਾਵਾਂ
ਖੌਰੇ ਫੇਰਵੀ ਸੁੰਨਾ-ਸੁੰਨਾ ਕਿਉਂ ਬਨੇਰਾ ਲਗਦਾ ਆ,
ਦਿਲ ਦੀ ਦਿਲ ਵਿੱਚ ਰਹਿ ਗਈ ਤਾਂਘ ਮਿਲਣ ਦੀ
ਹੋਇਆ ਧੁਰੋਂ ਹੀ ‘ਹੋਸ਼ੀ’ ਕੋਈ ਨਬੇੜਾ ਲਗਦਾ ਆ,
(ਪਵਨ ‘ਹੋਸ਼ੀ’)
ਸ਼ਿਵਮ ਕਲੋਨੀ ਸੰਗਰੂਰ
ਮੋ:ਨੰ: 9988701887
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly



