ਪ੍ਰਭਾਤ ਫੇਰੀ ਦਾ ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਨੇ ਕੀਤਾ ਸਵਾਗਤ – ਲਾਇਨ ਸੋਮਿਨਾਂ ਸੰਧੂ

ਮਹਾਸ਼ਿਵਰਾਤਰੀ ਉਤਸਵ ਦੀਆਂ ਸਮੂਹ ਸ਼ਿਵ ਭਗਤਾਂ ਨੂੰ ਸਨੇਹਿਲ ਵਧਾਈਆਂ – ਲਾਇਨ ਅਸ਼ੋਕ ਬਬਿਤਾ ਸੰਧੂ
ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਮੰਦਰ ਸ਼੍ਰੀ ਬਾਬਾ ਭੂਤਨਾਥ ਕਮੇਟੀ ਅਤੇ ਗਊਸ਼ਾਲਾ ਨੂਰਮਹਿਲ ਵੱਲੋਂ 52ਵੇਂ  ਮਹਾਸ਼ਿਵਰਾਤਰੀ ਉਤਸਵ ਦੇ ਮੱਦੇਨਜ਼ਰ ਸ਼ਿਵ ਭਗਤਾਂ ਵਿੱਚ ਸ਼ਿਵ ਮਹਿਮਾ ਦੀ ਅਲਖ ਜਗਾਉਣ ਅਤੇ ਮਹਾਸ਼ਿਵਰਾਤਰੀ ਦਾ ਮਹਾ-ਉਤਸਵ ਸ਼ਰਧਾ ਭਾਵ ਨਾਲ ਮਨਾਉਣ ਲਈ ਪ੍ਰਭਾਤ ਫੇਰੀਆਂ ਦਾ ਕਾਰਜ ਨਿਰੰਤਰ ਜਾਰੀ ਹੈ। ਨੂਰਮਹਿਲ ਦੇ ਸ਼ਿਵ ਭਗਤ ਆਪਣੀ ਸ਼ਰਧਾ ਅਨੁਸਾਰ ਨਿੱਤ ਪ੍ਰਭਾਤ ਫੇਰੀ ਦਾ ਸਵਾਗਤ ਕਰਦੇ ਹਨ। ਇਸ ਨੇਕ ਕਾਰਜ ਵਿੱਚ ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਨੇ ਵੀ ਹਿੱਸਾ ਪਾਇਆ ਅਤੇ ਕਲੱਬ ਪ੍ਰਧਾਨ ਲਾਇਨ ਸੋਮਿਨਾਂ ਸੰਧੂ, ਸੈਕੰਡ ਮੀਤ ਪ੍ਰਧਾਨ ਲਾਇਨ ਆਂਚਲ ਸੰਧੂ ਸੋਖਲ, ਪੀ.ਆਰ.ਓ ਲਾਇਨ ਦਿਨਕਰ ਸੰਧੂ, ਚੇਅਰਪਰਸਨ ਲਾਇਨ ਬਬਿਤਾ ਸੰਧੂ ਅਤੇ ਲਾਇਨ ਜਸਪ੍ਰੀਤ ਕੌਰ ਸੰਧੂ ਨੇ ਨੰਨ੍ਹੇ ਬਾਲਕ ਸ਼ਿਵਵੰਸ਼ ਸੰਧੂ ਦੀ ਖੁਸ਼ੀ ਵਿਚ ਪ੍ਰਭਾਤ ਫੇਰੀ ਆਪਣੇ ਘਰ ਬੁਲਾਈ ਅਤੇ ਭਗਵਾਨ ਸ਼ਿਵ ਸ਼ੰਕਰ ਜੀ ਦੀ ਆਰਤੀ ਉਤਾਰੀ, ਬੜੇ ਸ਼ਰਧਾ ਭਾਵ ਨਾਲ ਪ੍ਰਭਾਤ ਫੇਰੀ ਵਿੱਚ ਸ਼ਾਮਿਲ ਸ਼ਿਵ ਭਗਤਾਂ ਦਾ ਫੁੱਲਾਂ ਦੀ ਬਰਸਾਤ ਕਰਕੇ ਸਵਾਗਤ ਕੀਤਾ, ਵੱਖ ਵੱਖ ਤਰ੍ਹਾਂ ਦਾ ਪ੍ਰਸ਼ਾਦ ਵਿਤਰਤ ਕਰਕੇ ਨੱਚ ਟੱਪ ਕੇ ਸ਼ਿਵ ਕਿਰਪਾ ਦਾ ਇਜ਼ਹਾਰ ਕੀਤਾ। ਇਸ ਮੌਕੇ ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਪ੍ਰਭਾਤ ਫੇਰੀ ਵਿੱਚ ਸ਼ਾਮਲ ਸਮੂਹ ਸੰਗਤਾਂ ਨੂੰ ਜੀ ਆਇਆਂ ਕਹਿ ਕੇ ਮਹਾ ਸ਼ਿਵਰਾਤਰੀ ਉਤਸਵ ਦੀਆਂ ਵਧਾਈਆਂ ਦਿੰਦੇ ਹੋਏ ਮਿਤੀ 8 ਮਾਰਚ ਦਿਨ ਸ਼ੁਕਰਵਾਰ ਨੂੰ ਦੁਪਹਿਰ 2 ਵਜੇ ਸਤਿਆ ਨਰਾਇਣ ਮੰਦਰ ਤੋਂ ਸ਼ੁਰੂ ਹੋਣ ਵਾਲੀ ਸ਼ੋਭਾ ਯਾਤਰਾ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਇਸ ਵਾਰ ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਵੱਲੋਂ 19ਵੀਂ ਸ਼੍ਰੀ ਅਮਰਨਾਥ ਯਾਤਰਾ ਕਰਵਾਈ ਜਾਵੇਗੀ ਜੋ ਭਗਤਜਨ 15 ਮਾਰਚ ਤੱਕ ਸੀਟਾਂ ਦੀ ਬੁਕਿੰਗ ਕਰਵਾਏਗਾ ਉਸ ਲਈ ਯਾਤਰਾ ਬਿਲਕੁਲ ਫ੍ਰੀ ਹੋਵੇਗੀ।ਇਸ ਮੌਕੇ ਮੰਦਰ ਕਮੇਟੀ ਦੇ ਸੇਵਾਦਾਰ ਟੇਕ ਚੰਦ ਢੀਂਗਰਾ, ਕਿਰਪਾਲ ਬੌਬੀ, ਤਰਨਪ੍ਰੀਤ ਲਿਲੀ, ਅਸ਼ੋਕ ਕਾਲੜਾ, ਕਾਲਾ ਜੂਸ ਵਾਲਾ, ਅਨੁਰਾਗ ਸੰਧੀਰ ਤੋਂ ਇਲਾਵਾ ਸੀਤਾ ਰਾਮ ਸੋਖਲ, ਕਾਮਨੀ ਸੋਖਲ, ਸੀਮਾ ਢੀਂਗਰਾ, ਸੁਰਿੰਦਰ ਸੋਖਲ, ਰੋਜੂ, ਰਮਾ ਸੋਖਲ, ਅਨੀਤਾ ਸ਼ਰਮਾਂ, ਗੁਰਛਾਇਆ ਸੋਖਲ, ਗੁਰਅੰਸ਼ ਸੋਖਲ ਤੋਂ ਇਲਾਵਾ ਕਰੀਬ 250 ਦੇ ਕਰੀਬ ਹੋਰ ਸ਼ਿਵ ਭਗਤ ਸ਼ਾਮਿਲ ਹੋਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਐਲੋਨ ਮਸਕ ਨਹੀਂ ਰਿਹਾ ਸਭ ਤੋਂ ਅਮੀਰ ਵਿਅਕਤੀ ਬੀਤੇ ਦਿਨੀਂ ਸ਼ੇਅਰਾਂ ਵਿੱਚ 7% ਗਿਰਾਵਟ ਨੇ ਗੁਆਏ ਕਰੋੜਾਂ ਡਾਲਰ
Next articleਸ੍ਰੀ ਬ੍ਰਾਹਮਣ ਸਭਾ ਪੰਜਾਬ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ