‘ਮੇਰਾ ਦੇਸ਼ ਮਹਾਨ’

ਮੇਜਰ ਸਿੰਘ ਬੁਢਲਾਡਾ
(ਸਮਾਜ ਵੀਕਲੀ)
ਮੇਰਾ ਦੇਸ਼ ਮਹਾਨ ਓਏ ਲੋਕੋ!
ਮੇਰਾ ‘ਭਾਰਤ’ ਦੇਸ਼ ਮਹਾਨ।
ਜਿਥੇ ‘ਸੱਚ’ ਬੋਲਣ ਉੱਤੇ,
ਹੱਥਕੜੀਆਂ ਵੀ ਲੱਗ ਜਾਣ।
ਕ‌ਈਆਂ ਤੋਂ ਸੱਚ ਬੋਲ ਨੀਂ ਹੁੰਦਾ,
ਕ‌ਈਆਂ ਤੋਂ ਸੱਚ ਜ਼ਰ ਨੀਂ ਹੁੰਦਾ।
ਕ‌ਈ ਹਿੱਕ ਤਾਣ ਖੜ ਜਾਂਦੇ,
ਕੁਝ ਤੋਂ ਇਥੇ ਖੜ੍ਹ ਨੀਂ ਹੁੰਦਾ।
ਅਜ਼ਾਦ ਦੇਸ਼ ਦੇ ਅੰਦਰ,
ਤੁਸੀਂ ਵੇਖੋ ਨਾਲ ਧਿਆਨ।
ਮਾਲਕ ਦੀ ਮਰਜ਼ੀ ਮੁਤਾਬਿਕ
‘ਮੇਜਰ’ ਚਲਦਾ ਹੈ ‘ਸੰਵਿਧਾਨ’।
ਮੇਰਾ ਦੇਸ਼ ਮਹਾਨ ਓਏ ਲੋਕੋ!
ਮੇਰਾ ‘ਭਾਰਤ’ ਦੇਸ਼ ਮਹਾਨ।
ਮੇਜਰ ਸਿੰਘ ‘ਬੁਢਲਾਡਾ’
94176 42327
Previous articleਸਮੇਂ ਦੇ ਦੌਰ
Next articleਬੁੱਧ ਚਿੰਤਨ